07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਆਪ' ਪਾਰਟੀ ਸਿਰਫ ਗੱਲਾਂ-ਬਾਤਾਂ ਤੱਕ ਸੀਮਤ, ਵਿਕਾਸ ਕਾਰਜ ਕਾਂਗਰਸ ਸਰਕਾਰ ਸਮੇਂ ਹੋਇਆ-ਹੈਰੀ ਮਾਨ

Ad Position 21
No active advertisement
ਅਜੀਤ ਡੈਸਕ 22-09-2025
ਭੁੱਨਰਹੇੜੀ, 21 ਸਤੰਬਰ (ਧਨਵੰਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਸਾਢੇ ਤਿੰਨ ਸਾਲ ਲੰਘ ਗਏ ਸਿਰਫ ਗੱਲਾਂ-ਬਾਤਾਂ ਨਾਲ ਹੀ ਸਮਾਂ ਕੱਢ ਰਹੇ ਹਨ | ਵਿਕਾਸ ਕਾਰਜ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਇਆ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪ੍ਰੈੱਸ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਕਾਰਜਾਂ ਨੂੰ ਯਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ | ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿਚ ਉਨ੍ਹਾਂ ਨੇ ਚਾਰ ਪੁਲਾਂ ਦੇ ਨਿਰਮਾਣ ਕਰਵਾਏ ਗਏ | ਜਿਨ੍ਹਾਂ ਵਿਚ ਸ਼ੇਖੂਪੁਰ, ਵੱਡੀ ਨਦੀ ਪਟਿਆਲਾ, ਛੋਟੀ ਨਦੀ ਦੇ ਪੁਲਾਂ ਦੀ ਉਸਾਰੀ ਕਰਵਾਈ ਗਈ | ਉਨ੍ਹਾਂ ਕਿਹਾ ਕਿ ਪਟਿਆਲਾ ਦੱਖਣੀ ਬਾਈਪਾਸ ਚੰਡੀਗੜ੍ਹ-ਬਠਿੰਡਾ ਮੁਖ ਮਾਰਗ ਉੱਪਰ ਸਰਵਿਸ ਸ਼ੁਰੂ ਕਰਵਾ ਕੇ ਸਨੌਰ ਅਤੇ ਆਸ-ਪਾਸ ਦੇ ਪਿੰਡਾਂ ਨੂੰ ਸਹੂਲਤਾਂ ਦਿੱਤੀਆਂ | ਜਿਸ ਕਾਰਨ ਏਸ਼ੀਆ ਦੀ ਸਬਜ਼ੀ ਮੰਡੀ ਪਟਿਆਲਾ ਨੂੰ ਆਉਣ ਜਾਣ ਦਾ ਸੰਪਰਕ ਬਣਿਆ | ਉਨ੍ਹਾਂ ਕਿਹਾ ਕਿ ਬਹਾਦਰਗੜ੍ਹ, ਦੇਵੀਗੜ੍ਹ, ਭੁੱਨਰਹੇੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ 70 ਦੇ ਕਰੀਬ ਬਹਾਦਰਗੜ੍ਹ ਦੇ ਪਿੰਡਾਂ ਨੂੰ ਪੀਣ ਲਈ ਸਾਫ਼ ਨਹਿਰੀ ਪਾਣੀ ਵੀ ਕਾਂਗਰਸ ਸਰਕਾਰ ਸਮੇਂ ਲਿਆਂਦਾ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸ ਆਉਣ 'ਤੇ ਘੱਗਰ ਟਾਂਗਰੀ ਮਾਰਕੰਡੇ ਦਾ ਪੱਕਾ ਹੱਲ ਕੱਢਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਰਤ ਦਾ ਸੰਵਿਧਾਨਕ ਢਾਂਚਾ ਮਜ਼ਬੂਤ, ਪਰ ਸਿਆਸੀ ਅਮਲ ਤੇ ਨੈਤਿਕਤਾ ਦੀ ਪਾਲਣਾ ਦੀ ਘਾਟ ਕਾਰਨ ਪ੍ਰਭਾਵਸ਼ੀਲਤਾ ਅਕਸਰ ਪੈ ਜਾ... ਅਗਲੀ ਖ਼ਬਰ ਬੇਲਰ ਯੂਨੀਅਨ ਵਲੋਂ ਫ਼ੈਸਲਾਕੁਨ ਸੰਘਰਸ਼ ਦਾ ਐਲਾਨ-ਗੁਰਭੇਜ ਸਿੰਘ ਜੋਗੀਪੁਰ <br/>
Ad Position 24