24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲੀ-ਭਾਜਪਾ ਗੱਠਜੋੜ ਦੀਆਂ ਕੋਸ਼ਿਸ਼ਾਂ ’ਤੇ ਫਿਲਹਾਲ ਲੱਗਾ ਵਿਰਾਮ ਬਹਿਰੀਨ ਦੀ ਔਰਤ ਨੂੰ ਇਥੇ ਲਿਆਉਣ ਦੇ ਮੰਤਵਾਂ ਸੰਬੰਧੀ ਖੁਲਾਸਿਆਂ ਕਾਰਨ ਭਾਜਪਾ ਵੀ ਹੋਈ ਚਿੰਤਤ

ਹਰਕਵਲਜੀਤ ਸਿੰਘ ਚੰਡੀਗੜ੍ਹ, 23 ਸਤੰਬਰ-ਪੰਜਾਬ ਵਿਚਲੇ ਮਗਰਲੇ ਕੁਝ ਦਿਨਾਂ ਦੇ ਘਟਨਾਕ੍ਰਮ ਅਤੇ ਕੁਝ ਅਕਾਲੀ ਆਗੂਆਂ ਸੰਬੰਧੀ ਬਹਿਰੀਨ ਤੋਂ ਆਈ ਇਕ ਔਰਤ ਨੂੰ ਕੁੱਝ ਵਿਸ਼ੇਸ਼ ਪੰਥਕ ਹਸਤੀਆਂ ਵਿਰੁੱਧ ਸਾਜਿਸ਼ ਦੇ ਮੰਤਵ ਨਾਲ ਇਥੇ ਲਿਆਉਣ ਦੇ ਦੋਸ਼ਾਂ ਅਤੇ ਕਥਿਤ ਤੌਰ ’ਤੇ ਇਸ ਔਰਤ ...

Ad Position 21
No active advertisement
ਅਜੀਤ ਡੈਸਕ 24-09-2026

ਹਰਕਵਲਜੀਤ ਸਿੰਘ
ਚੰਡੀਗੜ੍ਹ, 23 ਸਤੰਬਰ-ਪੰਜਾਬ ਵਿਚਲੇ ਮਗਰਲੇ ਕੁਝ ਦਿਨਾਂ ਦੇ ਘਟਨਾਕ੍ਰਮ ਅਤੇ ਕੁਝ ਅਕਾਲੀ ਆਗੂਆਂ ਸੰਬੰਧੀ ਬਹਿਰੀਨ ਤੋਂ ਆਈ ਇਕ ਔਰਤ ਨੂੰ ਕੁੱਝ ਵਿਸ਼ੇਸ਼ ਪੰਥਕ ਹਸਤੀਆਂ ਵਿਰੁੱਧ ਸਾਜਿਸ਼ ਦੇ ਮੰਤਵ ਨਾਲ ਇਥੇ ਲਿਆਉਣ ਦੇ ਦੋਸ਼ਾਂ ਅਤੇ ਕਥਿਤ ਤੌਰ ’ਤੇ ਇਸ ਔਰਤ ਨੂੰ ਸ਼੍ਰੋਮਣੀ ਕਮੇਟੀ ਦੇ ਸਾਧਨਾਂ ਨਾਲ ਇਥੇ ਰੱਖਣ ਨੇ ਅਕਾਲੀ ਦਲ (ਬ) ਨੂੰ ਚੋਣਾਂ ਤੋਂ ਪਹਿਲਾਂ ਜਿਸ ਸੰਕਟ ਵਿਚ ਫਸਾ ਦਿੱਤਾ ਹੈ ਉਸ ਦੇ ਹੁੰਦਿਆਂ ਭਾਜਪਾ ਵੀ ਅਕਾਲੀ ਦਲ (ਬ) ਨਾਲ ਚੋਣ ਗੱਠਜੋੜ ਦੀ ਗੱਲਬਾਤ ਲਈ ਅੱਗੇ ਵਧਣ ਤੋਂ ਫਿਲਹਾਲ ਗੁਰੇਜ਼ ਕਰਨਾ ਚਾਹੇਗੀ। ਪੰਜਾਬ ਵਿਧਾਨ ਸਭਾ ਚੋਣਾਂ ਚਾਲੂ ਸਾਲ ਦੇ ਅਖੀਰ ਵਿਚ ਕਰਵਾਉਣ ਦੀ ਥਾਂ 2027 ਫਰਵਰੀ ਵਿਚ ਕਰਵਾਉਣ ਦੇ ਫੈਸਲੇ ਕਾਰਨ ਵੀ ਗੱਠਜੋੜ ਸੰਬੰਧੀ ਕੋਸ਼ਿਸ਼ਾਂ ’ਤੇ ਵਿਰਾਮ ਲੱਗ ਗਿਆ ਸੀ ਕਿਉਂਕਿ ਭਾਜਪਾ ਇਹ ਮਹਿਸੂਸ ਕਰ ਰਹੀ ਸੀ ਕਿ ਉਨ੍ਹਾਂ ਕੋਲ ਹੁਣ ਗੱਲਬਾਤ ਲਈ ਕਾਫੀ ਸਮਾਂ ਹੈ। ਭਾਜਪਾ,ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੁਝ ਆਗੂਆਂ ਨੂੰ ਵੀ ਚੋਣ ਗੱਠਜੋੜ ਲਈ ਨਾਲ ਲੈਣਾ ਚਾਹੁੰਦੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਭਾਜਪਾ ਹਾਈਕਮਾਨ ਦੇ ਆਗੂਆਂ ਵਲੋਂ ਕੁਝ ਮੀਟਿੰਗਾਂ ਹੋ ਵੀ ਗਈਆਂ ਸਨ ਪ੍ਰੰਤੂ ਬਹਿਰੀਨ ਦੀ ਔਰਤ ਨੂੰ ਲੈ ਕੇ ਜਿਵੇਂ ਦੀ ਸਾਜਿਸ਼ ਸਾਹਮਣੇ ਆ ਰਹੀ ਹੈ ਉਸ ਤੋਂ ਸਪਸ਼ਟ ਹੈ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ (ਬ)  ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਇਕੱਠੇ ਕੋਈ ਗੱਠਜੋੜ ਨਹੀਂ ਕਰ ਸਕੇਗਾ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਅਕਾਲੀ ਦਲ (ਬ)  ਨਾਲ ਕਿਸੇ ਵੀ ਕੀਮਤ ’ਤੇ ਇਕ ਪਲੇਟਫਾਰਮ ’ਤੇ ਨਹੀਂ ਆ ਸਕਣਗੇ। ਉਨ੍ਹਾਂ ਸੰਕੇਤ ਦਿੱਤਾ ਕਿ 2 ਦਸੰਬਰ ਦੇ ਹੁਕਮਨਾਮੇਂ ਨੂੰ ਲੈ ਕੇ ਮੇਰੇ ਵਿਰੁੱਧ ਜਿਵੇਂ ਦੀ ਸਾਜਿਸ਼ ਸਾਹਮਣੇ ਆ ਗਈ ਹੈ ਉਸ ਤੋਂ ਬਾਅਦ ਅਜਿਹੇ ਲੋਕਾਂ ਨਾਲ ਕਿਹੋ ਜਿਹੀ ਸਾਂਝ ਰੱਖੀ ਜਾ ਸਕਦੀ ਹੈ। ਅਮਰਜੀਤ ਸਿੰਘ ਚਾਵਲਾ ਵਲੋਂ ਜਿਵੇਂ ਦੇ ਦੋਸ਼ ਲਗਾਏ ਗਏ ਹਨ ਅਤੇ ਕਿਹਾ ਗਿਆ ਹੈ ਕਿ ਸਾਹਮਣੇ ਆਏ ਇਸ ਸਾਰੇ ਮਸਲੇ ਨੂੰ ਦਬਾਉਣ ਲਈ ਮੈਨੂੰ ਜਿਵੇਂ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਉਸ ਨਾਲ ਇਹ ਮਸਲਾ ਖਤਮ ਹੋਣ ਵਾਲਾ ਨਹੀਂ ਅਤੇ ਇਹ ਤਾਂ ਦੱਸਣਾ ਹੀ ਪਵੇਗਾ ਕਿ ਕੌਣ ਇਸ ਔਰਤ ਨੂੰ ਵਿਦੇਸ਼ ਤੋਂ ਕਿਸ ਮੰਤਵ ਲਈ ਲੈ ਕੇ ਆਇਆ। ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਵਿਚ ਉਹ ਇਸ ਸੰਬੰਧੀ ਖੁਲਾਸਾ ਕਰਨਗੇ। ਲੇਕਿਨ ਪਤਾ ਲੱਗਾ ਹੈ ਕਿ ਰੋਪੜ ਪੁਲਿਸ ਵਲੋਂ ਵੀ ਆਪਣੀ ਜਾਂਚ ਵਿਚ ਔਰਤ ਨੂੰ ਦੇਸ਼ ਲਿਆਉਣ ਅਤੇ ਕੁਝ ਧਾਰਮਿਕ ਹਸਤੀਆਂ ਵਿਰੁੱਧ ਸਾਜ਼ਿਸ਼ ਵਰਗੇ ਮੁੱਦਿਆਂ ਨੂੰ ਆਪਣੀ ਜਾਂਚ ਦਾ ਕੇਂਦਰ ਬਿੰਦੂ ਬਣਾਇਆ ਜਾ ਰਿਹਾ ਹੈ ਅਤੇ ਉਕਤ ਔਰਤ ਦੇ ਇਥੇ ਰਹਿਣ ਦੇ ਪ੍ਰਬੰਧਾਂ ਅਤੇ ਦੂਜੇ ਖਰਚਿਆਂ ਆਦਿ ਦਾ ਪਤਾ ਲਗਾਇਆ ਜਾ ਰਿਹਾ ਹੈ। ਪ੍ਰਸ਼ਾਸਨਿਕ ਹਲਕਿਆਂ ਵਿਚ ਇਹ ਚਰਚਾ ਹੈ ਕਿ ਹੁਕਮਰਾਨ ਧਿਰ ਨੂੰ ਅਕਾਲੀ ਦਲ (ਬ) ਵਿਰੁੱਧ ਇਹ ਇਕ ਬਣਿਆ ਬਣਾਇਆ ਮੁੱਦਾ ਮਿਲ ਗਿਆ ਹੈ । ਅਕਾਲੀ ਦਲ (ਬ) ਲਈ ਉੱਚ ਧਾਰਮਿਕ ਅਦਾਰਿਆਂ ਦੇ ਸਾਧਨਾਂ ਤੇ ਫ਼ੰਡਾਂ ਦੀ ਸਿਆਸੀ ਮੰਤਵਾਂ ਲਈ ਹੁੰਦੀ ਦੁਰਵਰਤੋਂ ਦੇ ਦੋਸ਼ਾਂ ਦਾ ਜਵਾਬ ਦੇਣਾ ਮੁਸ਼ਕਲ ਬਣ ਸਕਦਾ ਹੈ ਕਿਉਂਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਔਰਤ ਦੇ ਲਈ ਲੱਖਾਂ ਰੁਪਏ ਖ਼ਰਚ ਕੀਤੇ ਗਏ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਫ਼ੰਡਾਂ ’ਚੋਂ ਇਕ ਲੱਖ ਰੁਪਿਆ ਉਸ ਨੂੰ ਦੇਣ ਦਾ ਵੀ ਦੋਸ਼ ਹੈ। ਇਹ ਪੈਸਾ ਕੌਣ ਖ਼ਰਚ ਰਿਹਾ ਸੀ, ਇਹ ਵੀ ਜਾਂਚ ਦਾ ਵਿਸ਼ਾ ਹੈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿਚ ਕੋਈ ਦੋ ਦਰਜਨ ਵਿਅਕਤੀਆਂ ਦੇ ਨਾਂਅ ਸਾਹਮਣੇ ਆਏ ਹਨ ਅਤੇ ਉਕਤ ਔਰਤ ਦਾ ਟੈਲੀਫ਼ੋਨ ਜੋ ਹੁਣ ਪੁਲਿਸ ਕੋਲ ਹੈ, ਉਸ ਵਿਚ ਵੀ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਗੱਲਾਂ-ਬਾਤਾਂ ਤੇ ਟੈਲੀਫ਼ੋਨਾਂ ਦਾ ਡਾਟਾ ਹੈ। ਚਰਚਾ ਇਹ ਵੀ ਹੈ ਕਿ ਸਰਕਾਰ ਵੱਡੀ ਗਿਣਤੀ ਵਿਚ ਅਕਾਲੀ ਦਲ (ਬ) ਦੇ ਆਗੂਆਂ ਨੂੰ ਇਸ ਕੇਸ ਵਿਚ ਘੇਰ ਸਕਦੀ ਹੈ ਅਤੇ ਆਉਂਦੇ ਦਿਨਾਂ ’ਚ ਇਨ੍ਹਾਂ ਦੀ ਪੁੱਛਗਿੱਛ ਅਤੇ ਕਈ ਥਾਵਾਂ ’ਤੇ ਛਾਪੇਮਾਰੀ ਵੀ ਹੋਵੇਗੀ। ਪ੍ਰੰਤੂ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਟੀਮ ਦੇ ਆਗੂਆਂ ਦੇ ਇਕ ਅਜਿਹੀ ਸਾਜ਼ਿਸ਼ ਦੇ ਕੇਸ ਵਿਚ ਘਿਰ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ (ਬ) ਲਈ ਚੋਣਾਂ ਮੌਕੇ ਸਥਿਤੀ ਜਿੱਥੇ ਗੈਰ ਯਕੀਨੀ ਬਣਦੀ ਜਾ ਰਹੀ ਹੈ, ਉੱਥੇ ਅਕਾਲੀ ਦਲ ਨੂੰ ਆਪਣੇ ਕੁਝ ਆਗੂਆਂ ਵਿਰੁੱਧ ਵੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ ਅਤੇ ਦਲ ਭਾਜਪਾ ਲਈ ਵੀ ਅਜਿਹੀ ਸਥਿਤੀ ਅਛੂਤ ਬਣ  ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਟਕਰਾਵਾਂ ਨਾਲ ਨਜਿੱਠਣ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਸਮਰੱਥ, ਸੁਧਾਰ ਦੀ ਤੁਰੰਤ ਜ਼ਰੂਰਤ-ਜੈਸ਼ੰਕਰ ਅਗਲੀ ਖ਼ਬਰ ਓਮਾਨ ’ਚ ਜਹਾਜ਼ ’ਤੇ ਹੋਏ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ
Ad Position 24