14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਘੋਗਰਾ ਦਾ ਸਾਲਾਨਾ ਛਿੰਝ ਮੇਲਾ ਭੁਪਿੰਦਰ ਅਜਨਾਲਾ ਦੇ ਨਾਂਅ ਰਿਹਾ

Ad Position 21
No active advertisement
ਅਜੀਤ ਡੈਸਕ 21-09-2025
ਘੋਗਰਾ, 20 ਸਤੰਬਰ (ਆਰ. ਐਸ. ਸਲਾਰੀਆ)- ਪੀਰ ਲੱਖ ਦਾਤਾ ਬੇਰੀ ਵਾਲੇ ਦੀ ਦਰਗਾਹ ਉੱਤੇ ਸਲਾਨਾ ਛਿੰਝ ਮੇਲਾ ਪਿੰਡ ਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਘੋਗਰਾ ਵਿਖੇ ਕਰਵਾਇਆ ਗਿਆ | ਇਸ ਮੌਕੇ 'ਤੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਐਂਡ ਕਸ਼ਮੀਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ | ਰੁਮਾਲੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਲੱਲੂ ਜੰਮੂ ਦੇ ਵਿਚਕਾਰ ਹੋਈ | ਲੱਲੂ ਜੰਮੂ ਨੂੰ ਚਿੱਤ ਕਰਕੇ ਭੁਪਿੰਦਰ ਅਜਨਾਲਾ ਜੇਤੂ ਰਿਹਾ | ਇਸ ਮੌਕੇ 'ਤੇ ਪ੍ਰਧਾਨ ਰਣਜੀਤ ਸਿੰਘ, ਹਰਦੇਬ ਸਿੰਘ, ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਿੰਝ ਮੇਲੇ ਕਰਵਾਉਣ ਦੇ ਨਾਲ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ | ਇਸ ਮੌਕੇ 'ਤੇ ਸਾਬਕਾ ਸਰਪੰਚ ਤਰਲੋਚਨ ਸਿੰਘ, ਗੁਰਮੀਤ ਸਿੰਘ ਬਾਜਵਾ, ਪਵਨ ਕਪੂਰ, ਸੁਭਾਸ਼ ਡੋਗਰਾ, ਭਿੰਦਾ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਸਤਿਨਾਮ ਸਿੰਘ, ਮਾ. ਬਲਜੀਤ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਭਾਗ ਸਿੰਘ ਸਲਾਰੀਆ, ਚਰਨਜੀਤ ਸਿੰਘ ਗੁੱਡ, ਗੁਰਪਾਲ ਸਿੰਘ ਸਲਾਰੀਆ, ਕਮੇਟੀ ਮੈਂਬਰ, ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਘੋਗਰਾ ਨੇ ਸਪਰੇਅ ਕਰਵਾਈ ਅਗਲੀ ਖ਼ਬਰ ਪੰਜਾਬ ਸਕੂਲ ਖੇਡਾਂ 'ਚ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24