07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਦੀ 15 ਦਿਨਾਂ ਵਿਚ ਛੇਵੀਂ ਵੱਡੀ ਕਾਮਯਾਬੀ

ਗੁਰਦਾਸਪੁਰ, 7 ਸਤੰਬਰ (ਰੋਹਿਤ ਗੁਪਤਾ)- ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਅਤੇ ਖੁਫੀਆ ਵਿਭਾਗ ਗੁਰਦਾਸਪੁਰ ਦੀ ਟੀਮ ਵਲੋਂ ਦੇਰ ਰਾਤ ਰਾਵੀ ਦਰਿਆ ਦੇੇ ਕਿਨਾਰੇ ਸਥਿਤ ਪਿੰਡਾਂ ਵਿਚ ਕੀਤੇ ਸਾਂਝੇ ਅਭਿਆਨ ਦੌਰਾਨ ਕਰੀਬ 5 ਪੈਕਟ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਸਦਾ ਇਕ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਗੁਰਦਾਸਪੁਰ,  7 ਸਤੰਬਰ (ਰੋਹਿਤ ਗੁਪਤਾ)- ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਅਤੇ ਖੁਫੀਆ ਵਿਭਾਗ ਗੁਰਦਾਸਪੁਰ ਦੀ ਟੀਮ ਵਲੋਂ ਦੇਰ ਰਾਤ ਰਾਵੀ ਦਰਿਆ ਦੇੇ ਕਿਨਾਰੇ ਸਥਿਤ ਪਿੰਡਾਂ ਵਿਚ ਕੀਤੇ ਸਾਂਝੇ ਅਭਿਆਨ ਦੌਰਾਨ ਕਰੀਬ 5 ਪੈਕਟ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਸਦਾ ਇਕ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਐਸ.ਐਸ.ਪੀ. ਆਦਿੱਤਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹਿਰਾਮਪੁਰ ਪੁਲਿਸ ਅਤੇ ਖੁਫੀਆ ਵਿਭਾਗ (ਐਸਐਸਪੀ) ਗੁਰਦਾਸਪੁਰ ਵਲੋਂ ਕੀਤੇ ਸਾਂਝੇ ‌ਅਭਿਆਨ ਦੌਰਾਨ ਰਾਵੀ ਦਰਿਆ ਦੇ ਨੇੜਿਓਂ ਕਰੀਬ 5 ਪੈਕਟ ਹੈਰੋਇਨ, ਜਿਸ ਦਾ ਕੁੱਲ ਵਜਨ 2.7 ਕਿਲੋ ਨਿਕਲਿਆ ਹੈ, ਸਮੇਤ ਬਲਵਿੰਦਰ ਸਿੰਘ ਉਫ ਨੀਟਾ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦ ਕਿ ਇਸ ਦੌਰਾਨ ਉਸ ਦਾ ਇਕ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ । ਬਲਵਿੰਦਰ ਸਿੰਘ ਉਰਫ਼ ਨੀਟਾ ਦੀ ਰਾਵੀ ਦਰਿਆ ਪਾਰ ਪਿੰਡ ਵਿਚ ਪੈਲੀ ਹੈ ਅਤੇ ਉਹ ਹੁਣ ਪਿੰਡ ਨਵੀਂ ਆਬਾਦੀ  ਚੰਡੀਗੜ੍ਹ ਵਿਚ ਰਹਿੰਦਾ ਸੀ। ਬਹਿਰਾਮਪੁਰ ਪੁਲਿਸ ਵਲੋਂ ਕਾਬੂ ਕੀਤੇ ਉਕਤ ਵਿਅਕਤੀ ਖਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲੈ ਕੇ ਇਸ ਦੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਹਨ। ਐਸ.ਐਸ.ਪੀ. ਅਦਿੱਤਿਆ ਨੇ ਦਾਅਵਾ ਕੀਤਾ ਹੈ ਕਿ ਡਰੱਗ ਮਾਫੀਆ ਦੇ ਵੱਡੇ ਨੈਟਵਰਕ ਨੂੰ ਤੋੜਿਆ ਗਿਆ ਹੈ ਤੇ ਇਕ ਹਫ਼ਤੇ ਵਿਚ ਪਿਛਲੇ 15 ਦਿਨਾਂ ਦੇ ਵਿਚ ਹੈਰੋਇਨ ਦੀਆ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ 10 ਤਗ਼ਮੇ ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਸੀਐੱ... ਅਗਲੀ ਖ਼ਬਰ ਪੰਜਾਬ ਕਾਂਗਰਸ ਨੇ ਜਲੰਧਰ ਵਿਚ ਕੀਤਾ ਵਿਰੋਧ ਪ੍ਰਦਰਸ਼ਨ; ਚੰਨੀ ਤੇ ਪਰਗਟ ਨੇ ਹਲਦਵਾਨੀ ’ਚ 'ਸਟੇਜ ਸ਼ੁੱਧੀਕਰਨ' ਘਟਨਾ 'ਤੇ...
Ad Position 24