17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬਿਹਾਰ ਚੋਣਾਂ ਲਈ ਕਾਂਗਰਸ ਵਲੋਂ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਸੂਬਾ ਪ੍ਰਧਾਨ ਰਾਜੇਸ਼ ਰਾਮ ਕੁਟੁੰਬਾ ਤੋਂ ਲੜਨਗੇ ਚੋਣ <br/>

Ad Position 21
No active advertisement
ਅਜੀਤ ਡੈਸਕ 17-10-2025
ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਕਾਂਗਰਸ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ, ਜਿਸ 'ਚ ਸੂਬਾ ਇਕਾਈ ਪ੍ਰਧਾਨ ਰਾਜੇਸ਼ ਰਾਮ ਨੂੰ ਕੁਟੁੰਬਾ ਸੀਟ ਤੋਂ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ਕੀਲ ਅਹਿਮਦ ਖਾਨ ਨੂੰ ਕਡਵਾ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ | ਪਾਰਟੀ ਨੇ ਆਪਣੇ ਮਹਾਂਗਠਜੋੜ ਸਹਿਯੋਗੀਆਂ, ਜਿਨ੍ਹਾਂ 'ਚ ਆਰ.ਜੇ.ਡੀ. ਵੀ ਸ਼ਾਮਿਲ ਹੈ, ਨਾਲ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ | ਸੂਚੀ ਅਨੁਸਾਰ ਪਾਰਟੀ ਨੇ ਬਿਹਾਰ ਯੂਥ ਕਾਂਗਰਸ ਦੇ ਮੁਖੀ ਪ੍ਰਕਾਸ਼ ਗਰੀਬ ਦਾਸ ਨੂੰ ਬਛਵਾੜਾ ਸੀਟ ਤੋਂ ਮੈਦਾਨ 'ਚ ਉਤਾਰਿਆ ਹੈ | ਜਯੇਸ਼ ਮੰਗਲ ਸਿੰਘ ਬਗਾਹਾ ਤੋਂ, ਅਮਿਤ ਗਿਰੀ ਨੌਤਨ ਤੋਂ ਅਤੇ ਅਭਿਸ਼ੇਕ ਰੰਜਨ ਚਨਪਤੀਆ ਸੀਟ ਤੋਂ ਚੋਣ ਲੜਨਗੇ | ਬੇਤੀਆ ਸੀਟ ਤੋਂ ਪਾਰਟੀ ਵਲੋਂ ਵਸੀ ਅਹਿਮਦ, ਜਦੋਂ ਕਿ ਸ਼ਿਆਮ ਬਿਹਾਰੀ ਪ੍ਰਸਾਦ ਰਕਸੌਲ ਤੋਂ ਉਮੀਦਵਾਰ ਹੋਣਗੇ | ਗੋਵਿੰਦਗਨ ਸੀਟ ਤੋਂ ਸ਼ਸ਼ੀ ਭੂਸ਼ਣ ਰਾਏ ਉਰਫ਼ ਗੱਪੂ ਰਾਏ, ਜਦੋਂ ਕਿ ਅਮਿਤ ਕੁਮਾਰ ਸਿੰਘ ਤੁਨਾ ਨੂੰ ਰੀਗਾ ਤੋਂ ਚੋਣ ਲੜਨਗੇ |

Ad Position 22
No active advertisement
ਪਿਛਲੀ ਖ਼ਬਰ ਚੀਫ਼ ਜਸਟਿਸ ਗਵਈ 'ਤੇ ਜੁੱਤੀ ਸੁੱਟਣ ਦਾ ਮਾਮਲਾ -ਰਾਕੇਸ਼ ਕਿਸ਼ੋਰ ਦੇ ਖ਼ਿਲਾਫ਼ ਤੌਹੀਨ ਦਾ ਮਾਮਲਾ ਚਲਾਉਣ ਦੀ ਮਨਜ਼ੂਰੀ ਅਗਲੀ ਖ਼ਬਰ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਆਰ.ਜੇ.ਡੀ. 'ਚ ਸ਼ਾਮਿਲ
Ad Position 24