13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਸ਼ਮੀਤ ਸਿੰਘ ਸਮੇਤ 12 ਹੋਰ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੰਮਨ ਕੀਤੇ ਜਾਰੀ, ਅਗਲੀ ਤਰੀਕ 29 ਨਵੰਬਰ

Ad Position 21
No active advertisement
ਅਜੀਤ ਡੈਸਕ 21-09-2025
ਚੰਡੀਗੜ੍ਹ, 20 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਰੋਕਣ ਅਤੇ ਸੈਨੇਟ ਚੋਣਾਂ ਕਰਵਾਉਣ ਲਈ ਕੀਤੇ ਸੰਘਰਸ਼ ਕਾਰਨ ਅਸ਼ਮੀਤ ਸਿੰਘ ਸਮੇਤ 12 ਹੋਰ ਵਿਦਿਆਰਥੀਆਂ ਉੱਪਰ ਪਰਚਾ 13 ਨਵੰਬਰ 2013 ਨੂੰ ਦਰਜ ਕੀਤਾ ਗਿਆ ਸੀ | ਇਸ ਪਰਚੇ ਵਿਚ ਮੁੱਖ ਸੂਤਰਧਾਰ ਅਸ਼ਮੀਤ ਸਿੰਘ ਨੂੰ ਬਣਾਇਆ ਗਿਆ | ਇਸ ਮਾਮਲੇ ਵਿਚ ਯੂਨੀਵਰਸਿਟੀ ਵਲੋਂ ਪਰਚਾ ਵਾਪਸ ਲੈਣ ਦੀ ਗੱਲ ਤਿੰਨ ਵਾਰ ਲਿਖਤ ਵਿਚ ਮੰਨੀ ਗਈ | ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਰਚਾ ਵਾਪਸ ਨਹੀਂ ਲਿਆ ਅਤੇ ਪੁਲਿਸ ਵਲੋਂ 26 ਅਗਸਤ ਨੂੰ ਚਲਾਨ ਪੇਸ਼ ਕੀਤਾ ਗਿਆ | ਜ਼ਿਲ੍ਹਾ ਅਦਾਲਤ ਨੇ ਅੱਜ ਕੇਸ ਦੀ ਅਗਲੀ ਤਾਰੀਕ 29 ਨਵੰਬਰ ਪਾ ਦਿੱਤੀ ਗਈ | ਇਸ ਮੌਕੇ ਅਸਮੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਰਚਿਆਂ ਅਤੇ ਅਦਾਲਤੀ ਕਾਰਵਾਈਆਂ ਨਾਲ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਸੱਥ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੱਬਿਆ ਜਾ ਸਕਦਾ ਹੈ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੋਵੇਗਾ | ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਅਤੇ ਸੈਨੇਟ ਨੂੰ ਬਚਾਉਣ ਲਈ ਸੱਥ ਵਲੋਂ ਸੰਘਰਸ਼ ਜਾਰੀ ਰਹੇਗਾ | ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਵਿਚ ਵਿਦਿਆਰਥੀ ਜਥੇਬੰਦੀ 'ਸੱਥ' ਦੁਆਰਾ ਅਸ਼ਮੀਤ ਸਿੰਘ ਨੂੰ ਉਪ-ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਸੀ ਜੋ ਕਿ ਜੇਤੂ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਟਰਾਈ ਸਿਟੀ 'ਚ ਸੈਕਟਰ 97 ਅਤੇ 98 ਨਿਵੇਸ਼ਕਾਂ ਲਈ ਬਣੇਗੀ ਇਕ ਨਵੀਂ ਮਿਸਾਲ <br/> ਅਗਲੀ ਖ਼ਬਰ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਨਕਾਣਾ ਸਾਹਿਬ ਨਤਮਸਤਕ ਹੋਣ ਤੋਂ ਰੋਕਣਾ ਘੱਟ ਗਿਣਤੀ ਦੇ ਧਰਮ ਵਿੱਚ ਸਿੱਧੀ ਦਖ਼ਲ ਅੰਦਾਜ...
Ad Position 24