22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਦੇ ਸਟਾਫ਼ ਤੇ ਬੱਚਿਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ <br/>

Ad Position 21
No active advertisement
ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜਣ ਸਮੇਂ ਸਕੂਲ ਮੁਖੀ ਪਰਮੇਲ ਕੌਰ ਸਿੱਧੂ ਅਤੇ ਸਟਾਫ਼ ਤੇ ਬੱਚੇ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 21-09-2025
ਜ਼ੀਰਾ, 20 ਸਤੰਬਰ (ਪ੍ਰਤਾਪ ਸਿੰਘ ਹੀਰਾ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਲਹਿਰਾ ਰੋਹੀ ਦੇ ਸਟਾਫ਼ ਤੇ ਬੱਚਿਆਂ ਵਲੋਂ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਲੋੜਵੰਦ ਸਹਾਇਤਾ ਸਮਗਰੀ ਤੇ ਸਹਾਇਤਾ ਫ਼ੰਡ ਇਕੱਠਾ ਕਰਕੇ ਭੇਜਿਆ ਗਿਆ | ਸਕੂਲ ਮੁਖੀ ਪਰਮੇਲ ਕੌਰ ਸਿੱਧੂ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਪੰਜਾਬ ਦੇ ਹਾਲਾਤ ਰਹੇ ਹਨ, ਬਹੁਤ ਹੀ ਤਰਸਯੋਗ ਸਨ | ਇਸ ਦੁੱਖ ਦੇ ਸਮੇਂ ਵਿਚ ਅਸੀਂ ਵੀ ਆਪਣਾ ਥੋੜ੍ਹਾ ਜਿਹਾ ਯੋਗਦਾਨ ਪਾਉਣ ਲਈ ਇਹ ਉਪਰਾਲਾ ਕੀਤਾ ਹੈ | ਸਕੂਲ ਮੁਖੀ ਨੇ ਇਸ ਕਾਰਜ ਲਈ ਅੱਗੇ ਆਉਣ ਵਾਲੇ ਸਾਰੇ ਹੀ ਐਨ.ਜੀ.ਓਜ. ਤੇ ਸਹਾਇਤਾ ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਆਪਣੇ ਸਕੂਲ ਦੇ ਸਾਰੇ ਹੀ ਅਧਿਆਪਕ ਤੇ ਬੱਚਿਆਂ ਜਿਨ੍ਹਾਂ ਨੇ ਇਸ ਕਾਰਜ ਨੂੰ ਕਰਨ ਵਿਚ ਆਪਣਾ ਯੋਗਦਾਨ ਦਿੱਤਾ, ਦੀ ਬਹੁਤ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦੀ ਮੁੱਖ ਸੜਕ ਦੀ ਖਸਤਾ ਹਾਲਾਤ ਦੀ ਮੁਰੰਮਤ ਲਈ ਰਮਿੰਦਰ ਆਂਵਲਾ ਵਲੋਂ ਭੇਜੇ ਮੈਟੀਰੀਅਲ ਨੂੰ ਲੈ ਕੇ ਭਖਿਆ ਵਿਵਾਦ... ਅਗਲੀ ਖ਼ਬਰ ਜੋਗਿੰਦਰਾ ਕਾਨਵੈਂਟ ਸਕੂਲ ਦੇ ਤਿੰਨ ਖਿਡਾਰੀਆਂ ਦੀ ਐੱਸ.ਜੀ.ਐਫ.ਆਈ. ਨੈਸ਼ਨਲ ਲਈ ਹੋਈ ਚੋਣ <br/>
Ad Position 24