13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਨਕਾਣਾ ਸਾਹਿਬ ਨਤਮਸਤਕ ਹੋਣ ਤੋਂ ਰੋਕਣਾ ਘੱਟ ਗਿਣਤੀ ਦੇ ਧਰਮ ਵਿੱਚ ਸਿੱਧੀ ਦਖ਼ਲ ਅੰਦਾਜ਼ੀ-ਕੇਂਦਰੀ ਸਿੰਘ ਸਭਾ <br/>

Ad Position 21
No active advertisement
ਅਜੀਤ ਡੈਸਕ 21-09-2025
ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)-ਪਾਕਿਸਤਾਨ ਅੰਦਰ ਸਥਿਤ ਗੁਰੂ ਨਾਨਕ ਦੇ ਜਨਮ ਅਸਥਾਨ, ਨਨਕਾਣਾ ਸਾਹਿਬ ਹਰ ਸਾਲ ਨਤਮਸਤਕ ਹੋਣ ਲਈ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥੇ ਤੇ ਮੋਦੀ ਸਰਕਾਰ ਵੱਲੋਂ ਪਾਬੰਦੀ ਲਗਾਉਣਾ, ਘੱਟ ਗਿਣਤੀ ਦੀ ਧਰਮ-ਆਸਥਾ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਹੈ | ਪ੍ਰਗਟਾਵਾ ਇਥੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੇ ਨੁਮਾਇੰਦੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਜਸਪਾਲ ਸਿੰਘ, ਜਸਟਿਸ (ਰਿਟਾ) ਰਣਜੀਤ ਸਿੰਘ, ਗੁਰਤੇਜ ਸਿੰਘ (ਆਈ.ਏ.ਐਸ), ਤਾਜ ਮਹੁੰਮਦ, ਸ਼ਮਸ਼ੇਰ ਕਾਰੀ, ਡਾ. ਪਿਆਰਾ ਲਾਲ ਗਰਗ, ਰਾਜਿੰਦਰ ਸਿੰਘ (ਖਾਲਸਾ ਪੰਚਾਇਤ), ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਹਮੀਰ ਸਿੰਘ, ਦੀਪਕ ਸ਼ਰਮਾ ਚਰਨਾਥਲ, ਮਾਲਵਿੰਦਰ ਸਿੰਘ ਮਾਲੀ ਅਤੇ ਕੈਪ ਗੁਰਦੀਪ ਸਿੰਘ ਘੁੰਮਣ ਆਦਿ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੀ ਵੰਡ ਤੋਂ ਤੁਰੰਤ ਬਾਅਦ, ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਆਪਸੀ ਸਮਝੌਤਾ ਹੋਇਆ ਸੀ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਅੰਦਰ ਸਿੱਖ ਪਵਿੱਤਰ ਅਸਥਾਨਾਂ ਉੱਤੇ ਗੁਰੂਆਂ ਪੁਰਬ ਅਤੇ ਹੋਰ ਧਾਰਮਿਕ ਦਿਹਾੜਿਆਂ ਮੌਕੇ ਜਥਿਆਂ ਦੇ ਰੂਪ ਵਿੱਚ ਜਾਇਆ ਕਰਨਗੇ | ਪਿਛਲੇ ਸੱਤ ਦਹਾਕਿਆਂ ਤੋਂ ਜਥੇ ਬੇਰੋਕ-ਟੋਕ ਪਾਕਿਸਤਾਨ ਜਾਂਦੇ ਹਨ ਅਤੇ ਪਾਕਿਸਤਾਨੀ ਨਾਗਰਿਕਾਂ ਅਤੇ ਹੋਰ ਭਾਰਤੀ ਲੋਕਾਂ ਨੇ ਇਸ ਪ੍ਰਕਿਰਿਆ ਉੱਤੇ ਕਦੇ ਕੋਈ ਇਤਰਾਜ਼ ਨਹੀਂ ਉਠਾਇਆ | ਇੱਥੋਂ ਤੱਕ ਕਿ ਸਿੱਖਾਂ ਦੇ ਜਥੇ ਭਾਰਤ-ਪਾਕਿਸਤਾਨ ਦੀ ਆਪਸੀ ਜੰਗਾਂ-ਯੁੱਧਾਂ ਵਾਲੇ ਸਾਲਾਂ ਵਿੱਚ ਪਾਕਿਸਤਾਨ ਜਾਂਦੇ ਰਹੇ ਸਨ | ਜਦੋਂ ਭਾਰਤੀ ਫੋਜ ਜੂਨ 1984 ਵਿੱਚ ਦਰਬਾਰ ਸਾਹਿਬ, ਅੰਮਿ੍ਤਸਰ ਉੱਤੇ ਹਮਲਾ ਕੀਤਾ ਸੀ ਅਤੇ ਪੰਜਾਬ ਦਾ ਪਾਕਿਸਤਾਨ ਨਾਲ ਲਗਦਾ ਬਾਰਡਰ 'ਸੀਲ' ਕੀਤਾ ਹੋਇਆ ਸੀ, ਭਾਰਤੀ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਜਥੇ ਉੱਤੇ ਕੋਈ ਰੋਕ ਨਹੀਂ ਲਾਈ ਸੀ | ਪੰਜਾਬ ਦੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਵਪਾਰ ਬੰਦ ਕੀਤਾ ਹੋਇਆ ਹੈ | ਦੂਸਰੇ ਪਾਸੇ, ਇਸਲਾਮਾਬਾਦ ਨੂੰ ਵੀ ਅਜਿਹੀ ਭਾਰਤ ਵਿਰੋਧੀ ਦੁਸ਼ਮਣੀ ਬਣਾ ਕੇ ਰੱਖਣਾ, ਉਸ ਦੇਸ਼ ਦੀ ਅੰਦਰੂਨੀ ਸਿਆਸਤ ਲਈ ਬਹੁਤ ਲਾਹੇਬੰਦ ਹੈ | ਇਸ ਤੋਂ ਇਲਾਵਾ ਮੌਜੂਦਾ ਦੋਨਾਂ ਦੇਸ਼ਾਂ ਦੇ ਫੌਜੀ ਤਣਾਓ ਮਗਰੋਂ ਪਾਕਿਸਤਾਨ ਅੰਦਰ ਬਾਰਡਰ ਉੱਤੇ ਬਣੇ ਕਰਤਾਰ ਪੁਰ ਸਾਹਿਬ ਲਾਂਘੇ ਨੂੰ ਵੀ ਭਾਰਤ ਵੱਲੋਂ ਬੰਦ ਕਰ ਦਿੱਤਾ ਗਿਆ ਹੈ | ਜਿਹੜਾ ਨਾਨਕ ਨਾਮ-ਲੇਵਾ ਭਾਰਤੀਆਂ ਲਈ ਇਕ ਹੋਰ ਵੱਡਾ ਧੱਕਾ ਹੈ | ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਇਸ ਕਰਕੇ, ਅਸੀਂ ਮੋਦੀ ਸਰਕਾਰ ਤੋਂ ਮੰਗ ਕਰਦੇ ਹਾਂ, ਕਿ ਨਾਨਕਾਣਾ ਸਾਹਿਬ ਲਈ ਜਥੇ ਚਾਲੂ ਕੀਤੇ ਜਾਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਬਹਾਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਸ਼ਮੀਤ ਸਿੰਘ ਸਮੇਤ 12 ਹੋਰ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੰਮਨ ਕੀਤੇ ਜਾਰੀ, ਅਗਲੀ ਤਰੀਕ 29 ਨਵ... ਅਗਲੀ ਖ਼ਬਰ 'ਵਿਕਸਿਤ ਭਾਰਤ ਲਈ ਪ੍ਰਬੰਧਨ ਪੈਰਾਡਾਈਮ ਨੂੰ ਮੁੜ ਪਰਿਭਾਸ਼ਿਤ ਕਰਨਾ ਵਿਜ਼ਨ 2047' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ...
Ad Position 24