07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੁਤਿਨ ਨਾਲ ਮੀਟਿੰਗ ਤੋਂ ਬਾਅਦ ਅਮਰੀਕੀ ਦੂਤ ਵਿਟਕਾਫ਼ ਤੇ ਕੁਸ਼ਨੇਰ ਵਲੋਂ ਯੂਕਰੇਨ ’ਚ ਗੱਲਬਾਤ

ਕੀਵ, 6 ਸਤੰਬਰ (ਏਜੰਸੀ)-ਰੂਸ ਦੇ ਸਾਢੇ ਚਾਰ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੇ ਵੱਡੇ ਹਮਲੇ ਨੂੰ ਖਤਮ ਕਰਨ ਦੀ ਨਵੀਂ ਕੋਸ਼ਿਸ਼ ਤਹਿਤ ਅਮਰੀਕੀ ਦੂਤ ਸਟੀਵ ਵਿਟਕਾਫ਼ ਅਤੇ ਜੇਰੇਡ ਕੁਸ਼ਨੇਰ ਨੇ ਕੀਵ ’ਚ ਉਮੀਦ ਜਗਾਉਣ ਵਾਲੀ ਗੱਲਬਾਤ ਕੀਤੀ। ਅਧਿਕਾਰੀਆਂ ਦੀ ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਕੀਵ, 6 ਸਤੰਬਰ (ਏਜੰਸੀ)-ਰੂਸ ਦੇ ਸਾਢੇ ਚਾਰ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੇ ਵੱਡੇ ਹਮਲੇ ਨੂੰ ਖਤਮ ਕਰਨ ਦੀ ਨਵੀਂ ਕੋਸ਼ਿਸ਼ ਤਹਿਤ ਅਮਰੀਕੀ ਦੂਤ ਸਟੀਵ ਵਿਟਕਾਫ਼ ਅਤੇ ਜੇਰੇਡ ਕੁਸ਼ਨੇਰ ਨੇ ਕੀਵ ’ਚ ਉਮੀਦ ਜਗਾਉਣ ਵਾਲੀ ਗੱਲਬਾਤ ਕੀਤੀ। ਅਧਿਕਾਰੀਆਂ ਦੀ ਇਹ ਗੱਲਬਾਤ ਮਾਸਕੋ ’ਚ ਸਨਿਚਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ, ਕਿਉਂਕਿ ਦੋਵਾਂ ਪੱਖਾਂ ਨੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਵਿਟਕਾਫ਼ ਨੇ ਕਿਹਾ ਕਿ ਸਾਡੀ ਗੱਲਬਾਤ ਬਹੁਤ ਸਾਰਥਕ, ਠੋਸ ਤੇ ਮਹੱਤਵਪੂਰਨ ਰਹੀ ਹੈ ਤੇ ਅਸੀਂ ਬਹੁਤ ਉਤਸ਼ਾਹਿਤ ਹਾਂ। ਕੁਸ਼ਨੇਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਮਹੱਤਵਪੂਰਨ ਮੰਨਦੇ ਹਨ,

ਕਿ ਨਾ ਕੇਵਲ ਇਹ ਪਤਾ ਲਗਾਇਆ ਜਾਵੇ ਕਿ ਜੰਗ ਨੂੰ ਕਿਵੇਂ ਖਤਮ ਕਰਨਾ ਹੈ ਬਲਕਿ ਇਹ ਵੀ ਪਤਾ ਲਗਾਇਆ ਜਾਵੇ ਕਿ ਸਥਾਈ ਸ਼ਾਂਤੀ ਲਈ ਹਾਲਾਤ ਕਿਵੇਂ ਬਣਾਏ ਜਾਣ। ਸੂਤਰਾਂ ਅਨੁਸਾਰ ਪੁਤਿਨ ਤੇ ਜ਼ੇਲੈਂਸਕੀ ਇਸ ਗੱਲ ’ਤੇ ਸਹਿਮਤ ਹੋਏ ਸਨ ਕਿ ਗੱਲਬਾਤ ਦੌਰਾਨ ਉਹ ਇਕ ਦੂਜੇ ਦੀਆਂ ਰਾਜਧਾਨੀਆਂ ’ਤੇ ਹਮਲੇ ਰੋਕ ਦੇਣਗੇ, ਹਾਲਾਂਕਿ ਇਸ ਦੇ ਬਾਵਜੂਦ ਐਤਵਾਰ ਰਾਤ ਦੋਵਾਂ ਪਾਸਿਆਂ ਤੋਂ ਹਮਲੇ ਜਾਰੀ ਰਹੇ। ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸ ਨੇ ਦੱਸਿਆ ਕਿ ਯੂਕਰੇਨ ਦੇ ਕਈ ਇਲਾਕਿਆਂ ’ਚ ਹੋਏ ਰੂਸੀ ਹਮਲਿਆਂ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਮਿੱਥੇ ਸਮੇਂ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਅਟਕਲਾਂ ’ਤੇ ਲੱਗਾ ਵਿਰਾਮ ਅਗਲੀ ਖ਼ਬਰ ਪੰਜਾਬ ਸਮੇਤ ਦੇਸ਼ ਦੇ ਕਈ ਥਰਮਲ ਪਲਾਂਟਾਂ ’ਚ ਕੋਲੇ ਦੀ ਕਮੀ ਦਾ ਸੰਕਟ ਮੰਗ ’ਚ ਵਾਧਾ ਰਿਹਾ ਤਾਂ ਵਧ ਸਕਦਾ ਹੈ ਬਿਜਲੀ ਸੰਕਟ
Ad Position 24