03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨਿੱਜੀ ਰੰਜਿਸ਼ ਦੇ ਚੱਲਦਿਆਂ ਦੋ ਘਰਾਂ ਨੂੰ ਲਗਾਈ ਅੱਗ, ਲੱਖਾਂ ਦਾ ਨੁਕਸਾਨ

ਹਰਸਾ ਛੀਨਾ (ਅੰਮ੍ਰਿਤਸਰ), 3 ਸਿਤੰਬਰ- ਪੁਲਿਸ ਥਾਣਾ ਪਿੰਡੀ ਸੈਦਾ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਪੁਰਾਣੀ ਰੰਜਿਸ਼...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਹਰਸਾ ਛੀਨਾ (ਅੰਮ੍ਰਿਤਸਰ), 3 ਸਿਤੰਬਰ- ਪੁਲਿਸ ਥਾਣਾ ਪਿੰਡੀ ਸੈਦਾ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਘਰਾਂ ਦੀ ਭੰਨਤੋੜ ਕਰਦਿਆਂ ਘਰੇਲੂ ਸਮਾਨ ਨੂੰ ਅੱਗ ਲਗਾਈ ਗਈ ਜਿਸ ਨਾਲ ਕਰੀਬ ਪੰਜ ਤੋਂ 6 ਲੱਖ ਰੁਪਏ ਤਾਂ ਨੁਕਸਾਨ ਹੋਇਆ ਹੈ I ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਪੀ ਮਸੀਹ ਪੁੱਤਰ ਦਾਨੀਅਲ ਮਸੀਹ ਨੇ ਦੱਸਿਆ ਕਿ ਉਨ੍ਹਾਂ ਦੇ ਗਵਾਂਢ ਵਿਚ ਰਹਿੰਦੇ ਲੱਭਾ ਮਸੀਹ ਪੁੱਤਰ ਲੱਖਾ ਮਸੀਹ ਨਾਲ ਪਿਛਲੇ ਦਿਨਾਂ ਵਿਚ ਉਨ੍ਹਾਂ ਦਾ ਤਕਰਾਰ ਹੋਇਆ ਸੀ ਜਿਸ ਸਬੰਧੀ ਗ੍ਰਾਮ ਪੰਚਾਇਤ ਕੜਿਆਲ ਵਲੋਂ ਦੋਹਾਂ ਧਿਰਾਂ ਨੂੰ ਬੁਲਾਇਆ ਗਿਆ ਸੀ, ਪਰ ਪੰਚਾਇਤ ਦੀ ਗੱਲ ਸੁਣਨ ਤੋਂ ਬਿਨ੍ਹਾਂ ਹੀ ਲੱਭਾ ਮਸੀਹ ਨੇ 25-30 ਨੌਜ਼ਆਨਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਘਰ ਦੀ ਭੰਨ ਤੋੜ ਕਰਦਿਆਂ ਉਨ੍ਹਾਂ ਦੇ ਭਰਾ ਗੁਰਮੀਤ ਮਸੀਹ, ਸਨੀ ਮਸੀਹ, ਸੁੱਖਾ ਮਸੀਹ ਅਤੇ ਉਨ੍ਹਾਂ ਦੇ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਜਿਸ ਨਾਲ ਦੋਵੇਂ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏI

ਇਸ ਸਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ I ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਅਤੇ ਸਿਵਲ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀI

Ad Position 22
No active advertisement
ਪਿਛਲੀ ਖ਼ਬਰ ਦੁਕਾਨ ਦੀ ਛੱਤ ਪਾੜ ਕੇ ਚੋਰ ਕੈਸ਼, ਚਾਂਦੀ ਦੀ ਮੂਰਤੀ, ਸਿੱਕੇ ਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ੍ਰੀ ਚਮਕੌਰ ਸਾਹਿਬ ਪੁੱਜੇ
Ad Position 24