ਬਾਬਾ ਖਾਟੂ ਸ਼ਿਆਮ ਦੇ ਜਨਮ ਦਿਹਾੜੇ ’ਤੇ ਮਮਦੋਟ ਵਿਖੇ ਕਰਵਾਇਆ ਸਮਾਗਮ
ਭਜਨ ਗਾਇਕ ਲਕਸ਼ੈ ਸੈਨ ਨੇ ਭਜਨਾਂ ਰਾਹੀਂ ਸ਼ਰਧਾਲੂ ਝੂਮਣ ਲਾਏ
ਮਮਦੋਟ 21 ਨਵੰਬਰ (ਸੁਖਦੇਵ ਸਿੰਘ ਸੰਗਮ):-ਬਾਬਾ ਸ਼੍ਰੀ ਖਾਟੂ ਸ਼ਿਆਮ ਦੇ ਜਨਮ ਦਿਹਾੜੇ ’ਤੇ ਮਮਦੋਟ ਵਿਖੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ’ਤੇ ਮਮਦੋਟ ਦੇ ਦੇਵੀ ਦੁਆਰਾ ਮੰਦਰ ਵਿਖੇ ਵਿਸ਼ਾਲ ਸ਼੍ਰੀ ਸ਼ਿਆਮ ਸੰਕੀਰਤਨ ਕਰਵਾਇਆ ਗਿਆ।
ਮਮਦੋਟ 21 ਨਵੰਬਰ (ਸੁਖਦੇਵ ਸਿੰਘ ਸੰਗਮ):-ਬਾਬਾ ਸ਼੍ਰੀ ਖਾਟੂ ਸ਼ਿਆਮ ਦੇ ਜਨਮ ਦਿਹਾੜੇ ’ਤੇ ਮਮਦੋਟ ਵਿਖੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ’ਤੇ ਮਮਦੋਟ ਦੇ ਦੇਵੀ ਦੁਆਰਾ ਮੰਦਰ ਵਿਖੇ ਵਿਸ਼ਾਲ ਸ਼੍ਰੀ ਸ਼ਿਆਮ ਸੰਕੀਰਤਨ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਸੰਕੀਰਤਨ ਦੌਰਾਨ ਪ੍ਰਸਿੱਧ ਭਜਨ ਗਾਇਕ ਲਕਸ਼ੈ ਸੈਨ ਨੇ ਆਪਣੀ ਸੁਰੀਲੀ ਆਵਾਜ਼ ਵਿਚ ਬਾਬਾ ਸ਼ਿਆਮ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਮਨਮੋਹਕ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ, ਭਜਨਾਂ ਦੀਆਂ ਧੁਨਾਂ ’ਤੇ ਸ਼ਰਧਾਲੂ ਹੱਥ ਖੜ੍ਹੇ ਕਰਕੇ ਨੱਚਦੇ ਅਤੇ ਬਾਬਾ ਸ਼ਿਆਮ ਦੇ ਜੈਕਾਰੇ ਲਗਾਉਂਦੇ ਨਜ਼ਰ ਆਏ। ਇਸ ਮੌਕੇ ਮਾਂ ਦੇ ਦੀਵਾਨੇ ਭਜਨ ਮੰਡਲੀ ਦੇ ਪ੍ਰਧਾਨ ਰਿੰਕੂ ਚਾਵਲਾ, ਵਿੱਕੀ ਮੈਦਾਨ ਅਤੇ ਆਕਾਸ਼ ਮਹਿਤਾ ਸਮੇਤ ਸ਼ਰਧਾਲੂ ਮੋਜੂਦ ਸਨ।