13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਜਦੋਂ ਨੁਕਸਾਨੇ ਵਾਹਨ ’ਚੋਂ 20 ਬੋਰੀਆਂ ਮਟਰਾਂ ਦੀਆਂ ਤੇ ਬੈਟਰੀ ਚੋਰੀ ਕਰ ਕੇ ਲੈ ਗਏ ਚੋਰ

ਕੋਟਫ਼ਤੂਹੀ, 13 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਸ਼ਾਮ ਮੁੱਖ ਸੜਕ ਉੱਪਰ ਪਿੰਡ ਕੋਟਲਾ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਮੰਡੀ ਨੂੰ ਮਟਰ ਲੈ ਕੇ ਜਾ ਰਹੇ ਇਕ ਛੋਟੇ ਹਾਥੀ ਵਿਚ ਪਰਾਲੀ ਦੀਆਂ ਗੱਠਾਂ ਲੱਦੀਆਂ ਵਾਲੇ ਟਰੈਕਟਰ-ਟਰਾਲੀ ਨਾਲ ਟੱਕਰ ’ਚ ਗੱਡੀ ਚਾਲਕ ਤੇ ਉਸ ਨਾਲ ਬੈਠੇ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਇਸ ਐਕਸੀਡੈਂਟ ਤੋਂ ਬਾਅਦ ਇਸ ਗੱਡੀ ਵਿਚ ਲੱਦੀਆਂ 20 ਮਟਰਾਂ ਦੀਆਂ ਬੋਰੀਆਂ ਤੇ ਗੱਡੀ ਦੀ ਬੈਟਰੀ ਚੋਰ ਚੋਰੀ ਕਰ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਕੱਦ ਤੋਂ ਇਕ ਛੋਟਾ ਹਾਥੀ ਨੰਬਰ ਪੀ.

Ad Position 21
No active advertisement
ਕੋਟਲਾ ਦੇ ਕਰੀਬ ਹਾਦਸੇ ’ਚ ਨੁਕਸਾਨਿਆ ਗਿਆ ਛੋਟਾ ਹਾਥੀ। (ਸੱਜੇ ) ਹਸਪਤਾਲ ’ਚ ਜੇਰੇ ਇਲਾਜ ਜ਼ਖਮੀ। ਤਸਵੀਰਾਂ : ਅਵਤਾਰ ਸਿੰਘ ਅਟਵਾਲ 14-11-2026
ਕੋਟਫ਼ਤੂਹੀ, 13 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਸ਼ਾਮ ਮੁੱਖ ਸੜਕ ਉੱਪਰ ਪਿੰਡ ਕੋਟਲਾ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਮੰਡੀ ਨੂੰ ਮਟਰ ਲੈ ਕੇ ਜਾ ਰਹੇ ਇਕ ਛੋਟੇ ਹਾਥੀ ਵਿਚ ਪਰਾਲੀ ਦੀਆਂ ਗੱਠਾਂ ਲੱਦੀਆਂ ਵਾਲੇ ਟਰੈਕਟਰ-ਟਰਾਲੀ ਨਾਲ ਟੱਕਰ ’ਚ ਗੱਡੀ ਚਾਲਕ ਤੇ ਉਸ ਨਾਲ ਬੈਠੇ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਇਸ ਐਕਸੀਡੈਂਟ ਤੋਂ ਬਾਅਦ ਇਸ ਗੱਡੀ ਵਿਚ ਲੱਦੀਆਂ 20 ਮਟਰਾਂ ਦੀਆਂ ਬੋਰੀਆਂ ਤੇ ਗੱਡੀ ਦੀ ਬੈਟਰੀ ਚੋਰ ਚੋਰੀ ਕਰ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਕੱਦ ਤੋਂ ਇਕ ਛੋਟਾ ਹਾਥੀ ਨੰਬਰ ਪੀ. ਬੀ. 32 ਪੀ. 3973 ਜਿਸ ਨੂੰ ਚਾਲਕ ਰੇਸ਼ਮ ਸਿੰਘ ਚਲਾ ਰਿਹਾ ਸੀ, ਉਸ ਨਾਲ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਆਪਣੀਆਂ 20 ਮਟਰਾਂ ਦੀਆਂ ਬੋਰੀਆਂ ਲੱਦ ਕੇ ਕੋਟ ਫ਼ਤੂਹੀ ਵੱਲ ਦੀ ਬੰਗਾ ਮੰਡੀ ਵੱਲ ਨੂੰ ਦੇਰ ਸ਼ਾਮ ਜਾ ਰਹੇ ਸਨ, ਜਦੋਂ ਉਹ ਮੁੱਖ ਸੜਕ ਉੱਪਰ ਪਿੰਡ ਕੋਟਲਾ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਗਏ ਤਾਂ ਅੱਗਿਓਂ ਆ ਰਹੇ ਇਕ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੀ ਦੀ ਟੱਕਰ ਨਾਲ ਛੋਟਾ ਹਾਥੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨਾਲ ਛੋਟੇ ਹਾਥੀ ਦੇ ਚਾਲਕ ਦੀਆਂ ਛਾਤੀ ਦੀਆਂ ਹੱਡੀਆਂ ਟੁੱਟਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਉਸ ਦੇ ਸਾਥੀ ਦੇ ਨੱਕ ਦੀ ਹੱਥੀ ਤੇ ਹੋਰ ਸੱਟਾਂ ਨਾਲ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਸਥਾਨ ਤੋਂ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਸਥਾਨ ਕੋਲੋਂ ਲੰਘਦੇ ਬਸਪਾ ਆਗੂ ਅਵਤਾਰ ਸਿੰਘ ਕਰੀਮਪੁਰੀ ਤੇ ਇਕ ਕੋਟ ਫ਼ਤੂਹੀ ਫਾਇਨਸ ਦਾ ਕੰਮ ਕਰਨ ਵਾਲੇ ਜ਼ਖਮੀਆਂ ਨੂੰ ਢਹਾ ਹਸਪਤਾਲ ਵਿਖੇ ਦਾਖਲ ਕਰਵਾਇਆ ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈ.ਵੀ.ਐੱਮ. ਤੇ ਵੀ.ਵੀ.ਪੈਟ ਦੀ ਐੱਫ.ਐੱਲ.ਸੀ. ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਮੀਟਿੰਗ ਦਾ ਭਰੋਸਾ ਮਿਲਣ ’ਤੇ ਅੱਜ ਦਾ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਮੁਲਤਵੀ
Ad Position 24