25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ੰਘਾਈ ’ਚ ਭਾਰਤੀ ਕੌਂਸਲੇਟ ਨੇ ਹਿੰਦੀ-ਤੇਲਗੂ ਵਿਦਵਾਨ ਲਕਸ਼ਮੀ ਪ੍ਰਸਾਦ ਨੂੰ ਕੀਤਾ ਸਨਮਾਨਿਤ

ਬੀਜਿੰਗ, 24 ਅਕਤੂਬਰ (ਏਜੰਸੀ)-ਸ਼ੰਘਾਈ ’ਚ ਭਾਰਤੀ ਕੌਂਸਲੇਟ ਨੇ ਚੀਨੀ ਸ਼ਹਿਰ ’ਚ ਹੋਣ ਵਾਲੇ 10ਵੇਂ ਵਿਸ਼ਵ ਤੇਲਗੂ ਸਾਹਿਤਕ ਸੰਮੇਲਨ ਤੋਂ ਪਹਿਲਾਂ ਇਕ ਉੱਘੇ ਹਿੰਦੀ-ਤੇਲਗੂ ਵਿਦਵਾਨ ਦਾ ਸਨਮਾਨ ਕੀਤਾ ਹੈ। ...

Ad Position 21
No active advertisement
ਅਜੀਤ ਡੈਸਕ 25-10-2026

ਬੀਜਿੰਗ, 24 ਅਕਤੂਬਰ (ਏਜੰਸੀ)-ਸ਼ੰਘਾਈ ’ਚ ਭਾਰਤੀ ਕੌਂਸਲੇਟ ਨੇ ਚੀਨੀ ਸ਼ਹਿਰ ’ਚ ਹੋਣ ਵਾਲੇ 10ਵੇਂ ਵਿਸ਼ਵ ਤੇਲਗੂ ਸਾਹਿਤਕ ਸੰਮੇਲਨ ਤੋਂ ਪਹਿਲਾਂ ਇਕ ਉੱਘੇ ਹਿੰਦੀ-ਤੇਲਗੂ ਵਿਦਵਾਨ ਦਾ ਸਨਮਾਨ ਕੀਤਾ ਹੈ।  ਕੌਂਸਲੇਟ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਚੀਨ ਵਿਚ ਹੋਣ ਵਾਲੇ ਪਹਿਲੇ ਤੇਲਗੂ ਸਾਹਿਤਕ ਸੰਮੇਲਨ (ਜੋ ਸ਼ੰਘਾਈ ’ਚ ਹੋ ਰਿਹਾ ਹੈ) ਦੇ ਮੱਦੇਨਜ਼ਰ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਪਦਮ ਭੂਸ਼ਣ ਡਾ. ਯਾਰਲਾਗੱਡਾ ਲਕਸ਼ਮੀ ਪ੍ਰਸਾਦ ਦਾ ਸਵਾਗਤ ਕਰਦਿਆਂ ਖੁਸ਼ੀ ਪ੍ਰਗਟਾਈ। ਕੌਂਸਲੇਟ ਨੇ ਲਕਸ਼ਮੀ ਪ੍ਰਸਾਦ ਨੂੰ ਇਕ ਉੱਘੇ ਹਿੰਦੀ-ਤੇਲਗੂ ਵਿਦਵਾਨ ਅਤੇ ‘ਕੇਂਦਰੀ ਹਿੰਦੀ ਸਮਿਤੀ’ ਦੇ ਮੈਂਬਰ ਵਜੋਂ ਦਰਸਾਇਆ।

ਇਹ ਸੰਮੇਲਨ 24 ਅਤੇ 25 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਲਕਸ਼ਮੀ ਪ੍ਰਸਾਦ ਇਕ ਲੇਖਕ ਅਤੇ ਸਿਆਸਤਦਾਨ ਹਨ, ਜੋ ਆਂਧਰਾ ਪ੍ਰਦੇਸ਼ ਹਿੰਦੀ ਅਕੈਡਮੀ ਦੇ ਚੇਅਰਮੈਨ ਅਤੇ ਵਿਸ਼ਾਖਾਪਟਨਮ ਸਥਿਤ ਆਂਧਰਾ ਯੂਨੀਵਰਸਿਟੀ ਵਿਚ ਹਿੰਦੀ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ 2003 ਵਿਚ ਪਦਮ ਸ਼੍ਰੀ, 2010 ਵਿਚ ਸਾਹਿਤ ਅਕਾਦਮੀ ਪੁਰਸਕਾਰ, 2012 ਵਿਚ ਗੰਗਾ ਸ਼ਰਨ ਸਿੰਘ ਪੁਰਸਕਾਰ ਅਤੇ 2016 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

Ad Position 22
No active advertisement
ਅਗਲੀ ਖ਼ਬਰ ਮੋਦੀ ਤੇ ਪੁਤਿਨ ਵਲੋਂ 2030 ਤੱਕ 100 ਅਰਬ ਅਮਰੀਕੀ ਡਾਲਰ ਦੇ ਵਪਾਰ ਦਾ ਟੀਚਾ ਬਣਾਉਣ ਦੇ ਨਿਰਦੇਸ਼
Ad Position 24