07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਰਤ ਦਾ ਸੰਵਿਧਾਨਕ ਢਾਂਚਾ ਮਜ਼ਬੂਤ, ਪਰ ਸਿਆਸੀ ਅਮਲ ਤੇ ਨੈਤਿਕਤਾ ਦੀ ਪਾਲਣਾ ਦੀ ਘਾਟ ਕਾਰਨ ਪ੍ਰਭਾਵਸ਼ੀਲਤਾ ਅਕਸਰ ਪੈ ਜਾਂਦੀ ਹੈ ਕਮਜ਼ੋਰ <br/>

Ad Position 21
No active advertisement
ਅਜੀਤ ਡੈਸਕ 22-09-2025
ਪਟਿਆਲਾ, 21 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਭਾਰਤ ਦਾ ਸੰਵਿਧਾਨਕ ਢਾਂਚਾ ਮਜ਼ਬੂਤ ਹੈ, ਪਰ ਸਿਆਸੀ ਅਮਲ ਅਤੇ ਸੰਵਿਧਾਨਕ ਨੈਤਿਕਤਾ ਦੀ ਪਾਲਣਾ ਦੀ ਘਾਟ ਕਾਰਨ ਇਸ ਦੀ ਪ੍ਰਭਾਵਸ਼ੀਲਤਾ ਅਕਸਰ ਕਮਜ਼ੋਰ ਪੈ ਜਾਂਦੀ ਹੈ | ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਖੇ ਹੋਏ ਤਾਜ਼ਾ ਖੋਜ ਅਧਿਐਨ ਰਾਹੀਂ ਅਜਿਹੇ ਸਿੱਟੇ ਸਾਹਮਣੇ ਆਏ ਹਨ | ਖੋਜ ਨਿਗਰਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਖੋਜਾਰਥੀ ਡਾ. ਕਰਨਵੀਰ ਸਿੰਘ ਵਲੋਂ ਕੀਤੇ ਗਏ ਇਸ ਅਧਿਐਨ ਰਾਹੀਂ ਅਹਿਮ ਨੁਕਤੇ ਸੁਝਾਏ ਗਏ ਹਨ | ਪ੍ਰੋ. ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਅਧਿਐਨ ਰਾਹੀਂ ਭਾਰਤ ਦੇ ਸੰਸਦੀ ਮਾਡਲ ਦੀਆਂ ਮਜ਼ਬੂਤੀਆਂ ਨੂੰ ਉਜਾਗਰ ਕੀਤਾ ਗਿਆ ਹੈ | ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਅਧਿਐਨ ਰਾਹੀਂ ਚੋਣ ਸੁਧਾਰ, ਸੰਸਦੀ ਕਮੇਟੀਆਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਰਚਨਾਤਮਿਕ ਸਿਆਸੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਰਗੀਆਂ ਸਿਫ਼ਾਰਸ਼ਾਂ ਨਾਲ਼ ਭਾਰਤ ਦੇ ਸੰਸਦੀ ਲੋਕਤੰਤਰ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਸੁਝਾਅ ਪੇਸ਼ ਕੀਤੇ ਗਏ ਹਨ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਅਧਿਐਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਪ੍ਰਸੰਗਕ ਅਜਿਹੇ ਵਿਸ਼ਿਆਂ 'ਤੇ ਖੋਜ ਕਰਨਾ ਪੰਜਾਬੀ ਯੂਨੀਵਰਸਿਟੀ ਦੀ ਸਮਾਜਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੇਂ ਦਿ੍ਸ਼ਟੀਕੋਣ ਪੇਸ਼ ਕਰਨ ਪੱਖੋਂ ਅਜਿਹੇ ਖੋਜ ਕਾਰਜਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸਕੋਹਾਂ ਤੇ ਧਨੌਰੀ 'ਚ ਮਹਿਲਾਵਾਂ ਨੇ 'ਆਪ' ਪਾਰਟੀ ਦਾ ਫੜਿਆ ਪੱਲਾ <br/> ਅਗਲੀ ਖ਼ਬਰ 'ਆਪ' ਪਾਰਟੀ ਸਿਰਫ ਗੱਲਾਂ-ਬਾਤਾਂ ਤੱਕ ਸੀਮਤ, ਵਿਕਾਸ ਕਾਰਜ ਕਾਂਗਰਸ ਸਰਕਾਰ ਸਮੇਂ ਹੋਇਆ-ਹੈਰੀ ਮਾਨ
Ad Position 24