29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਹਾਈਟੈੱਕ ਨਾਕਾ ਢਿਲਵਾਂ ਤੋਂ 850 ਗਰਾਮ ਅਫ਼ੀਮ ਤੇ ਕਾਰ ਸਮੇਤ ਤਿੰਨ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 20-09-2025
ਢਿਲਵਾਂ, 19 ਸਤੰਬਰ (ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਹਾਈ ਟੈੱਕ ਨਾਕੇ ਤੋਂ 850 ਗ੍ਰਾਮ ਅਫ਼ੀਮ ਤੇ ਕਾਰ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਹਾਈਟੈੱਕ ਨਾਕੇ ਤੇ ਏ ਐੱਸ ਆਈ ਦੀਪਕ ਕੁਮਾਰ ਸਾਥੀ ਕਰਮਚਾਰੀਆਂ ਨਾਲ ਹਾਈਟੈੱਕ ਨਾਕਾ ਢਿਲਵਾਂ ਵਿਖੇ ਗੱਡੀਆਂ ਦੀ ਜਾਂਚ ਕਰ ਰਹੇ ਸਨ ਤਾਂ ਇਸੇ ਦੌਰਾਨ ਇੱਕ ਕਾਰ ਅੰਮਿ੍ਤਸਰ ਤਰਫ਼ੋਂ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਏ.ਐਸ.ਆਈ. ਦੀਪਕ ਕੁਮਾਰ ਨੇ ਸਾਥੀ ਕਰਮਚਾਰੀਆਂ ਏ.ਐੱਸ.ਆਈ. ਰਛਪਾਲ ਸਿੰਘ ਤੇ ਸੀਨੀਅਰ ਸਿਪਾਹੀ ਕੁਲਵਰਨਜੀਤ ਸਿੰਘ ਦੀ ਮਦਦ ਨਾਲ ਰੋਕਿਆ ਤਾਂ ਗੱਡੀ ਵਿਚ ਤਿੰਨ ਵਿਅਕਤੀ ਸਵਾਰ ਸਨ, ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣੀ ਪਹਿਚਾਣ ਪਰਮਿੰਦਰ ਸਿੰਘ ਵਾਸੀ ਸੁੰਨੜ ਖ਼ੁਰਦ ਜ਼ਿਲ੍ਹਾ ਜਲੰਧਰ ਦੱਸਿਆ | ਇਸੇ ਦੌਰਾਨ ਨਾਲ ਦੀ ਸੀਟ ਤੇ ਬੈਠੇ ਵਿਅਕਤੀ ਜਿਸ ਦਾ ਨਾਮ ਜਸਵੰਤ ਰਾਏ ਵਾਸੀ ਕੰਦੋਲਾ ਖ਼ੁਰਦ ਜ਼ਿਲ੍ਹਾ ਜਲੰਧਰ ਨੇ ਇੱਕ ਵਜ਼ਨਦਾਰ ਲਿਫ਼ਾਫ਼ਾ ਦਰਖ਼ਤ ਹੇਠਾਂ ਸੁੱਟ ਦਿੱਤਾ | ਜਿਸ ਨੂੰ ਏ.ਐਸ.ਆਈ ਨੇ ਲਿਫ਼ਾਫ਼ਾ ਸੁੱਟਦਿਆਂ ਦੇਖ ਲਿਆ ਅਤੇ ਕਾਰ ਦੀ ਪਿਛਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਹਰਦੇਵ ਸਿੰਘ ਵਾਸੀ ਕੋਟਰਾਣੀ ਸਤਨਾਮਪੁਰਾ ਫਗਵਾੜਾ ਦੱਸਿਆ ਪੁਲਿਸ ਕਰਮਚਾਰੀਆਂ ਵਲੋਂ ਉਸ ਲਿਫ਼ਾਫ਼ੇ ਸਬੰਧੀ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਤਿੰਨਾਂ ਵਿਅਕਤੀਆਂ ਨੇ ਦੱਸਿਆ ਕਿ ਇਸ ਵਿਚ ਅਫ਼ੀਮ ਹੈ ਜੋ ਕਿ ਉਹ ਅੰਮਿ੍ਤਸਰ ਤੋਂ ਲੈ ਕੇ ਆਏ ਹਨ | ਜਦੋਂ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 850 ਗ੍ਰਾਮ ਅਫ਼ੀਮ ਬਰਾਮਦ ਹੋਈ, ਜਿਸ ਤਹਿਤ ਤਿੰਨਾਂ ਵਿਅਕਤੀਆਂ ਵਿਰੁੱਧ ਥਾਣਾ ਢਿਲਵਾਂ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ 850 ਗ੍ਰਾਮ ਅਫ਼ੀਮ ਤੇ ਕਾਰ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਥਾਣਾ ਢਿਲਵਾਂ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਤੀਜੇ ਦਿਨ ਵੀ ਨਿਗਮ ਦੇ ਦਫ਼ਤਰ ਮੂਹਰੇ ਧਰਨਾ <b... ਅਗਲੀ ਖ਼ਬਰ ਭੁਲੱਥ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ <br/>
Ad Position 24