22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜੋਗਿੰਦਰਾ ਕਾਨਵੈਂਟ ਸਕੂਲ ਦੇ ਤਿੰਨ ਖਿਡਾਰੀਆਂ ਦੀ ਐੱਸ.ਜੀ.ਐਫ.ਆਈ. ਨੈਸ਼ਨਲ ਲਈ ਹੋਈ ਚੋਣ <br/>

Ad Position 21
No active advertisement
ਨੈਸ਼ਨਲ ਐਥਲੈਟਿਕਸ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਜੋਗਿੰਦਰਾ ਕਾਨਵੈਂਟ ਸਕੂਲ ਦੇ ਖਿਡਾਰੀ ਆਪਣੇ ਕੋਚ ਨਾਲ | ਅਜੀਤ ਤਸਵੀਰ <br/> 21-09-2025
ਫ਼ਿਰੋਜ਼ਸ਼ਾਹ, 20 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਬੰਗਲੌਰ ਵਿਚ ਸੀ.ਆਈ.ਐੱਸ.ਈ. ਨੈਸ਼ਨਲ ਐਥਲੈਟਿਕਸ ਖੇਡਾਂ 'ਚ ਜੋਗਿੰਦਰਾ ਕਾਨਵੈਂਟ ਸਕੂਲ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਾ ਸਿਰਫ਼ ਸਕੂਲ ਦਾ, ਸਗੋਂ ਪੂਰੇ ਖੇਤਰ ਦਾ ਨਾਮ ਰੌਸ਼ਨ ਕਰ ਦਿੱਤਾ | 17 ਸਾਲਾਂ ਵਰਗ 'ਚ ਰਮਦੀਪ ਸਿੰਘ ਨੇ 400 ਮੀਟਰ ਦੌੜ ਤੇ 400 ਮੀਟਰ ਹਰਡਲਜ਼ ਦੋਵੇਂ ਪ੍ਰਤੀਯੋਗਤਾਵਾਂ 'ਚ ਸੋਨੇ ਦੇ ਤਗਮੇ ਜਿੱਤ ਕੇ ਬੇ-ਮਿਸਾਲ ਪ੍ਰਦਰਸ਼ਨ ਕੀਤਾ | ਇਹ ਰਮਦੀਪ ਦਾ ਲਗਾਤਾਰ ਤੀਜਾ ਸਾਲ ਹੈ, ਜਦੋਂ ਉਹ ਸੀ.ਆਈ.ਐੱਸ.ਈ. ਟੀਮ ਦੀ ਨੁਮਾਇੰਦਗੀ ਕਰੇਗਾ | ਉਸ ਦੀ ਵੱਡੀ ਭੈਣ ਮਨਵੀਰ ਕੌਰ ਨੇ ਵੀ 19 ਸਾਲਾਂ ਵਰਗ 'ਚ 400 ਮੀਟਰ ਹਰਡਲਜ਼ 'ਚ ਚਾਂਦੀ ਦਾ ਤਗਮਾ ਤੇ 100 ਮੀਟਰ ਹਰਡਲਜ਼ 'ਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੀ ਖੇਡ-ਕੁਸ਼ਲਤਾ ਸਾਬਤ ਕੀਤੀ | ਇਸੇ ਸਕੂਲ ਦੀ ਜੋਹਾ ਖਾਨ 17 ਸਾਲਾਂ ਵਰਗ ਨੇ ਕੁੱਝ ਦਿਨ ਪਹਿਲਾਂ ਗੋਰਖਪੁਰ ਵਿਚ ਹੋਏ ਰਾਸ਼ਟਰੀ ਫੁੱਟਬਾਲ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਿਖਾਉਂਦਿਆਂ ਐੱਸ.ਜੀ.ਐਫ.ਆਈ. ਨੈਸ਼ਨਲ ਗੇਮਜ਼ 2025 ਲਈ ਆਪਣੀ ਜਗ੍ਹਾ ਬਣਾਈ ਸੀ | ਖ਼ਾਸ ਗੱਲ ਇਹ ਹੈ ਕਿ ਹੁਣ ਸਕੂਲ ਦੇ ਤਿੰਨੇ ਹੀ ਖਿਡਾਰੀ ਰਮਦੀਪ, ਮਨਵੀਰ ਅਤੇ ਜੋਹਾ ਐੱਸ.ਜੀ.ਐਫ.ਆਈ. ਨੈਸ਼ਨਲ ਗੇਮਜ਼ 2025 ਲਈ ਚੁਣੇ ਗਏ ਹਨ | ਇਹ ਨਾ ਸਿਰਫ਼ ਸਕੂਲ ਲਈ ਸਗੋਂ ਪੂਰੇ ਖੇਤਰ ਲਈ ਵੀ ਵੱਡੇ ਮਾਣ ਦੀ ਗੱਲ ਹੈ | ਜ਼ਿਕਰਯੋਗ ਹੈ ਕਿ ਰਮਦੀਪ ਅਤੇ ਮਨਵੀਰ ਕੌਰ ਦੋਵੇਂ ਸਕੇ ਭੈਣ-ਭਰਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ਕੂਰ ਦੇ ਇਕ ਮੱਧ-ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਨ ਤੇ ਜੋਹਾ ਖਾਨ ਦੀ ਪਿਛੋਕੜ ਭਾਰਤੀ ਫ਼ੌਜ ਨਾਲ ਹੈ | ਇਨ੍ਹਾਂ ਤਿੰਨਾਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਨੇ ਇਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਤੇ ਇਹ ਹੋਰ ਵਿਦਿਆਰਥੀਆਂ ਲਈ ਪੇ੍ਰਰਣਾਦਾਇਕ ਮਿਸਾਲ ਹਨ | ਸਕੂਲ ਦੇ ਪਿ੍ੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਉਪਲਬਧੀਆਂ ਨਿੱਕੇ-ਨਿੱਕੇ ਖਿਡਾਰੀਆਂ ਦੇ ਮਨਾਂ ਵਿਚ ਵੀ ਵੱਡੇ ਸੁਪਨੇ ਜਗਾਉਣਗੀਆਂ ਤੇ ਸਕੂਲ ਨੂੰ ਹੋਰ ਵਿਸ਼ਵ-ਪੱਧਰੀ ਖਿਡਾਰੀ ਤਿਆਰ ਕਰਨ ਲਈ ਪੇ੍ਰਰਿਤ ਕਰਨਗੀਆਂ | ”ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਧਾਲੀਵਾਲ ਨੇ ਤਿੰਨਾਂ ਖਿਡਾਰੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ | ਇਹਨਾਂ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਖੇਡ ਮੈਨੇਜਰ ਸ਼ਿਵਰਾਜ ਸਿੰਘ ਸਿੱਧੂ, ਕੋਚ ਰਮਿਆ ਤੇ ਕੋਚ ਦਲਜੀਤ ਸਿੰਘ ਸਿਰ ਜਾਂਦਾ ਹੈ, ਜਿਹੜੇ ਇਹਨਾਂ ਦੀ ਸਖ਼ਤ ਮਿਹਨਤ ਨੂੰ ਸਹੀ ਦਿਸ਼ਾ ਵੱਲ ਲੈ ਕੇ ਗਏ | ”ਜੋਗਿੰਦਰਾ ਕਾਨਵੈਂਟ ਸਕੂਲ ਦੀ ਸਮੁੱਚੀ ਪ੍ਰਬੰਧਕੀ ਟੀਮ ਨੇ ਵੀ ਇਸ ਇਤਿਹਾਸਕ ਪ੍ਰਾਪਤੀ 'ਤੇ ਆਪਣੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਦੇ ਸਟਾਫ਼ ਤੇ ਬੱਚਿਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ <br/> ਅਗਲੀ ਖ਼ਬਰ ਲਾਇਨਜ਼ ਕਲੱਬ ਵਲੋਂ ਲਗਾਏ ਗਏ ਕੈਂਪ 'ਚ 250 ਮਰੀਜ਼ਾਂ ਨੇ ਕਰਵਾਇਆ ਚੈੱਕਅਪ <br/>
Ad Position 24