07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਿੱਥੇ ਸਮੇਂ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਅਟਕਲਾਂ ’ਤੇ ਲੱਗਾ ਵਿਰਾਮ

ਚੰਡੀਗੜ੍ਹ, 6 ਸਤੰਬਰ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਦਸੰਬਰ 2026 ’ਚ ਕਰਵਾਏ ਜਾਣ ਦੀਆਂ ਚੱਲ ਰਹੀਆਂ ਅਟਕਲਾਂ ’ਤੇ ਹੁਣ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਸਮੇਤ ਕੁੱਝ ਸੂਬਿਆਂ ’ਚ ਜਨਗਣਨਾ ਕਰਵਾਉਣ ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

* ਕੇਂਦਰ ਸਰਕਾਰ ਵਲੋਂ ਜਨਗਣਨਾ ਦਾ ਪ੍ਰੋਗਰਾਮ ਐਲਾਨੇ ਜਾਣ ਨਾਲ ਤਸਵੀਰ ਹੋਈ ਸਪੱਸ਼ਟ
* ਦਸੰਬਰ 2026 ’ਚ ਚੋਣਾਂ ਕਰਵਾਉਣ ਦੇ ਸਿਆਸੀ ਦਾਅਵਿਆਂ ਨੂੰ ਝਟਕਾ

ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 6 ਸਤੰਬਰ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਦਸੰਬਰ 2026 ’ਚ ਕਰਵਾਏ ਜਾਣ ਦੀਆਂ ਚੱਲ ਰਹੀਆਂ ਅਟਕਲਾਂ ’ਤੇ ਹੁਣ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਸਮੇਤ ਕੁੱਝ ਸੂਬਿਆਂ ’ਚ ਜਨਗਣਨਾ ਕਰਵਾਉਣ ਲਈ ਜਾਰੀ ਕੀਤੇ ਗਏ ਤਾਜ਼ਾ ਨੋਟੀਫ਼ਿਕੇਸ਼ਨ ਨੇ ਚੋਣਾਂ ਦੇ ਸਮੇਂ ਨੂੰ ਲੈ ਕੇ ਤਸਵੀਰ ਕਾਫ਼ੀ ਹੱਦ ਤੱਕ ਸਪੱਸ਼ਟ ਕਰ ਦਿੱਤੀ ਹੈ। ਕਈ ਸਿਆਸੀ ਪਾਰਟੀਆਂ ਵਲੋਂ ਪਿਛਲੇ ਕੁੱਝ ਸਮੇਂ ਤੋਂ ਦਸੰਬਰ 2026 ’ਚ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਵਾਏ ਜਾਣ ਦੇ ਬਿਆਨ ਦਿੱਤੇ ਜਾ ਰਹੇ ਸਨ। ਇਨ੍ਹਾਂ ਬਿਆਨਾਂ ਤੋਂ ਬਾਅਦ ਸੂਬੇ ਵਿਚ ਨਿਰਧਾਰਿਤ ਸਮੇਂ (ਫ਼ਰਵਰੀ 2027) ਤੋਂ ਪਹਿਲਾਂ ਚੋਣਾਂ ਹੋਣ ਦੀਆਂ ਚਰਚਾਵਾਂ ਨੇ ਜ਼ੋਰ ਫ਼ੜਿਆ ਹੋਇਆ ਸੀ। ਹੁਣ ਕੇਂਦਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਵਿਚ ਜਨਗਣਨਾ ਦਾ ਕੰਮ ਦਸੰਬਰ ਤੋਂ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਚੱਲਣਾ ਹੈ, ਜਿਸ ਕਾਰਨ ਦਸੰਬਰ ਵਿਚ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਕਾਫ਼ੀ ਘੱਟ ਦਿਖਾਈ ਦੇ ਰਹੀ ਹੈ।

ਮਾਰਚ 2027 ’ਚ ਮੁੱਕ ਰਿਹੈ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ
ਪੰਜਾਬ ਦੀ ਮੌਜੂਦਾ ਵਿਧਾਨ ਸਭਾ ਨੇ ਕਾਰਜਕਾਲ ਦੀ ਸਹੁੰ 16 ਮਾਰਚ 2027 ਨੂੰ ਚੁੱਕੀ ਸੀ। ਇਸ ਲਈ ਨਵੀਂ ਵਿਧਾਨ ਸਭਾ ਦੇ ਗਠਨ ਲਈ 15 ਮਾਰਚ 2027 ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣੀ ਹੋਵੇਗੀ। ਜਨਗਣਨਾ ਦਾ ਕੰਮ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਮੁਕੰਮਲ ਹੋਣ ਉਪਰੰਤ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਵਿਚ ਚੋਣਾਂ ਕਰਵਾਉਣ ਲਈ ਲੋੜੀਂਦਾ ਸਮਾਂ ਉਪਲਬਧ ਰਹੇਗਾ। ਹਾਲਾਂਕਿ, ਚੋਣਾਂ ਦੀਆਂ ਤਰੀਕਾਂ ਬਾਰੇ ਅੰਤਿਮ ਫ਼ੈਸਲਾ ਭਾਰਤ ਦੇ ਚੋਣ ਕਮਿਸ਼ਨ ਵਲੋਂ ਹੀ ਕੀਤਾ ਜਾਣਾ ਹੈ। ਇਸ ਲਈ ਫ਼ਿਲਹਾਲ 15 ਫ਼ਰਵਰੀ 2027 ਨੂੰ ਸੰਭਾਵਿਤ ਸਮਾਂ ਹੀ ਮੰਨਿਆ ਜਾ ਸਕਦਾ ਹੈ।

1 ਦਸੰਬਰ ਤੋਂ 4 ਜਨਵਰੀ ਤੱਕ ਹੋਵੇਗੀ ਜਨਗਣਨਾ
ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਰਜਿਸਟਰਾਰ ਜਨਰਲ (ਜਨਗਣਨਾ) ਵਲੋਂ 5 ਸਤੰਬਰ ਨੂੰ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ, ਗੋਆ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਆਬਾਦੀ ਦੀ ਜਨਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ 16 ਤੋਂ 30 ਨਵੰਬਰ 2026 ਤੱਕ ਲੋਕਾਂ ਲਈ ਸਵੈ-ਗਣਨਾ ਦਾ ਵਿਕਲਪ ਉਪਲਬਧ ਰਹੇਗਾ। ਜਨਗਣਨਾ ਦੇ ਕੰਮ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਰੀਵਿਜ਼ਨ ਰਾਊਂਡ ਹੋਵੇਗਾ।
5 ਜਨਵਰੀ 2027 ਨੂੰ ਹੋਵੇਗੀ ਹਵਾਲਾ ਤਾਰੀਖ਼ 
ਨੋਟੀਫ਼ਿਕੇਸ਼ਨ ਮੁਤਾਬਿਕ ਪੰਜਾਬ ਲਈ ਜਨਗਣਨਾ ਦੀ ਹਵਾਲਾ (ਅੰਤਿਮ ਸੂਚੀ) ਤਾਰੀਖ਼ 5 ਜਨਵਰੀ 2027 ਦੀ ਰਾਤ 12 ਵਜੇ ਨਿਰਧਾਰਿਤ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਜਨਗਣਨਾ ਨਾਲ ਸਬੰਧਿਤ ਅਹਿਮ ਪ੍ਰਕਿਰਿਆ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਜਾਰੀ ਰਹੇਗੀ। ਅਜਿਹੇ ਹਾਲਾਤ ’ਚ ਦਸੰਬਰ 2026 ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਸੰਭਾਵਨਾਵਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਜਨਗਣਨਾ ਦੇ ਪੂਰੇ ਪ੍ਰੋਗਰਾਮ ਨੂੰ ਦੇਖਦਿਆਂ ਫਰਵਰੀ 2027 ਵਿਚ ਚੋਣਾਂ ਹੋਣ ਦੀ ਸੰਭਾਵਨਾ ਹੁਣ ਵਧੇਰੇ ਮਜ਼ਬੂਤ ਮੰਨੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ ਤੋਂ ਬਾਅਦ ਹੁਣ ਵਾਰੀ ਸਿੰਧ ਦੀ ਪਾਕਿ ਫ਼ੌਜ ਵਲੋਂ 4 ਸੂਬਿਆਂ ਨੂੰ 12 ਹਿੱਸਿਆਂ ’ਚ ਵੰਡਣ... ਅਗਲੀ ਖ਼ਬਰ ਪੁਤਿਨ ਨਾਲ ਮੀਟਿੰਗ ਤੋਂ ਬਾਅਦ ਅਮਰੀਕੀ ਦੂਤ ਵਿਟਕਾਫ਼ ਤੇ ਕੁਸ਼ਨੇਰ ਵਲੋਂ ਯੂਕਰੇਨ ’ਚ ਗੱਲਬਾਤ
Ad Position 24