06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਵਾਮੀ ਰੂਪ ਚੰਦ ਜੈਨ ਸਕੂਲ 'ਰੰਗ-ਤਰੰਗ' ਮੁਕਾਬਲਿਆਂ 'ਚ ਮੋਹਰੀ

Ad Position 21
No active advertisement
ਅਜੀਤ ਡੈਸਕ 18-10-2025
ਜਗਰਾਉਂ, 17 ਅਕਤੂਬਰ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀ ਹਰ ਖੇਤਰ 'ਚ ਮੱਲਾ ਮਾਰਦੇ ਆ ਰਹੇ ਹਨ | ਜੀ. ਐੱਚ. ਜੀ. ਕਾਲਜ ਸੁਧਾਰ ਵਿਖੇ ਹੋਏ ਰੰਗ ਤਰੰਗ ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਸ਼ਨ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਰਾਜਪਾਲ ਕੌਰ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਲੋਕ ਗੀਤ 'ਚ ਦਿਕਸ਼ਾ ਵਰਮਾ ਨੇ ਪਹਿਲਾ, ਵਰਕਿੰਗ ਮਾਡਲ 'ਚ ਕਿ੍ਸ਼ਨਾ ਅਰੋੜਾ, ਅਨਮੋਲ ਵਰਮਾ ਤੇ ਤਰਨਪ੍ਰੀਤ ਕੌਰ ਨੇ ਪਹਿਲਾ, ਲੇਖ ਲਿਖਣ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ ਤੇ ਗਿਆਰ੍ਹਵੀਂ ਦੀ ਰਾਜਵੀਰ ਕੌਰ ਨੇ ਦੂਜਾ ਸਥਾਨ, ਭੰਗੜੇ 'ਚੋਂ ਮੁੰਡਿਆਂ ਦੇ ਗਰੁੱਪ ਨੇ ਪਹਿਲਾ ਸਥਾਨ, ਰੰਗੋਲੀ ਮੁਕਾਬਲੇ ਵਿਚ ਭਾਵਿਕਾ, ਜੈਸਮੀਨ ਅਤੇ ਅਨੂਕੁਮਾਰੀ ਨੇ ਦੂਜਾ ਸਥਾਨ, ਕਾਰਟੂਨਿੰਗ ਮੁਕਾਬਲੇ ਵਿਚ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ, ਮਹਿੰਦੀ ਮੁਕਾਬਲੇ ਵਿਚ ਅਮਨ ਕੁਮਾਰ ਨੇ ਤੀਜਾ ਸਥਾਨ, ਵੇਸਟ ਇਜ਼ ਨਥਿੰਗ ਵਿਚ ਮਨੀਸ਼ਾ, ਹਰਸ਼ਪ੍ਰੀਤ, ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ, ਸੋਲੋ ਡਾਂਸ ਵਿਚ ਸਿੱਧੀ ਨੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਵਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ | ਪਿ੍ੰਸੀਪਲ ਰਾਜਪਾਲ ਕੌਰ ਤੇ ਸਕੂਲ ਮੈਨੇਜਮੈਂਟ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ, ਕਲਾ ਤੇ ਚੰਗੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਹੁਣ ਕੈਨੇਡਾ 'ਚ ਬੈਠਾ ਪੰਜਾਬੀ ਭਾਈਚਾਰਾ ਵੀ ਸੂਬੇ ਦੀ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼-ਗੋਰਸੀਆਂ ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਅੰਡਰ-17 'ਚ ਲੁਧਿਆਣਾ ਲੜਕੀਆਂ ਦੀ ਟੀਮ ਚੈਂਪੀਅਨ ਬਣੀ
Ad Position 24