04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਉੱਚ ਪੱਧਰੀ ਬੈਠਕ-ਬਘੇਲ, ਵੜਿੰਗ ਤੇ ਬਾਜਵਾ ਹੋਏ ਸ਼ਾਮਿਲ ਯਾਤਰਾ ਦੀ ਤਰੀਕ ਅਜੇ ਨਹੀਂ ਹੋਈ ਨਿਰਧਾਰਤ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 3 ਸਤੰਬਰ- ਪੰਜਾਬ ’ਚ ਚੋਣ ਬਿਗੁਲ ਵਜਾਉਣ ਲਈ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਬੱਸ ਯਾਤਰਾ ਨੂੰ ਲੈ ਕੇ ਵੀਰਵਾਰ ਨੂੰ ਦਿੱਲੀ ’ਚ ਅਹਿਮ ਬੈਠਕ ਹੋਈ, ਜਿਸ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪ੍ਰਧਾਨ ..

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਸਤੰਬਰ- ਪੰਜਾਬ ’ਚ ਚੋਣ ਬਿਗੁਲ ਵਜਾਉਣ ਲਈ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਬੱਸ ਯਾਤਰਾ ਨੂੰ ਲੈ ਕੇ ਵੀਰਵਾਰ ਨੂੰ ਦਿੱਲੀ ’ਚ ਅਹਿਮ ਬੈਠਕ ਹੋਈ, ਜਿਸ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਹੋਏ। ਦਿੱਲੀ ਦੇ ਅਸ਼ੋਕਾ ਹੋਟਲ ’ਚ ਹੋਈ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਟੀਮ ਨਾਲ ਬੱਸ ਯਾਤਰਾ ਨੂੰ ਲੈ ਕੇ ਮੰਥਨ ਕੀਤਾ। ਤਕਰੀਬਨ ਪੌਣੇ ਦੋ ਘੰਟੇ ਦੀ ਮੀਟਿੰਗ ਤੋਂ ਬਾਅਦ ਬਾਹਰ ਆਏ ਭੁਪੇਸ਼ ਬਘੇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਟਿੰਗ ’ਚ ਰਾਹੁਲ ਗਾਂਧੀ ਦੇ ਪੰਜਾਬ ਦੌਰੇ ’ਤੇ ਚਰਚਾ ਕੀਤੀ ਗਈ। ਹਾਲਾਂਕਿ ਬੈਠਕ ਤੋਂ ਬਾਅਦ ਵੀ ਬੱਸ ਯਾਤਰਾ ਦੀ ਤਾਰੀਕ ਫਾਈਨਲ ਨਹੀਂ ਹੋਈ। ਹਲਕਿਆਂ ਮੁਤਾਬਿਕ ਬੱਸ ਯਾਤਰਾ ਰਾਹੁਲ ਗਾਂਧੀ ਦੇ ਰੁਝੇਵਿਆਂ ਦੇ ਮੁਤਾਬਿਕ 10 ਸਤੰਬਰ ਤੋਂ ਬਾਅਦ ਕੀਤੀ ਜਾਵੇਗੀ। ਬਘੇਲ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਬੱਸ ਯਾਤਰਾ ਦਾ ਰੂਟ ਅਤੇ ਪ੍ਰੋਗਰਾਮ ਰਾਹੁਲ ਗਾਂਧੀ ਦੀ ਟੀਮ ਨੂੰ ਸੌਂਪ ਦਿੱਤਾ ਹੈ। ਹੁਣ ਟੀਮ ਰਾਹੁਲ ਗਾਂਧੀ ਦੇ ਰੁਝੇਵਿਆਂ ਮੁਤਾਬਿਕ ਪੰਜਾਬ ਦੌਰੇ ਦਾ ਪ੍ਰੋਗਰਾਮ, ਜਿਸ ’ਚ ਬੱਸ ਯਾਤਰਾ ਦਾ ਰੂਟ ਅਤੇ ਉਥੇ ਬਿਤਾਏ ਜਾਣ ਵਾਲੇ ਸਮੇਂ ਨੂੰ ਅੰਤਿਮ ਰੂਪ ਦੇਵੇਗੀ।

ਖੁੱਲ੍ਹੀ ਜੀਪ ’ਚ ਵੀ ਸਫ਼ਰ ਕਰ ਸਕਦੇ ਹਨ ਰਾਹੁਲ
ਰਾਹੁਲ ਗਾਂਧੀ ਦੀ ਪ੍ਰਸਤਾਵਿਤ ਬੱਸ ਯਾਤਰਾ ਪੰਜਾਬ ਕਾਂਗਰਸ ਦੀ ਇਕਜੁੱਟਤਾ ਦਾ ਸੰਦੇਸ਼ ਦੇਣ ਵਜੋਂ ਵੀ ਅਹਿਮ ਭੂਮਿਕਾ ਅਦਾ ਕਰੇਗੀ। ਜਿਸ ’ਚ ਰਾਜਾ ਵੜਿੰਗ ਅਤੇ ਚੰਨੀ ਧੜਾ ਰਾਹੁਲ ਗਾਂਧੀ ਦੇ ਨਾਲ ਇਕੋ ਬੱਸ ’ਚ ਸਫ਼ਰ ਕਰਨਗੇ। ਹਲਕਿਆਂ ਮੁਤਾਬਿਕ ਦੌਰੇ ਦੌਰਾਨ ਰਾਹੁਲ ਗਾਂਧੀ, ਵੜਿੰਗ ਅਤੇ ਚੰਨੀ ਦੇ ਨਾਲ ਖੁੱਲ੍ਹੀ ਜੀਪ ’ਚ ਵੀ ਸਫ਼ਰ ਕਰ ਸਕਦੇ ਹਨ, ਜੋ ਕਿ ਪੰਜਾਬ ਦੀ ਜਨਤਾ ਲਈ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਖ਼ਤਮ ਹੋਣ ਅਤੇ ਇਕਜੁੱਟਤਾ ਦੇ ਪ੍ਰਗਟਾਵੇ ਵਜੋਂ ਪੇਸ਼ ਕੀਤੀ ਜਾਵੇਗੀ। ਹਾਲਾਂਕਿ ਇਸ ਲਈ ਰਾਹੁਲ ਗਾਂਧੀ ਦੀ ਟੀਮ ਸੁਰੱਖਿਆ ਨੂੰ ਲੈ ਕੇ ਆਪਣਾ ਅੰਤਿਮ ਫ਼ੈਸਲਾ ਲਵੇਗੀ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਹੀ ਚੰਨੀ ਧੜੇ ਲਈ ਕੁਝ ਅਹਿਮ ਐਲਾਨ ਵੀ ਕੀਤੇ ਜਾ ਸਕਦੇ ਹਨ। ਚੰਨੀ ਧੜਾ ਜੋ ਪਹਿਲਾਂ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਬਜ਼ਿਦ ਸੀ, ਨੂੰ ਸਕ੍ਰੀਨਿੰਗ ਕਮੇਟੀ ’ਚ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਰਾਹੁਲ ਗਾਂਧੀ ਵਲੋਂ ਚੰਨੀ ਧੜੇ ਨੂੰ ਪਹਿਲਾਂ ਹੀ ਇਹ ਸੰਦੇਸ਼ ਪਹੁੰਚਾ ਦਿੱਤਾ ਗਿਆ ਹੈ ਕਿ ਪ੍ਰਧਾਨ ਬਦਲਣ ਬਾਰੇ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਵੇਗੀ। ਪਰ ਤਾਕਤਾਂ ਦੇ ਸੰਤੁਲਨ ਨੂੰ ਧਿਆਨ ’ਚ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਪਾਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਮੁੜ ਹੜ੍ਹਾਂ ਦਾ ਖ਼ਤਰਾ ਵਧਿਆ ਮ੍ਰਿਤਕਾਂ ਦੀ ਗਿਣਤੀ 1259 ਹੋਈ, 5083 ਅਜੇ ਵੀ ਲਾ... ਅਗਲੀ ਖ਼ਬਰ ਕੋਲਕਾਤਾ ’ਚ ਭਾਜਪਾ ਸਮਰਥਕਾਂ ਨੇ ਟੀ.ਐਮ.ਸੀ. ਦਫ਼ਤਰ ’ਤੇ ਕੀਤਾ ਹਮਲਾ-ਅਭਿਸ਼ੇਕ ਬੈਨਰਜੀ 6 ਨੂੰ ਹਿਰਾਸਤ ’ਚ ਲਿਆ
Ad Position 24