11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

24 ਘੰਟਿਆਂ ’ਚ ਪਿੰਡ ਬਰਵਾਲੀ ਕਲਾਂ ਦੇ ਦੋ ਵਿਅਕਤੀਆਂ ਵਲੋਂ ਰੇਲਵੇ ਲਾਈਨ ਥੱਲੇ ਆ ਕੇ ਖ਼ੁਦਕੁਸ਼ੀ

ਖਮਾਣੋਂ, 11 ਨਵੰਬਰ (ਮਨਮੋਹਣ ਸਿੰਘ ਕਲੇਰ)-ਪਿਛਲੇ 24 ਘੰਟਿਆਂ ਦੇ ਅੰਦਰ ਇਕੋ ਪਿੰਡ ਬਰਵਾਲੀ ਕਲਾਂ ਦੇ ਆਂਢ-ਗੁਆਂਢ ’ਚ ਰਹਿੰਦੇ ਦੋ ਵਿਅਕਤੀਆਂ ਦੀਆਂ ਵੱਖ-ਵੱਖ ਸਮਿਆਂ ’ਚ ਪਿੰਡ ਜਟਾਣਾ ਉੱਚਾ ਦੇ ਰੇਲਵੇ ਟਰੈਕ ਤੇ ਖ਼ੁਦਕੁਸ਼ੀ ਕੀਤੇ ਜਾਣ ਦੇ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਹਨ। ਮੌਕੇ ਤੇ ਪਹੁੰਚੇ ਪਿੰਡ ਬਰਵਾਲੀ ਕਲਾਂ ਦੇ ਵੱਡੀ ਗਿਣਤੀ ਵਸਨੀਕਾਂ ਅਤੇ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਕਵਿੱਕਰ ਸਿੰਘ ਨੇ ਦੱਸਿਆ ਕਿ ਪਿੰਡ ਬਰਵਾਲੀ ਕਲਾਂ ਦੇ ਇਕ ਸਾਬਕਾ ਫ਼ੌਜੀ ਰਵਿੰਦਰ ਕੁਮਾਰ ਪੁੱਤਰ ਸਜਿੰਦਰ ਕੁਮਾਰ ਉਮਰ 55 ਸਾਲ ਦੀ ਪਿੰਡ ਜਟਾਣਾ ਉੱਚਾ ਦੇ ਰੇਲਵੇ ਟਰੈਕ ਨੇੜਿਉਂ ਕੱਲ੍ਹ ਲਾਸ਼ ਮਿਲੀ ਸੀ ਜਿਸ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਖਮਾਣੋਂ, 11 ਨਵੰਬਰ (ਮਨਮੋਹਣ ਸਿੰਘ ਕਲੇਰ)-ਪਿਛਲੇ 24 ਘੰਟਿਆਂ ਦੇ ਅੰਦਰ ਇਕੋ ਪਿੰਡ ਬਰਵਾਲੀ ਕਲਾਂ ਦੇ ਆਂਢ-ਗੁਆਂਢ ’ਚ ਰਹਿੰਦੇ ਦੋ ਵਿਅਕਤੀਆਂ ਦੀਆਂ ਵੱਖ-ਵੱਖ ਸਮਿਆਂ ’ਚ ਪਿੰਡ ਜਟਾਣਾ ਉੱਚਾ ਦੇ ਰੇਲਵੇ ਟਰੈਕ ਤੇ ਖ਼ੁਦਕੁਸ਼ੀ ਕੀਤੇ ਜਾਣ ਦੇ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਹਨ। ਮੌਕੇ ਤੇ ਪਹੁੰਚੇ ਪਿੰਡ ਬਰਵਾਲੀ ਕਲਾਂ ਦੇ ਵੱਡੀ ਗਿਣਤੀ ਵਸਨੀਕਾਂ ਅਤੇ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਕਵਿੱਕਰ ਸਿੰਘ ਨੇ ਦੱਸਿਆ ਕਿ ਪਿੰਡ ਬਰਵਾਲੀ ਕਲਾਂ ਦੇ ਇਕ ਸਾਬਕਾ ਫ਼ੌਜੀ ਰਵਿੰਦਰ ਕੁਮਾਰ ਪੁੱਤਰ ਸਜਿੰਦਰ ਕੁਮਾਰ ਉਮਰ 55 ਸਾਲ ਦੀ ਪਿੰਡ ਜਟਾਣਾ ਉੱਚਾ ਦੇ ਰੇਲਵੇ ਟਰੈਕ ਨੇੜਿਉਂ ਕੱਲ੍ਹ ਲਾਸ਼ ਮਿਲੀ ਸੀ ਜਿਸ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ। ਇਸ ਉਪਰੰਤ ਅੱਜ ਸਵੇਰ ਵਕਤ ਪਿੰਡ ਬਰਵਾਲੀ ਕਲਾਂ ਦੇ ਵਸਨੀਕ ਸਤਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵੀ ਪਿੰਡ ਜਟਾਣਾ ਉੱਚਾ ਦੇ ਰੇਲਵੇ ਟਰੈਕ ਨੇੜਿਉਂ ਮ੍ਰਿਤਕ ਹਾਲਤ ’ਚ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਂਕੀ ਸਮਰਾਲਾ ਦੇ ਇੰਚਾਰਜ ਥਾਣੇਦਾਰ ਹਿੰਮਤ ਸਿੰਘ ਅਤੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵਿੰਦਰ ਕੁਮਾਰ ਪੁੱਤਰ ਸਜਿੰਦਰ ਕੁਮਾਰ ਸਾਬਕਾ ਫ਼ੌਜੀ ਦੇ ਛੋਟੇ ਭਰਾ ਰਜਿੰਦਰ ਕੁਮਾਰ ਨੇ ਰੇਲਵੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਰਵਿੰਦਰ ਕੁਮਾਰ ਅਚਾਨਕ ਰਾਤ ਸਮੇਂ ਘਰੋਂ ਨਿਕਲਿਆ ਤੇ ਅਚਾਨਕ ਰੇਲਵੇ ਟਰੈਕ ਤੇ ਰੇਲ ਨਾਲ ਟਕਰਾ ਗਿਆ। ਇਸ ਉਪਰੰਤ ਰੇਲਵੇ ਪੁਲਿਸ ਨੇ ਰਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ 194 ਬੀ.ਐਨ.ਐਸ ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਉੱਧਰ ਦੂਸਰੇ ਪਾਸੇ ਸਤਬੀਰ ਸਿੰਘ ਦਾ ਪਿਤਾ ਕਿਸੇ ਬਾਹਰਲੀ ਸਟੇਟ ’ਚ ਗਿਆ ਹੋਇਆ ਹੈ ਜਿਸ ਦੇ ਆਉਣ ’ਤੇ ਹੀ ਪੁਲਿਸ ਅਗਲੇਰੀ ਕਾਰਵਾਈ ਕਰੇਗੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਤਬੀਰ ਸਿੰਘ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਕੋਟਪਾ ਦੀ ਉਲੰਘਣਾ ਕਰਨ ਵਾਲੇ 6 ਦੁਕਾਨਦਾਰਾਂ ਦੇ ਕੱਟੇ ਚਲਾਨ ਅਗਲੀ ਖ਼ਬਰ ਹੋਰਨਾਂ ਪਾਰਟੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਆਏ ਵਰਕਰਾਂ ਅਤੇ ਆਗੂਆਂ ਦਾ ਕੀਤਾ ਸਵਾਗਤ
Ad Position 24