24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੌਜੂਦਾ ਟਕਰਾਵਾਂ ਨਾਲ ਨਜਿੱਠਣ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਸਮਰੱਥ, ਸੁਧਾਰ ਦੀ ਤੁਰੰਤ ਜ਼ਰੂਰਤ-ਜੈਸ਼ੰਕਰ

ਨਿਊਯਾਰਕ, 23 ਸਤੰਬਰ (ਏਜੰਸੀ)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਦੁਨੀਆ ’ਚ ਹੋ ਰਹੀਆਂ ਤੇਜ਼ੀ ਨਾਲ ਤਬਦੀਲੀਆਂ ਗਲੋਬਲ ਸਾਊਥ, ਯਾਨੀ ਵਿਕਾਸਸ਼ੀਲ ਦੇਸ਼ਾਂ ਨੂੰ ...

Ad Position 21
No active advertisement
ਅਜੀਤ ਡੈਸਕ 24-09-2026

ਨਿਊਯਾਰਕ, 23 ਸਤੰਬਰ (ਏਜੰਸੀ)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਦੁਨੀਆ ’ਚ ਹੋ ਰਹੀਆਂ ਤੇਜ਼ੀ ਨਾਲ ਤਬਦੀਲੀਆਂ ਗਲੋਬਲ ਸਾਊਥ, ਯਾਨੀ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹੇ ਸਮੇਂ, ਮੌਜੂਦਾ ਸੰਯੁਕਤ ਰਾਸ਼ਟਰ ਪ੍ਰਣਾਲੀ ਬਹੁਤ ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ। ਜੈਸ਼ੰਕਰ ਨੇ ਬੁੱਧਵਾਰ ਨੂੰ ਨਿਊਯਾਰਕ ’ਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਵਿਖੇ ਯੂ. ਐਨ. ਐਸ. ਸੀ. ਸੁਧਾਰ ’ਤੇ ਐਲ.69 ਸਮੂਹ ਦੀ ਮੰਤਰੀ ਪੱਧਰੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਸੇਂਟ ਲੂਸੀਆ ਦੀ ਵਿਦੇਸ਼ ਮੰਤਰੀ, ਅਲਵਾ ਬੈਪਟਿਸਟ ਨੇ ਵੀ ਕੀਤੀ। ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਮੌਜੂਦਾ ਟਕਰਾਵਾਂ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ’ਚ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਸੁਰੱਖਿਆ ਪ੍ਰੀਸ਼ਦ ਦੇ ਸੁਧਾਰ ਦੀ ਜ਼ਰੂਰਤ ਨੂੰ ਹੋਰ ਵੀ ਉਜਾਗਰ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ’ਚ ਹੋ ਰਹੀਆਂ ਬੇਮਿਸਾਲ ਤਬਦੀਲੀਆਂ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਸਭ ਤੋਂ ਵੱਧ ਪ੍ਰਭਾਵ ਪਾ ਰਹੀਆਂ ਹਨ। ਅਜਿਹੀ ਸਥਿਤੀ ’ਚ ਜ਼ਰੂਰੀ ਹੈ ਕਿ ਇਨ੍ਹਾਂ ਦੇਸ਼ਾਂ ਦੀ ਆਵਾਜ਼ ਅਤੇ ਪ੍ਰਤੀਨਿਧਤਾ ਨੂੰ ਅੰਤਰਰਾਸ਼ਟਰੀ ਸੰਸਥਾਵਾਂ ’ਚ ਆਪਣਾ ਬਣਦਾ ਸਥਾਨ ਮਿਲੇ। ਭਾਰਤ ਨੇ ਕਿਹਾ ਕਿ ਯੂ. ਐਨ. ਐਸ.ਸੀ. ਸੁਧਾਰਾਂ ਨੂੰ ਲਾਗੂ ਕਰਨ ਵਿੱਚ ਲਗਾਤਾਰ ਦੇਰੀ ਇਤਿਹਾਸਕ ਅਸਮਾਨਤਾ ਨੂੰ ਕਾਇਮ ਰੱਖਦੀ ਹੈ। ਭਾਰਤ ਲੰਬੇ ਸਮੇਂ ਤੋਂ ਸੁਰੱਖਿਆ ਪ੍ਰੀਸ਼ਦ ਦੇ ਵਿਆਪਕ ਸੁਧਾਰਾਂ ਦੀ ਮੰਗ ਕਰ ਰਿਹਾ ਹੈ। ਭਾਰਤ ਦਾ ਤਰਕ ਹੈ ਕਿ ਅੱਜ ਦੇ ਵਿਸ਼ਵਵਿਆਪੀ ਹਾਲਾਤ ਕਈ ਦਹਾਕੇ ਪਹਿਲਾਂ ਦੇ ਹਾਲਾਤ ਨਾਲੋਂ ਕਾਫ਼ੀ ਵੱਖਰੇ ਹਨ। ਇਸ ਲਈ, ਸੰਯੁਕਤ ਰਾਸ਼ਟਰ ਦੀ ਮੁੱਖ ਫ਼ੈਸਲਾ ਲੈਣ ਵਾਲੀ ਸੰਸਥਾ ਦਾ ਢਾਂਚਾ ਵੀ ਬਦਲਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ’ਚ ਅਮਰੀਕਾ-ਈਰਾਨ ਵਿਚਾਲੇ 3 ਘੰਟੇ ਗੱਲਬਾਤ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀਆਂ ਕੋਸ਼ਿਸ਼ਾਂ ’ਤੇ ਫਿਲਹਾਲ ਲੱਗਾ ਵਿਰਾਮ ਬਹਿਰੀਨ ਦੀ ਔਰਤ ਨੂੰ ਇਥੇ ਲਿਆਉਣ ਦੇ ਮੰਤਵਾਂ ਸੰਬੰਧੀ ਖ...
Ad Position 24