27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿਰੋਧੀ ਧਿਰਾਂ ਵਲੋਂ ਨਿਖੇਧੀ

ਬਿੱਲ ਦੇ ਵਿਰੋਧ ’ਚ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਸ ਦੀ ਨਿਖੇਧੀ ਕੀਤੀ। ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਭਾਜਪਾ ਦੇ ਹੱਦਬੰਦੀ ਦੇ ਫ਼ੈਸਲੇ ਨੂੰ ਸਿਆਸਤ ਦੀ ਸਭ ਤੋਂ ਵੱਡੀ ਭੁੱਲ ਕਰਾਰ ਦਿੱਤਾ। ਅਖਿਲੇਸ਼ ਯਾਦਵ ਨੇ ਅਪ੍ਰੈਲ ’ਚ ਵੀ ਸਰਕਾਰ ਦੇ ਤਰੀਕੇ ’ਤੇ ਵਿਰੋਧ...

Ad Position 21
No active advertisement
ਅਜੀਤ ਡੈਸਕ 28-11-2026

ਬਿੱਲ ਦੇ ਵਿਰੋਧ ’ਚ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਸ ਦੀ ਨਿਖੇਧੀ ਕੀਤੀ। ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਭਾਜਪਾ ਦੇ ਹੱਦਬੰਦੀ ਦੇ ਫ਼ੈਸਲੇ ਨੂੰ ਸਿਆਸਤ ਦੀ ਸਭ ਤੋਂ ਵੱਡੀ ਭੁੱਲ ਕਰਾਰ ਦਿੱਤਾ। ਅਖਿਲੇਸ਼ ਯਾਦਵ ਨੇ ਅਪ੍ਰੈਲ ’ਚ ਵੀ ਸਰਕਾਰ ਦੇ ਤਰੀਕੇ ’ਤੇ ਵਿਰੋਧ ਪ੍ਰਗਟਾਉਂਦਿਆਂ ਕਿਹਾ ਸੀ ਕਿ ਇਹ ਖੁਫੀਆ ਲੋਕਾਂ ਦੀ ਗੁਪਤ ਯੋਜਨਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਔਰਤਾਂ ਦੇ ਰਾਖਵੇਂਕਰਨ ਖ਼ਿਲਾਫ਼ ਨਹੀਂ ਹਨ ਪਰ ਹੱਦਬੰਦੀ ਨੂੰ ਲੈ ਕੇ ਜੋ ਤਰੀਕਾ ਅਪਣਾਇਆ ਜਾ ਰਿਹਾ ਹੈ, ਉਸ ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ’ਤੇ ਸਰਕਾਰ ਦੀ ਘੇਰਾਬੰਦੀ ਕਰਦਿਆਂ ਇਸ ਨੂੰ ਸੰਵਿਧਾਨ ’ਤੇ ਹਮਲੇ ਦੀ ਤਿਆਰੀ ਕਰਾਰ ਦਿੱਤਾ। ਉਨ੍ਹਾਂ ਯਾਦ ਦੁਆਇਆ ਕਿ ਇਸ ਤੋਂ ਪਹਿਲਾਂ ਅਪ੍ਰੈਲ 2026 ’ਚ ਵੀ ਸਰਕਾਰ ਇਸ ਬਿੱਲ ਨੂੰ ਲਿਆਈ ਸੀ ਪਰ ਲੋੜੀਂਦਾ ਬਹੁਮਤ ਨਾ ਮਿਲਣ ਕਾਰਨ ਬਿੱਲ ਪਾਸ ਨਹੀਂ ਹੋ ਪਾਇਆ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਮੰਡਲ ਵਲੋਂ ਹੱਦਬੰਦੀ ਤੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਅਗਲੀ ਖ਼ਬਰ ਬਹੁਤ ਅਹਿਮ ਬਿੱਲ ਲੈ ਕੇ ਆ ਰਹੀ ਹੈ ਸਰਕਾਰ-ਰਿਜਿਜੂ
Ad Position 24