12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਮਾਣਾ ਹਲਕੇ 'ਚ ਵਿਧਾਇਕ ਜੌੜਾਮਾਜਰਾ ਵਲੋਂ 127 ਲੱਖ ਦੀਆਂ ਨਵੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 18-10-2025
ਸਮਾਣਾ, 17 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਦੂਰਅੰਦੇਸ਼ੀ ਨੀਤੀਆਂ ਨੂੰ ਸਾਕਾਰ ਕਰਦਿਆਂ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੱਡੀਆਂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਦਾ ਐਲਾਨ ਕੀਤਾ | ਉਨ੍ਹਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਜੋੜਨ ਲਈ ਇਕ ਕਰੋੜ ਸਤਾਈ ਲੱਖ ਦਸ ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਲਗਭਗ 6.25 ਕਿੱਲੋਮੀਟਰ ਲੰਬਾਈ ਵਾਲੀਆਂ ਚਾਰ ਨਵੀਆਂ ਸੜਕਾਂ ਦਾ ਕੰਮ ਸ਼ੁਰੂ ਕੀਤਾ | ਇਹ ਸੜਕਾਂ ਪਿੰਡਾਂ ਵਿਚ ਯਾਤਰਾ ਨੂੰ ਸੌਖਾ ਬਣਾਉਣਗੀਆਂ ਅਤੇ ਖੇਤੀਬਾੜੀ, ਵਪਾਰ ਤੇ ਰੋਜ਼ਗਾਰ ਨੂੰ ਹੁਲਾਰਾ ਦੇਣਗੀਆਂ | ਵਿਧਾਇਕ ਸ. ਜੌੜਾਮਾਜਰਾ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਪਿੰਡਾਂ ਤੱਕ ਵਿਕਾਸ ਦੀ ਲਹਿਰ ਪਹੁੰਚ ਰਹੀ ਹੈ | ਵਿਕਾਸ ਕੰਮਾਂ ਲਈ ਪੈਸੇ ਦੀ ਕਮੀ ਨਹੀਂ ਹੈ | 70 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ ਕਿ ਗਰਾਂਟਾਂ ਦਾ ਪੈਸਾ-ਪੈਸਾ ਵਿਕਾਸ ਕੰਮਾਂ ਵਿਚ ਲੱਗ ਰਿਹਾ ਹੈ | ਠੇਕੇਦਾਰਾਂ ਨਾਲ ਹਿੱਸੇਦਾਰੀ ਦਾ ਢਾਂਚਾ ਬੰਦ ਹੋ ਗਿਆ ਹੈ | ਇਹ ਸੜਕਾਂ ਸਮਾਣਾ ਹਲਕੇ ਨੂੰ ਹੋਰ ਮਜ਼ਬੂਤ ਬਣਾਉਣਗੀਆਂ ਅਤੇ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ | ਉਨ੍ਹਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ | ਉਨ੍ਹਾਂ ਪਿੰਡ ਬਠੋਈ ਖ਼ੁਰਦ ਤੋਂ ਦਸਮੇਸ਼ ਨਗਰ (1.20 ਕਿਮੀ) ਲਾਗਤ 21.56 ਲੱਖ ਰੁਪਏ, ਬਠੋਈ ਖ਼ੁਰਦ ਤੋਂ ਦੇਵੀਨਗਰ (2.00 ਕਿਮੀ) ਲਾਗਤ 38.2 ਲੱਖ ਰੁਪਏ, ਰੰਧਾਵਾ ਤੋਂ ਰਾਮਨਗਰ ਕਰਹਾਲੀ ਰੋਡ (1.30 ਕਿਮੀ), ਡਰੋਲੀ ਤੋਂ ਖੇੜੀ ਵਰਨਾ (1.75 ਕਿਮੀ) ਲਾਗਤ 35.83 ਲੱਖ ਰੁਪਏ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਅਤੇ ਨਿੱਜੀ ਸਹਾਇਕ ਗੁਰਦੇਵ ਸਿੰਘ ਟਿਵਾਣਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਤਕਰਾਰਬਾਜ਼ੀ ਦੇ ਚਲਦਿਆਂ ਘਰ 'ਚ ਵੜ ਕੇ ਕੀਤੀ ਕੁੱਟਮਾਰ, ਡੇਢ ਦਰਜਨ ਦੇ ਕਰੀਬ ਨਾਮਜ਼ਦ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਪ੍ਰਕਾਸ਼ ਪੁਰਬ ਮੌਕੇ 3 ਨੂੰ ਨਗਰ ਕੀਰਤਨ ਸਜਾਇਆ ਜਾਵੇਗਾ-ਭਾਈ ਖ਼ਾਲਸਾ
Ad Position 24