05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪ੍ਰੈੱਸ ਕਲੱਬ ਰਾਏਕੋਟ ਦੀ ਮੀਟਿੰਗ ਹੋਈ

ਰਾਏਕੋਟ, 5 ਨਵੰਬਰ (ਸੁਸ਼ੀਲ)- ਪ੍ਰੈੱਸ ਕਲੱਬ ਰਾਏਕੋਟ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਮੌਜੂਦਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਲੱਬ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਉਪਰੰਤ ਕਲੱਬ ਦੀ ਨਵੀਂ ਕਾਰਜਕਾਰਨੀ ਟੀਮ ਦੀ ਚੋਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 06-11-2026
ਰਾਏਕੋਟ, 5 ਨਵੰਬਰ (ਸੁਸ਼ੀਲ)- ਪ੍ਰੈੱਸ ਕਲੱਬ ਰਾਏਕੋਟ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਮੌਜੂਦਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਲੱਬ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਉਪਰੰਤ ਕਲੱਬ ਦੀ ਨਵੀਂ ਕਾਰਜਕਾਰਨੀ ਟੀਮ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੇ ਆਪਸੀ ਸਹਿਮਤੀ ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਪੱਤਰਕਾਰ ਇਕਬਾਲ ਸਿੰਘ ਗੁਲਾਬ ਫ਼ੇਰੂਰਾਈ ਨੂੰ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਰਾਏਕੋਟ ਦਾ ਨਵਾਂ ਪ੍ਰਧਾਨ ਚੁਣ ਲਿਆ। ਇਸ ਦੇ ਨਾਲ ਹੀ ਨਾਮਪ੍ਰੀਤ ਸਿੰਘ ਗੋਗੀ ਨੂੰ ਜਨਰਲ ਸਕੱਤਰ ਅਤੇ ਅਮਿਤ ਪਾਸੀ ਨੂੰ ਖ਼ਜ਼ਾਨਚੀ (ਕੈਸ਼ੀਅਰ) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਕੁਮਾਰ, ਮੀਤ ਪ੍ਰਧਾਨ ਸ਼ਮਸੇਰ ਸਿੰਘ, ਸਕੱਤਰ ਸੁਸ਼ੀਲ ਵਰਮਾਂ, ਅਨੁਸ਼ਾਸਨੀ ਕਮੇਟੀ ’ਚ ਆਰ.ਜੀ ਰਾਏਕੋਟੀ, ਜਸਵੰਤ ਸਿੰਘ ਸਿੱਧੂ, ਰਘਵੀਰ ਸਿੰਘ ਜੱਗਾ, ਗੁਰਭਿੰਦਰ ਸਿੰਘ ਗੁਰੀ, ਤੇਜਿੰਦਰ ਸਿੰਘ ਨੱਤ, ਸਲਾਹਕਾਰ ਕਮੇਟੀ ’ਚ ਮੁਹੰਮਦ ਇਮਰਾਨ ਖਾਨ, ਡਾਕਟਰ ਪਰਵੀਨ ਅੱਗਰਵਾਲ, ਠਾਕੁਰਜੀਤ ਸਿੰਘ ਤਾਜਪੁਰੀ ਨੂੰ ਚੁਣਿਆ ਗਿਆ ਹੈ ਜਦਕਿ ਸੰਜੀਵ ਭੱਲਾ ਨੂੰ ਚੇਅਰਮੈਨ ਵਜੋ ਚੁਣਿਆ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵ-ਨਿਯੁਕਤ ਪ੍ਰਧਾਨ ਇਕਬਾਲ ਸਿੰਘ ਗੁਲਾਬ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਲੱਬ ਦੀ ਏਕਤਾ ਨੂੰ ਬਰਕਰਾਰ ਰੱਖਣਾ ਅਤੇ ਸਮਾਜ ਦੇ ਅਹਿਮ ਮੁੱਦਿਆਂ ਨੂੰ ਨਿਰਪੱਖਤਾ ਨਾਲ ਸਾਹਮਣੇ ਲਿਆਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਨੇ ਨਵੀਂ ਚੁਣੀ ਗਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਪ੍ਰਗਟਾਇਆ। ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹਾਜ਼ਰ ਪੱਤਰਕਾਰਾਂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚਾਈਨਾ ਦਾ ਐਜ਼ੂਕੇਸ਼ਨਲ ਡੈਲੀਗੇਸ਼ਨ ਐੱਮ. ਐੱਲ. ਡੀ. ਸਕੂਲ ਪੁੱਜਾ ਅਗਲੀ ਖ਼ਬਰ ਅਮਨਦੀਪ ਸਿੰਘ ਅਮਨਾ ਸਵੱਦੀ, ਪ੍ਰਧਾਨ ਗੁਰਮਿੰਦਰ ਸਿੰਘ ਕੋਠੇ ਹਾਂਸ ਤੇ ਤਰਨਜੋਤ ਸਿੰਘ ਨੰਨੂੰ ਗਿੱਲ ਸਵੱਦੀ ਸ਼੍ਰੋਮਣੀ ਅਕਾਲ...
Ad Position 24