ਚੰਡੀਗੜ੍ਹ, 1 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਸੂਬੇ ਨੇ ਸਤੰਬਰ 2026 ਦੌਰਾਨ ਸ਼ੁੱਧ ਜੀ.ਐਸ.ਟੀ. ਪ੍ਰਾਪਤੀ ਵਿਚ ਸਾਲ-ਦਰ-ਸਾਲ 22.11 ਫ਼ੀਸਦ ਦਾ ਮਜ਼ਬੂਤ ਵਾਧਾ ਦਰਜ ਕੀਤਾ ਹੈ| ਰਾਜ ਦਾ ਸ਼ੁੱਧ ਜੀ.ਐਸ.ਟੀ. ਪ੍ਰਾਪਤੀ ਸਤੰਬਰ 2025 ਵਿਚ 1,973.12 ਕਰੋੜ ਰੁਪਏ ਤੋਂ ਵੱਧ ਕੇ ਸਤੰਬਰ 2026 ਵਿਚ 2,409.47 ਕਰੋੜ ਰੁਪਏ ਹੋ ਗਈ, ਜਿਸ ’ਚ 436.35 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ| ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਮਾਲੀਆ ਪ੍ਰਦਰਸ਼ਨ ਦੇ ਵੇਰਵੇ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਸ.ਜੀ.ਐਸ.ਟੀ. ਨਕਦ ਸੰਗ੍ਰਹਿ 738.05 ਕਰੋੜ ਰੁਪਏ ਤੋਂ ਵਧ ਕੇ 877.82 ਕਰੋੜ ਰੁਪਏ ਹੋ ਗਿਆ, ਜਿਸ ਨਾਲ 19 ਫ਼ੀਸਦ ਵਾਧਾ ਦਰਜ ਕੀਤਾ ਗਿਆ ਜੋ ਕਿ ਦੇਸ਼ ਵਿਚ ਸਭ ਤੋਂ ਵੱਧ ਹੈ| ਸਤੰਬਰ 2026 ਤੱਕ ਕੁੱਲ ਜੀ.ਐਸ.ਟੀ. ਸੰਗ੍ਰਹਿ 15,405.12 ਕਰੋੜ ਰੁਪਏ ਰਿਹਾ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 13,112.27 ਕਰੋੜ ਰੁਪਏ ਸੀ, ਜੋ ਕਿ 17.39 ਫ਼ੀਸਦ ਦੇ ਵਾਧੇ ਨੂੰ ਦਰਸਾਉਂਦਾ ਹੈ| ਹੋਰ ਪ੍ਰਮੁੱਖ ਟੈਕਸਾਂ ਦੀ ਕਾਰਗੁਜ਼ਾਰੀ ’ਤੇ ਚਾਨਣਾ ਪਾਉਂਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਤੰਬਰ ਦੌਰਾਨ ਵੈਟ ਤੇ ਸੀ.ਐਸ.ਟੀ. ਸੰਗ੍ਰਹਿ 28.70 ਫ਼ੀਸਦ ਵਧਿਆ, ਜੋ ਕਿ ਸਤੰਬਰ 2025 ਵਿਚ 577.11 ਕਰੋੜ ਰੁਪਏ ਤੋਂ ਸਤੰਬਰ 2026 ਵਿਚ 742.75 ਕਰੋੜ ਰੁਪਏ ਹੋ ਗਿਆ| ਕੁੱਲ ਮਿਲਾ ਕੇ, ਵੈਟ ਅਤੇ ਸੀ.ਐਸ.ਟੀ. ਸੰਗ੍ਰਹਿ 4,558.48 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 3,982.43 ਕਰੋੜ ਰੁਪਏ ਸੀ, ਜਿਸ ਵਿਚ 576.05 ਕਰੋੜ ਰੁਪਏ ਦੇ ਵਾਧੇ ਨਾਲ 14.46 ਫ਼ੀਸਦ ਵਾਧਾ ਦਰਜ ਕੀਤਾ ਗਿਆ|
ਪੰਜਾਬ ਵਲੋਂ ਸ਼ੁੱਧ ਜੀ.ਐਸ.ਟੀ. ਪ੍ਰਾਪਤੀ ’ਚ 22.11 ਫ਼ੀਸਦੀ ਵਾਧਾ ਦਰਜ-ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 1 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਸੂਬੇ ਨੇ ਸਤੰਬਰ 2026 ਦੌਰਾਨ ਸ਼ੁੱਧ ਜੀ.ਐਸ.ਟੀ. ਪ੍ਰਾਪਤੀ ਵਿਚ ਸਾਲ-ਦਰ-ਸਾਲ 22.11 ਫ਼ੀਸਦ ਦਾ ...
ਅਜੀਤ ਡੈਸਕ
02-10-2026