07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ ਤੋਂ ਬਾਅਦ ਹੁਣ ਵਾਰੀ ਸਿੰਧ ਦੀ ਪਾਕਿ ਫ਼ੌਜ ਵਲੋਂ 4 ਸੂਬਿਆਂ ਨੂੰ 12 ਹਿੱਸਿਆਂ ’ਚ ਵੰਡਣ ਦੀ ਯੋਜਨਾ

ਸੁਰਿੰਦਰ ਕੋਛੜ ਅੰਮ੍ਰਿਤਸਰ, 6 ਸਤੰਬਰ-ਪਾਕਿਸਤਾਨ ’ਚ ਸਿੰਧ ਸੂਬੇ ਨੂੰ ਤਿੰਨ ਹਿੱਸਿਆਂ ਵਿਚ ਵੰਡਣ ਦੀਆਂ ਕਥਿਤ ਯੋਜਨਾਵਾਂ ਨੂੰ ਲੈ ਕੇ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ । ਫ਼ੌਜੀ ਲੀਡਰਸ਼ਿਪ ਤੇ ਸਿੰਧ ਸੂਬੇ ਦੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਿਚਾਲੇ ਤਣਾਅ ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਸੂਬਾ ਸਿੰਧ ਦੀ ਵੰਡ ਨੂੰ ਲੈ ਕੇ ਸਿਆਸੀ ਘਮਸਾਨ
ਸੁਰਿੰਦਰ ਕੋਛੜ

ਅੰਮ੍ਰਿਤਸਰ, 6 ਸਤੰਬਰ-ਪਾਕਿਸਤਾਨ ’ਚ ਸਿੰਧ ਸੂਬੇ ਨੂੰ ਤਿੰਨ ਹਿੱਸਿਆਂ ਵਿਚ ਵੰਡਣ ਦੀਆਂ ਕਥਿਤ ਯੋਜਨਾਵਾਂ ਨੂੰ ਲੈ ਕੇ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ । ਫ਼ੌਜੀ ਲੀਡਰਸ਼ਿਪ ਤੇ ਸਿੰਧ ਸੂਬੇ ਦੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਿਚਾਲੇ ਤਣਾਅ ਸਿਖ਼ਰਾਂ ’ਤੇ ਪਹੁੰਚ ਚੁੱਕਾ ਹੈ । ਰਿਪੋਰਟਾਂ ਅਨੁਸਾਰ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੇ ਦਬਾਅ ਦਰਮਿਆਨ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਜਿਨੇਵਾ ਹੁੰਦੇ ਹੋਏ ਲੰਡਨ ਪਹੁੰਚ ਚੁੱਕੇ ਹਨ, ਜਿੱਥੇ ਉਨ੍ਹਾਂ ਪਾਰਟੀ ਚੇਅਰਮੈਨ ਅਤੇ ਆਪਣੇ ਪੁੱਤਰ ਬਿਲਾਵਲ ਭੁੱਟੋ ਨਾਲ ਮਿਲ ਕੇ ਸਿੰਧ ਦੀ ਵੰਡ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਲੰਡਨ ’ਚ ਆਸਿਫ਼ ਅਲੀ ਜ਼ਰਦਾਰੀ, ਬਿਲਾਵਲ ਭੁੱਟੋ ਜ਼ਰਦਾਰੀ, ਬਖ਼ਤਾਵਰ ਭੁੱਟੋ ਤੇ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਕਰੀਬ 5 ਘੰਟੇ ਲੰਬੀ ਮੀਟਿੰਗ ਹੋਈ । ਇਸ ਦੌਰਾਨ ਪੀ. ਪੀ. ਪੀ. ਲੀਡਰਸ਼ਿਪ ਨੇ ਆਰ-ਪਾਰ ਦੀ ਲੜਾਈ ਦਾ ਫ਼ੈਸਲਾ ਕਰਦਿਆਂ ਸਪੱਸ਼ਟ ਕੀਤਾ ਕਿ ਸਿੰਧ ਦੀ ਵੰਡ ਦੇ ਕਿਸੇ ਵੀ ਕਦਮ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ । ਦੂਜੇ ਪਾਸੇ, ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਲੰਡਨ ਪਹੁੰਚ ਕੇ ਰਾਸ਼ਟਰਪਤੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਤੇ ਫ਼ੌਜ ਮੁਖੀ ਦਾ ਸੁਨੇਹਾ ਪਹੁੰਚਾਇਆ । ਦੱਸਿਆ ਜਾ ਰਿਹਾ ਹੈ ਕਿ ਜਨਰਲ ਮੁਨੀਰ ਵਲੋਂ ਸਿੰਧ ਨੂੰ ਤਿੰਨ ਹਿੱਸਿਆਂ ਵਿਚ ਵੰਡਣ ਦੀ ਯੋਜਨਾ ਲਈ ਸਹਿਮਤੀ ਦੇਣ ਵਾਸਤੇ ਇਕ ਹਫ਼ਤੇ ਦੀ ਮੁਹਲਤ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਪਾਕਿ ਦੀ ਫ਼ੌਜੀ ਲੀਡਰਸ਼ਿਪ ਦੇਸ਼ ਦੇ 4 ਸੂਬਿਆਂ ਨੂੰ 12 ਪ੍ਰਸ਼ਾਸਕੀ ਇਕਾਈਆਂ ’ਚ ਵੰਡਣਾ ਚਾਹੁੰਦੀ ਹੈ । ਸਿੰਧ ਸੂਬਾ ਪੀ. ਪੀ. ਪੀ. ਦਾ ਮਜ਼ਬੂਤ ਸਿਆਸੀ ਗੜ੍ਹ ਹੈ, ਇਸ ਲਈ ਸੂਬੇ ਦਾ ਵੰਡਿਆ ਜਾਣਾ ਬਿਲਾਵਲ ਭੁੱਟੋ ਦੀ ਸਿਆਸਤ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਪੰਜਾਬ ਸੂਬੇ ਦੀ ਵੰਡ ਦੇ ਹੱਕ ’ਚ ਨਹੀਂ ਹਨ, ਪਰ ਉਨ੍ਹਾਂ ਅੱਗੇ ਆਪਣੀ ਸਰਕਾਰ ਬਚਾਉਣ ਜਾਂ ਵੰਡ ਰੋਕਣ ਦੀ ਦੁਬਿਧਾ ਬਣੀ ਹੋਈ ਹੈ । ਦੂਜੇ ਪਾਸੇ, ਸਿੰਧ ਵਿਧਾਨ ਸਭਾ ਨੇ ਸੂਬੇ ਦੀ ਵੰਡ ਜਾਂ ਸੂਬਾਈ ਸਹਿਮਤੀ ਤੋਂ ਬਿਨਾਂ ਨਵੀਆਂ ਪ੍ਰਸ਼ਾਸਕੀ ਇਕਾਈਆਂ ਬਣਾਉਣ ਦੇ ਕਿਸੇ ਵੀ ਯਤਨ ਖ਼ਿਲਾਫ਼ ਭਾਰੀ ਬਹੁਮਤ ਨਾਲ ਮਤਾ ਪਾਸ ਕਰ ਦਿੱਤਾ ਹੈ । ਪੀ. ਪੀ. ਪੀ. ਨੇ ਕਰਾਚੀ ਨੂੰ ਵੱਖ ਕਰਨ ਜਾਂ ਦੱਖਣੀ ਸੂਬਾ ਬਣਾਉਣ ਦੀਆਂ ਤਜਵੀਜ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ । ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਸਦਨ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੰਧ ਦੀ ਭੂਗੋਲਿਕ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਵਲੋਂ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਖ਼ਿਲਾਫ਼ ਮਤਾ ਪਾਸ ਅਗਲੀ ਖ਼ਬਰ ਮਿੱਥੇ ਸਮੇਂ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਅਟਕਲਾਂ ’ਤੇ ਲੱਗਾ ਵਿਰਾਮ
Ad Position 24