ਮੀਟਿੰਗ ਦਾ ਭਰੋਸਾ ਮਿਲਣ ’ਤੇ ਅੱਜ ਦਾ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਮੁਲਤਵੀ
ਪੱਸੀ ਕੰਢੀ, 13 ਨਵੰਬਰ (ਜਗਤਾਰ ਸਿੰਘ ਰਜਪਾਲਮਾ)- ਜੁਆਇੰਟ ਐਕਸ਼ਨ ਕਮੇਟੀ ਐੱਸ. ਸੀ.
ਪੱਸੀ ਕੰਢੀ, 13 ਨਵੰਬਰ (ਜਗਤਾਰ ਸਿੰਘ ਰਜਪਾਲਮਾ)- ਜੁਆਇੰਟ ਐਕਸ਼ਨ ਕਮੇਟੀ ਐੱਸ.ਸੀ.ਬੀ.ਸੀ., ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਪੰਜਾਬ ਵਲੋਂ 14 ਨਵੰਬਰ ਦਿਨ ਨੂੰ ਮੁੱਖ ਮੰਤਰੀ ਦੇ ਘਰ ਵੱਲ ਰੋਸ ਮੁਜ਼ਾਹਰਾ ਕਰਨ ਸਬੰਧੀ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਅੱਜ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਆਈ.ਪੀ.ਐੱਸ. ਜਲੰਧਰ ਨਾਲ ਸਮੂਹ ਜਥੇਬੰਦੀਆਂ ਦੇ ਆਗੂਆਂ ਦੀ ਜਸਵੀਰ ਸਿੰਘ ਪਾਲ ਚੇਅਰਮੈਨ ਦੀ ਹਾਜ਼ਰੀ ਵਿਚ ਮੀਟਿੰਗ ਕੀਤੀ ਗਈ। ਇਸ ਵਿਚ ਪੰਜਾਬ ਸਰਕਾਰ ਨੇ ਕੈਬਨਿਟ ਸਬ ਕਮੇਟੀ ਸਮੇਤ ਮੁੱਖ ਮੰਤਰੀ ਦਫ਼ਤਰੀ ਅਮਲਾ ਅਤੇ ਹੋਰ ਸਾਰੇ ਵਿਭਾਗਾਂ ਦੇ ਸਕੱਤਰਾਂ ਸ਼ਾਮਿਲ ਹੋਣਗੇ, ਬਾਰੇ ਅਗਲੇ ਹਫ਼ਤੇ ਮੀਟਿੰਗ ਦੇਣ ਦਾ ਵਿਸ਼ਵਾਸ ਦਿੱਤਾ ਹੈ। ਇਸ ਲਈ ਕੁੱਲ 14 ਨਵੰਬਰ ਦਿਨ ਸ਼ਨੀਵਾਰ ਨੂੰ ਸਮੂਹ ਜੁਆਇੰਟ ਐਕਸ਼ਨ ਕਮੇਟੀ ਦੇ ਵਲੋਂ ਕੀਤਾ ਜਾਣ ਵਾਲਾ ਰੋਸ ਮੁਜ਼ਾਰਾ ਅਗਲੀ ਤਾਰੀਖ਼ ਤੱਕ ਮੁਅੱਤਲ ਕੀਤਾ ਜਾਂਦਾ ਹੈ। ਇਸ ਮੌਕੇ ’ਤੇ ਵੱਖ-ਵੱਖ ਮੁਲਾਜ਼ਮ, ਅਧਿਆਪਕ ਅਤੇ ਕਰਮਚਾਰੀਆਂ ਦੇ ਸੂਬਾਈ ਆਗੂ ਚੇਅਰਮੈਨ ਅਤੇ ਕੁਆਰਡੀਨੇਟਰ ਜਸਵੀਰ ਸਿੰਘ ਪਾਲ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਸਤਵੰਤ ਤੂਰਾ, ਬਲਦੇਵ ਸਿੰਘ ਧੁੱਗਾ, ਮਨਜੀਤ ਗਾਟ, ਅਮਰਜੀਤ ਖਟਕੜ, ਭੁਪਿੰਦਰ ਸਿੰਘ , ਰਾਮ ਲੁਭਾਇਆ ਕਲਸੀ, ਰਾਜ ਸਿੰਘ ਟੋਡਰਵਾਲ, ਹਰਵਿੰਦਰ ਸਿੰਘ, ਬਲਦੇਵ ਭਾਰਤੀ, ਹਾਰਜਸ ਸਿੰਘ, ਡਾ. ਸੁਖਵਿੰਦਰ ਸਿੰਘ ਭਦੌੜ ਅਤੇ ਹੋਰ ਆਗੂ ਸ਼ਾਮਿਲ ਸਨ।