03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀ. ਸੀ. ਵਲੋਂ ਦੂਸਰੇ ਪੰਜਾਬ ਘੋੜ-ਸਵਾਰੀ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਸੱਦੀ ਅੰਤਰ ਵਿਭਾਗੀ ਮੀਟਿੰਗ <br/>

Ad Position 21
No active advertisement
14 ਤੋਂ 16 ਨਵੰਬਰ ਤੱਕ ਹੋਣ ਵਾਲੇ ਦੂਸਰੇ ਪੰਜਾਬ ਘੋੜ-ਸਵਾਰੀ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀ. ਸੀ. ਕੋਮਲ ਮਿੱਤਲ | ਅਜੀਤ ਤਸਵੀਰ <br/> 05-11-2025
ਐੱਸ. ਏ. ਐੱਸ. ਨਗਰ, 4 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਦੂਜੇ ਪੰਜਾਬ ਘੋੜ-ਸਵਾਰੀ ਉਤਸਵ, ਜੋ ਕਿ 14 ਤੋਂ 16 ਨਵੰਬਰ ਤੱਕ ਮੀਡੋਜ਼ ਪਿੰਡ ਪੱਲਣਪੁਰ (ਮੁਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ, ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਸੱਦੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ਸੀ. ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਘੋੜ-ਸਵਾਰੀ ਮੇਲਾ ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੰਤਵ ਪੰਜਾਬ ਦੀ ਘੋੜ-ਸਵਾਰੀ ਵਿਰਾਸਤ ਨੂੰ ਉਭਾਰਨਾ ਹੈ | ਉਨ੍ਹਾਂ ਮੀਟਿੰਗ 'ਚ ਹਾਜ਼ਰ ਏ. ਡੀ. ਸੀ. ਸੋਨਮ ਚੌਧਰੀ ਅਤੇ ਐਸ. ਡੀ. ਐਮ. ਖਰੜ ਦਿਵਿਆ ਪੀ ਨੂੰ ਸਮਾਗਮ ਦੀ ਸਮੁੱਚੀ ਰੂਪ-ਰੇਖਾ ਆਪਣੀ ਨਿਗਰਾਨੀ ਹੇਠ ਉਲੀਕਣ ਦੀ ਹਦਾਇਤ ਕਰਦਿਆਂ ਵੱਖ-ਵੱਖ ਵਿਭਾਗਾਂ 'ਤੇ ਆਧਾਰਿਤ ਪ੍ਰਬੰਧਕੀ ਕਮੇਟੀਆਂ ਦਾ ਗਠਨ ਵੀ ਕੀਤਾ | ਮੇਲੇ 'ਚ ਵੱਖ-ਵੱਖ ਨਸਲਾਂ ਦੇ ਘੋੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਇਸ ਮੌਕੇ ਵੱਖ-ਵੱਖ ਘੋੜ-ਸਵਾਰੀ ਮੁਕਾਬਲਿਆਂ ਤੋਂ ਇਲਾਵਾ 'ਲਾਈਫ਼ ਸਟਾਈਲ ਫੈਸ਼ਨ ਸ਼ੋਅ ਵਿਦ ਹੋਰਸਜ਼' ਵੀ ਮੇਲੇ ਦਾ ਖ਼ਾਸ ਹਿੱਸਾ ਹੋਵੇਗਾ, ਜਿਸ 'ਚ ਆਧੁਨਿਕ ਫੈਸ਼ਨ ਅਤੇ ਘੋੜ-ਸਵਾਰੀ ਦਾ ਸੁਮੇਲ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ 'ਚ ਲੋਕਾਂ ਲਈ ਖਾਣ-ਪੀਣ ਦੇ ਸਾਮਾਨ ਦੀਆਂ ਸਟਾਲਾਂ ਸਮੇਤ ਆਊਟਡੋਰ ਤੇ ਇਕਵੇਸਟਰਿਅਨ ਬ੍ਰਾਂਡਾਂ ਦੇ ਨਾਲ-ਨਾਲ ਸੈਲਫ ਹੈਲਪ ਗਰੁੱਪਾਂ ਦੇ ਸਟਾਲ ਵੀ ਲਗਾਏ ਜਾਣਗੇ | ਡੀ. ਸੀ. ਨੇ ਘੋੜ-ਸਵਾਰੀ ਮੇਲੇ 'ਚ ਘੋੜਾ ਪਾਲਕਾਂ ਤੇ ਵੱਡੀ ਗਿਣਤੀ ਦਰਸ਼ਕਾਂ ਦੀ ਆਮਦ ਦੇ ਮੱਦੇਨਜ਼ਰ ਪਸ਼ੂ ਮਾਹਿਰਾਂ, ਮੈਡੀਕਲ ਟੀਮਾਂ, ਪੀਣ ਵਾਲੇ ਪਾਣੀ ਅਤੇ ਸੁਰੱਖਿਆ ਬੰਦੋਬਸਤਾਂ ਦੀ ਅਗਾਊਾ ਲੋੜ 'ਤੇ ਜ਼ੋਰ ਦਿੱਤਾ | ਮੇਲੇ ਦੌਰਾਨ ਸੂਬੇ ਦੀਆਂ ਵੱਖ-ਵੱਖ ਸੱਭਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐੱਸ. ਡੀ. ਐਮ. ਖਰੜ ਦਿਵਿਆ ਪੀ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਡਾ. ਪਰਮਬੀਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਬੇਗੜਾ, ਘੋੜ-ਸਵਾਰੀ ਖੇਡਾਂ ਦੇ ਮਾਹਿਰ ਦੀਪਇੰਦਰ ਸਿੰਘ ਬਰਾੜ ਤੇ ਹਰਮਨ ਸਿੰਘ ਖਹਿਰਾ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦਾ ਗਲਾ ਵੱਢ ਕੇ ਹੱਤਿਆ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ, ਇਕ ਫ਼ਰਾਰ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਤੋਗਾਂ ਸਕੂਲ ਦੇ ਬੱਚਿਆਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਕੀਤਾ ਜਾਗਰੂਕ
Ad Position 24