24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਿਊਯਾਰਕ ’ਚ ਅਮਰੀਕਾ-ਈਰਾਨ ਵਿਚਾਲੇ 3 ਘੰਟੇ ਗੱਲਬਾਤ

*ਅਮਰੀਕਾ ਦਬਾਅ ਘਟਾਏ ਤਾਂ 7 ਦਿਨਾਂ ’ਚ ਹੋਰਮੁਜ਼ ਖੋਲ੍ਹਣ ਲਈ ਤਿਆਰ-ਈਰਾਨ *ਗੱਲਬਾਤ ਚੰਗੀ ਰਹੀ, ਮੁੜ ਹੋਵੇਗੀ ਮੀਟਿੰਗ-ਟਰੰਪ ਰਾਜੂ ਸ਼ਹਿਬਾਜ਼ਪੁਰਾ ਨਿਊਯਾਰਕ, 23 ਸਤੰਬਰ-ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ ਦੌਰਾਨ ਨਿਊਯਾਰਕ ’ਚ ਅਮਰੀਕਾ ਤੇ ਈਰਾਨ ਦੇ ...

Ad Position 21
No active advertisement
ਅਜੀਤ ਡੈਸਕ 24-09-2026

ਰਾਜੂ ਸ਼ਹਿਬਾਜ਼ਪੁਰਾ
ਨਿਊਯਾਰਕ, 23 ਸਤੰਬਰ-ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ ਦੌਰਾਨ ਨਿਊਯਾਰਕ ’ਚ ਅਮਰੀਕਾ ਤੇ ਈਰਾਨ ਦੇ ਅਧਿਕਾਰੀਆਂ ਵਿਚਾਲੇ ਕਰੀਬ ਤਿੰਨ ਘੰਟੇ ਗੱਲਬਾਤ ਹੋਈ। ਇਸ ਗੱਲਬਾਤ ’ਚ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਤੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸ਼ਾਮਿਲ ਸਨ। ਕਤਰ ਦੇ ਅਧਿਕਾਰੀਆਂ ਨੇ ਇਸ ਗੱਲਬਾਤ ’ਚ ਵਿਚੋਲਗੀ ਦੀ ਭੂਮਿਕਾ ਨਿਭਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗੱਲਬਾਤ ਚੰਗੀ ਰਹੀ ਹੈ ਤੇ ਦੋਵੇਂ ਧਿਰਾਂ ਵਿਚਾਲੇ ਜਲਦ ਹੀ ਇਕ ਹੋਰ ਬੈਠਕ ਹੋਵੇਗੀ। ‘ਦ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਇਕ ਸੀਨੀਅਰ ਈਰਾਨੀ ਅਧਿਕਾਰੀ ਨੇ ਕਿਹਾ ਕਿ ਜੇਕਰ ਅਮਰੀਕਾ ਫੌਜੀ ਤੇ ਆਰਥਿਕ ਦਬਾਅ ਘਟਾਉਣ ਲਈ ਕਦਮ ਚੁੱਕਦਾ ਹੈ ਤਾਂ ਈਰਾਨ 7 ਦਿਨਾਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹ ਸਕਦਾ ਹੈ। ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਗੱਲਬਾਤ ਤੋਂ ਬਾਅਦ ਕਿਹਾ ਕਿ ਉਹ ਇਸ ਬਾਰੇ ਚੰਗਾ ਮਹਿਸੂਸ ਕਰ ਰਹੇ ਹਨ। ਹਾਲਾਂਕਿ, ਬਾਅਦ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਈਰਾਨੀ ਅਧਿਕਾਰੀਆਂ ਨਾਲ ਸਿੱਧੀ ਮੁਲਾਕਾਤ ਨਹੀਂ ਹੋਈ। ਗੱਲਬਾਤ ’ਚ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਵੀ ਸ਼ਾਮਿਲ ਰਹੇ। ਵਿਟਕੌਫ ਮੁਤਾਬਿਕ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਵਿਚੋਲਿਆਂ ਰਾਹੀਂ ਗੱਲਬਾਤ ਹੋਈ। ਵਿਚੋਲੇ ਪੂਰੇ ਦਿਨ ਅਮਰੀਕਾ ਤੇ ਈਰਾਨ ਵਿਚਾਲੇ ਸੰਦੇਸ਼ ਲੈ ਕੇ ਆਉਂਦੇ-ਜਾਂਦੇ ਰਹੇ। ਉਨ੍ਹਾਂ ਦੱਸਿਆ ਕਿ ਗੱਲਬਾਤ ਦਾ ਇਕ ਦੌਰ ਪੂਰਾ ਹੋ ਗਿਆ ਹੈ ਤੇ ਵਿਚੋਲੇ ਅੱਗੇ ਵੀ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਕਰਵਾਉਣ ਲਈ ਕੰਮ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਟਰੰਪ ਨੇ ਸੰਯੁਕਤ ਰਾਸ਼ਟਰ ’ਚ ਈਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਈਰਾਨ ਕੋਲ ਹੁਣ ਦੋ ਰਸਤੇ ਹਨ, ਅਮਰੀਕਾ ਨਾਲ ਸਮਝੌਤਾ ਕਰੇ ਜਾਂ ਗੰਭੀਰ ਫੌਜੀ ਕਾਰਵਾਈ ਲਈ ਤਿਆਰ ਰਹੇ। ਟਰੰਪ ਨੇ ਕਿਹਾ ਕਿ ਅਮਰੀਕਾ ਆਪਣੀ ਤਾਕਤ ਜ਼ਰੀਏ ਸ਼ਾਂਤੀ ਕਾਇਮ ਕਰਨਾ ਚਾਹੁੰਦਾ ਹੈ। ਉਨ੍ਹਾਂ ਈਰਾਨ ਨੂੰ ਗੱਲਬਾਤ ਦੀ ਮੇਜ਼ ’ਤੇ ਵਾਪਸ ਆਉਣ ਤੇ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਵੀ ਕੀਤੀ।

ਈਰਾਨ ਨੇ ਰੱਖੀਆਂ ਸ਼ਰਤਾਂ
ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਲਈ ਅਮਰੀਕਾ ਸਾਹਮਣੇ ਆਪਣੀਆਂ ਸ਼ਰਤਾਂ ਰੱਖੀਆਂ ਹਨ। ‘ਅਲ ਜਜ਼ੀਰਾ’ ਦੀ ਰਿਪੋਰਟ ਮੁਤਾਬਕ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕੀ ਅਧਿਕਾਰੀਆਂ ਸਾਹਮਣੇ ਇਹ ਸ਼ਰਤਾਂ ਰੱਖੀਆਂ। ਈਰਾਨ ਦੀ ਮੰਗ ਹੈ ਕਿ ਅਮਰੀਕਾ ਤੁਰੰਤ ਸਮੁੰਦਰੀ ਨਾਕਾਬੰਦੀ ਹਟਾਏ ਤੇ ਵਿਦੇਸ਼ਾਂ ’ਚ ਜਮ੍ਹਾਂ ਕੀਤੀਆਂ ਗਈਆਂ ਈਰਾਨੀ ਜਾਇਦਾਦਾਂ ਨੂੰ ਜਾਰੀ ਕਰੇ। ਇਸ ਤੋਂ ਇਲਾਵਾ ਲਿਬਨਾਨ ਸਮੇਤ ਸਾਰੇ ਮੋਰਚਿਆਂ ’ਤੇ ਜੰਗ ਖਤਮ ਕਰਨ ਦੀ ਵੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਏ.ਆਈ. ਸਾਰੀ ਮਨੁੱਖਤਾ ਲਈ ਹੋ ਸਕਦੈ ਖ਼ਤਰਾ ਏ.ਆਈ. ਫਰਮਾਂ ਦੇ ਮੁਖੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਅਗਲੀ ਖ਼ਬਰ ਮੌਜੂਦਾ ਟਕਰਾਵਾਂ ਨਾਲ ਨਜਿੱਠਣ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਸਮਰੱਥ, ਸੁਧਾਰ ਦੀ ਤੁਰੰਤ ਜ਼ਰੂਰਤ-ਜੈਸ਼ੰਕਰ
Ad Position 24