08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਅਰਜ਼ੀ ਦੀ ਸਥਿਤੀ ਜਾਨਣਾ ਹੋਵੇਗਾ ਸੰਭਵ ਆਨਲਾਈਨ ਪ੍ਰਾਪਤ ਹੋਵੇਗੀ ਜਾਣਕਾਰੀ

Ad Position 21
No active advertisement
ਅਜੀਤ ਡੈਸਕ 18-10-2025
ਟੋਰਾਂਟੋ, 17 ਅਕਤੂਬਰ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਅਰਜ਼ੀਆਂ ਦੇ ਨਿਪਟਾਰੇ ਬਾਰੇ ਕੁਝ ਤਕਨੀਕੀ ਤਬਦੀਲੀਆਂ ਅਮਲ 'ਚ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਅਰਜ਼ੀਆ ਦਾ ਨਿਪਟਾਰਾ ਕਰਨ ਤੇ ਨਿਪਟਾਰੇ ਦÏਰਾਨ ਅਰਜ਼ੀ ਦੀ ਸਥਿਤੀ (ਸਟੇਟਸ) ਜਾਨਣਾ ਸੰਭਵ ਹੋਵੇਗਾ | ਇਹ ਵੀ ਕਿ ਅਪਲਾਈ ਕਰਨ ਤੋਂ ਪਹਿਲਾਂ ਵੀ ਇਮੀਗ੍ਰੇਸ਼ਨ ਦੀਆਂ ਵੱਖ-ਵੱਖ ਕੈਟੇਗਰੀਆਂ 'ਚ ਅਰਜ਼ੀਆਂ ਦੇ ਨਿਪਟਾਰੇ ਨੂੰ ਲੱਗ ਰਹੇ ਸਮੇਂ ਬਾਰੇ ਜਾਨਣਾ ਸੰਭਾਵ ਕੀਤਾ ਗਿਆ ਹੈ | ਬੀਤੇ ਕਈ ਸਾਲਾਂ ਤੋਂ ਦੁਨਿਆਂ ਭਰ ਤੋਂ ਹਰੇਕ ਸਮੇਂ ਲਗਭਗ 20 ਲੱਖ ਲੋਕ ਅਪਲਾਈ ਕਰਕੇ ਆਪਣੀ ਵਾਰੀ ਉਡੀਕ ਰਹੇ ਹੁੰਦੇ ਹਨ | ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ਰਾਹੀਂ ਜਾਣਿਆ ਜਾ ਸਕਦਾ ਹੈ ਕਿ ਜਿਸ ਕੈਟੇਗਰੀ 'ਚ ਅਪਲਾਈ ਕੀਤਾ ਜਾ ਰਿਹਾ ਹੈ, ਉਸ 'ਚ ਪਹਿਲਾਂ ਤੋਂ ਕਿੰਨੇ ਲੋਕ ਅਪਲਾਈ ਕਰਕੇ ਆਪਣੀ ਅਰਜ਼ੀ ਦਾ ਫ਼ੈਸਲਾ ਹੋਣ ਦੀ ਉਡੀਕ ਕਰ ਰਹੇ ਹਨ | ਜਾਣਕਾਰੀ ਅਨੁਸਾਰ ਕੈਨੇਡੀਅਨ ਐਸਕਪੀਰੀਐਂਸ ਕਲਾਸ, ਸ਼ਰਨਾਰਥੀ, ਸੈਲਫ ਇੰਪਲੋਇਡ ਪ੍ਰੋਗਰਾਮ, ਪਰਿਵਾਰ (ਪਤੀ/ ਪਤਨੀ/ ਮਾਪੇ/ ਦਾਦਕੇ/ ਨਾਨਕੇ), ਸਕਿੱਲਡ ਵਰਕਰਜ਼, ਸਕਿੱਲਡ ਟਰੇਡਜ਼, ਕਿਊਬਕ ਬਿਜ਼ਨਸ ਕਲਾਸ, ਸਟਾਰਟ ਅੱਪ ਵੀਜ਼ਾ ਪ੍ਰੋਗਰਾਮ, ਰਹਿਣ ਦੇ ਅਧਾਰ 'ਤੇ ਚੱਲ ਰਹੇ ਕੇਸ ਤੇ ਕੈਨੇਡਾ ਦੀ ਨਾਗਰਿਕਤਾ ਵਾਸਤੇ ਅਰਜ਼ੀਆਂ ਦੀ ਸਥਿਤੀ ਆਨਲਾਈਨ ਜਾਨਣਾ ਸੰਭਵ ਕੀਤਾ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਗੁਜਰਾਂਵਾਲਾ ਜਵੈਲਰਸ ਵਲੋਂ 'ਐਨੀਵਰਸਰੀ ਬੋਨੈਂਜਾ ਸਕੀਮ 2025' ਤਹਿਤ ਹਰ ਹਫ਼ਤੇ ਜਿੱਤੋ ਸੋਨੇ-ਚਾਂਦੀ ਦੇ ਸਿੱਕੇ <br/> ਅਗਲੀ ਖ਼ਬਰ ਯੂਨਾਈਟਿਡ ਸਿੱਖਸ ਦੀ ਮਦਦ ਨਾਲ 15 ਸਾਲ ਬਾਅਦ ਪੰਜਾਬ ਮੁੜੇਗਾ ਲਖਵਿੰਦਰ ਸਿੰਘ <br/>
Ad Position 24