05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜੀ. ਟੀ. ਬੀ. ਕਾਲਜ ਦਾਖਾ ਵਿਖੇ ‘ਕਿਤਾਬ ਦਾਨ ਮਹੀਨੇ’ ਦੀ ਸ਼ੁਰੂਆਤ ’ਤੇ ਪੁਸਤਕ ਪ੍ਰਦਰਸ਼ਨੀ ਲਗਾਈ

ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਲਾਇਬ੍ਰੇਰੀ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਵਿਕਸਿਤ ਕਰਨ, ਸਾਹਿਤ ਨਾਲ ਸਾਂਝ ਵਧਾਉਣ ਅਤੇ ਪੁਸਤਕ ਦਾਨ ਰਾਹੀਂ ਗਿਆਨ ਦੇ ਪ੍ਰਸਾਰ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ‘ਪੁਸਤਕ ਦਾਨ ਮਹੀਨੇ’ ਦੀ ਸ਼ੁਰੂਆਤ ਪੁਸਤਕ ਪ੍ਰਦਰਸ਼ਨੀ ਲਗਾ ਕੇ ਹੋਈ। ਪੁਸਤਕ ਪ੍ਰਦਰਸ਼ਨੀ ਸਮਾਰੋਹ ਵਿਚ ਉਚੇਚਾ ਪਹੁੰਚੇ ਉੱਘੇ ਸਾਹਿਤਕਾਰ ਤੇ ਆਲੋਚਕ ਐੱਚ.

Ad Position 21
No active advertisement
ਅਜੀਤ ਡੈਸਕ 06-11-2026
ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਲਾਇਬ੍ਰੇਰੀ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਵਿਕਸਿਤ ਕਰਨ, ਸਾਹਿਤ ਨਾਲ ਸਾਂਝ ਵਧਾਉਣ ਅਤੇ ਪੁਸਤਕ ਦਾਨ ਰਾਹੀਂ ਗਿਆਨ ਦੇ ਪ੍ਰਸਾਰ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ‘ਪੁਸਤਕ ਦਾਨ ਮਹੀਨੇ’ ਦੀ ਸ਼ੁਰੂਆਤ ਪੁਸਤਕ ਪ੍ਰਦਰਸ਼ਨੀ ਲਗਾ ਕੇ ਹੋਈ। ਪੁਸਤਕ ਪ੍ਰਦਰਸ਼ਨੀ ਸਮਾਰੋਹ ਵਿਚ ਉਚੇਚਾ ਪਹੁੰਚੇ ਉੱਘੇ ਸਾਹਿਤਕਾਰ ਤੇ ਆਲੋਚਕ ਐੱਚ.ਐੱਸ. ਡਿੰਪਲ (ਆਬਕਾਰੀ ਅਤੇ ਕਰ ਅਧਿਕਾਰੀ ਲੁਧਿਆਣਾ) ਵਲੋਂ ਆਪਣੇ ਪ੍ਰਸ਼ਾਸਨਿਕ ਅਤੇ ਸਾਹਿਤਕ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਆਪਣੇ ਅੰਦਰ ਪੜ੍ਹਨ ਦੀ ਆਦਤ ਵਿਕਸਿਤ ਕਰਨ ਦੇ ਨਾਲ ਸਾਹਿਤ ਨਾਲ ਸਾਂਝ ਵਧਾਈ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਆਈ .ਏ. ਐੱਸ. ਪੀ. ਸੀ. ਐੱਸ. ਅਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਲਈ ਯੋਜਨਾਬੱਧ ਅਧਿਐਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੀ ਲਾਇਬ੍ਰੇਰੀਅਨ ਮਨਪ੍ਰੀਤ ਕੌਰ ਗਰੇਵਾਲ ਵਲੋਂ ਪੁਸਤਕ ਦਾਨ ਮਹੀਨੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀ ਅੰਦਰ ਪੜ੍ਹਨ ਦੀ ਰੁਚੀ ਵਧਾਉਂਦੀਆਂ ਹਨ। ਜੀ.ਟੀ.ਬੀ ਕਾਲਜ ਦਾਖਾ ’ਚ ਪੁਸਤਕ ਪ੍ਰਦਰਸ਼ਨੀ ਪ੍ਰਤੀ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ ਤੇ ਚਾਅ ਸੀ। ਪੁਸਤਕ ਪ੍ਰਦਰਸਨੀ ਸਮਾਰੋਹ ਵਿਚ ਪਹੁੰਚੇ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਆਪਣਾ ਅਧਿਆਪਨ ਤਜ਼ਰਬਾ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਕਿਤਾਬਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਕਿਤਾਬਾਂ ਜਿਥੇ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉਥੇ ਇਕ ਕਿਤਾਬ ਪੂਰਾ ਜੀਵਨ ਬਦਲਣ ਵਿਚ ਸਹਾਈ ਬਣ ਸਕਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਿੰਘ ਕਟਾਰੀਆ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਸਹੂਲਤਾਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੁਸਤਕ ਦਾਨ ਮਹੀਨੇ ਦੀ ਸ਼ੁਰੂਆਤ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਸਾਹਿਤਕ ਚੇਤਨਾ ਅਤੇ ਗਿਆਨ ਸਾਂਝਾ ਕਰਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇੱਕ ਸਾਰਥਕ ਉਪਰਾਲਾ ਸਾਬਤ ਹੋਵੇਗਾ। ਇਸ ਮੌਕੇ ਕਾਲਜ ਦੀ ਲਾਇਬ੍ਰੇਰੀਅਨ ਰਾਜਵਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਤੋਂ ਗਿਆਨ ਅਤੇ ਗਿਆਨ ਤੋਂ ਬੁੱਧੀ ਤੱਕ ਦੇ ਸਫ਼ਰ ਨੂੰ ਨਿਵੇਕਲੇ ਢੰਗ ਨਾਲ ਸਮਝਾਉਂਦਿਆਂ ਕਿਤਾਬਾਂ ਪੜ੍ਹਨ ਨੂੰ ਆਪਣੀ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਪੁਸਤਕ ਦਾਨ ਮਹੀਨੇ ਦੀ ਆਰੰਭਤਾ ਮੌਕੇ ‘ਗੌਰਕੀ ਪ੍ਰਕਾਸ਼ਨ ’ ਅਤੇ ‘ਸ਼ਹੀਦ ਭਗਤ ਸਿੰਘ ਪ੍ਰਕਾਸ਼ਨ’ ਵਲੋਂ ਸਾਹਿਤਕ, ਇਤਿਹਾਸਕ ਅਤੇ ਗਿਆਨਵਰਧਕ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜੀ.ਟੀ.ਬੀ ਕਾਲਜ ਦਾਖਾ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਵਲੋਂ ਸਮਾਰੋਹ ’ਚ ਉਚੇਚਾ ਪਹੁੰਚੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। 05Jag07
Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਬਣੇ ਸਤਿਨਾਮ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਆਰਮੀ ਦੇ ਉੱਚ ਅਫ਼ਸਰ ਅਗਲੀ ਖ਼ਬਰ ਪੀ. ਸੀ. ਟੀ. ਈ. ਕਾਲਜ ਬੱਦੋਵਾਲ ਦੇ ਵਿਦਿਆਰਥੀਆਂ ਨੇ ਫੈਸ਼ਨ ਸ਼ੋਅ ’ਚ ਦਿਖਾਇਆ ਆਪਣਾ ਹੁਨਰ
Ad Position 24