ਬਾਲਾ ਜੀ ਦੇ ਰੰਗ ’ਚ ਰੰਗਿਆ ਫਿਰੋਜ਼ਪੁਰ, ਮਨੀ ਲਾਡਲਾ ਦੇ ਭਜਨਾਂ ’ਤੇ ਦੇਰ ਰਾਤ ਤੱਕ ਨੱਚਦੇ ਰਹੇ ਸ਼ਰਧਾਲੂ
ਫ਼ਿਰੋਜ਼ਪੁਰ, 21 ਨਵੰਬਰ (ਸੁਖਵਿੰਦਰ ਸਿੰਘ)-ਛਾਉਣੀ ਵਿਖੇ ਐੱਮ. ਐੱਲ.
ਫ਼ਿਰੋਜ਼ਪੁਰ, 21 ਨਵੰਬਰ (ਸੁਖਵਿੰਦਰ ਸਿੰਘ)-ਛਾਉਣੀ ਵਿਖੇ ਐੱਮ.ਐੱਲ.ਐੱਮ. ਗਰਾਊਂਡ ਉਸ ਸਮੇਂ ਬਾਲਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਜਦੋਂ ਵਿਸ਼ਾਲ ਸੰਕੀਰਤਨ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਬਾਲਾ ਜੀ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸ੍ਰੀ ਬਾਲਾ ਜੀ ਧਾਮ ਅਤੇ ਸ੍ਰੀ ਸੀਤਾ ਰਾਮ ਹਨੂੰਮਾਨ ਸੇਵਾ ਸੰਘ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬਾਲਾ ਜੀ ਦੇ ਕੀਰਤਨ ਦੀ ਸ਼ੁਰੂਆਤ ਤੋਂ ਲੈ ਕੇ ਦੇਰ ਰਾਤ ਤੱਕ ਪੰਡਾਲ ਵਿੱਚ ਭਗਤੀ ਦਾ ਮਾਹੌਲ ਬਣਿਆ ਰਿਹਾ। ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਨੇ ਬਾਲਾ ਜੀ ਦੀ ਮਹਿਮਾ ਨਾਲ ਜੁੜੀਆਂ ਮਨਮੋਹਕ ਭੇਟਾਂ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਦੀ ਗਾਇਕੀ ਦਾ ਅਜਿਹਾ ਪ੍ਰਭਾਵ ਰਿਹਾ ਕਿ ਸ਼ਰਧਾਲੂ ਭਜਨਾਂ ਦੀਆਂ ਧੁਨਾਂ ’ਤੇ ਝੂਮਦੇ ਅਤੇ ਜੈਕਾਰਿਆਂ ਨਾਲ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਰਹੇ। ਪੂਰਾ ਗਰਾਊਂਡ ਜੈ ਸ਼੍ਰੀ ਰਾਮ ਅਤੇ ਜੈ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਮੁੱਖ ਸੇਵਾਦਾਰ ਰਾਹੁਲ ਬਜਾਜ ਬਜਰੰਗ ਨਾਥ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਲੁਧਿਆਣਾ ਤੋਂ ਬਗਲਾਮੁਖੀ ਭਗਤ ਪ੍ਰਵੀਨ ਚੌਧਰੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਮਹਿਮਾਨਾਂ ਅਤੇ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ। ਰਾਹੁਲ ਬਜਾਜ ਨੇ ਕਿਹਾ ਕਿ ਬਾਲਾ ਜੀ ਦੀ ਕਿਰਪਾ ਨਾਲ ਹਰ ਸਾਲ ਇਹ ਵਿਸ਼ਾਲ ਕੀਰਤਨ ਕਰਵਾਇਆ ਜਾਂਦਾ ਹੈ। ਉਨ੍ਹਾਂ ਸੰਗਤ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਅਤੇ ਪ੍ਰਭੂ ਭਗਤੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਾਚੀਨ ਸ੍ਰੀ ਸ਼ਿਵਾਲਿਆ ਮੰਦਰ ਦੇ ਸੇਵਾਦਾਰਾਂ, ਪੰਡਿਤ ਕਰਨ ਤ੍ਰਿਪਾਠੀ, ਸ਼ਿਵਮ ਸੇਵਾਦਲ, ਇਨਸਾਨੀਅਤ ਸੇਵਾ ਦਲ ਅਤੇ ਨਿਊ ਇਨਸਾਨੀਅਤ ਸੇਵਾ ਦਲ ਦੇ ਮੈਂਬਰਾਂ ਨੇ ਪ੍ਰਬੰਧਾਂ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਕ੍ਰਿਸ਼ਨ ਬਜਾਜ, ਦਿਨੇਸ਼ ਖੁਰਾਨਾ, ਦੀਪਕ ਸ਼ਰਮਾ, ਲਲਿਤ ਢੀਂਗਰਾ, ਗੌਰਵ ਗੁਲਾਟੀ, ਪੰਕਜ ਸਿੰਗਲਾ, ਰਾਜੇਸ਼ ਚਾਨਣਾ, ਰਾਜੇਸ਼ ਢੀਂਗਰਾ, ਰਾਘਵ ਢੀਂਗਰਾ, ਵਿਸ਼ਨੂੰ ਢੀਂਗਰਾ, ਅਤੁਲ, ਰਮੇਸ਼ ਜੈਸਵਾਲ, ਚੇਤਨ ਗੁਪਤਾ, ਸਾਹਿਲ ਗੁਪਤਾ, ਅਭਿਨਵ ਕਪੂਰ, ਅਰੁਣ ਮੰਗਲਾ, ਵਰੁਣ ਮੰਗਲਾ, ਰਿੰਕੂ, ਅਨੁਭਵ, ਸਮੀਰ ਗਰੋਵਰ, ਰਜਤ, ਜਸਦੀਪ ਬਜਾਜ, ਵਿਕਰਮ ਸਿਕਰੀ, ਅਰੁਣ ਕੁਮਾਰ, ਕਰਨ ਮੋਂਗਾ, ਅਮਨ ਗਿੱਲਹੋਤਰਾ, ਹਰੀਸ਼ ਜੈਸਵਾਲ, ਬਾਵਾ ਸ਼ਰਮਾ ਅਤੇ ਦੀਪੇਸ਼ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।