22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜੰਗਲਾਤ ਵਿਭਾਗ ਖੇੜੀ ਦੇ ਜੰਗਲ ’ਚੋਂ ਖੈਰ ਦੇ 14 ਦਰੱਖ਼ਤ ਨਜਾਇਜ਼ ਵੱਢੇ

ਡੇਰਾਬੱਸੀ, 22 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਜੰਗਲਾਤ ਵਿਭਾਗ ਦੀ ਨਿਗਰਾਨੀ ਹੇਠ ਆਉਂਦੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸ਼ਹਿਰ ਦੇ ਸਦਾਸੁੱਖ ਪਾਰਕ ਵਿਚ ਬਿਨ੍ਹਾਂ ਪ੍ਰਵਾਨਗੀ ਦਰੱਖ਼ਤ ਵੱਢਣ ਦਾ ਮਾਮਲਾ ਅਜੇ ਜਾਂਚ ਅਧੀਨ ਹੀ ਹੈ।

Ad Position 21
No active advertisement
ਅਜੀਤ ਡੈਸਕ 22-10-2026

ਡੇਰਾਬੱਸੀ, 22  ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਜੰਗਲਾਤ ਵਿਭਾਗ ਦੀ ਨਿਗਰਾਨੀ ਹੇਠ ਆਉਂਦੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸ਼ਹਿਰ ਦੇ ਸਦਾਸੁੱਖ ਪਾਰਕ ਵਿਚ ਬਿਨਾਂ ਪ੍ਰਵਾਨਗੀ ਦਰੱਖ਼ਤ ਵੱਢਣ ਦਾ ਮਾਮਲਾ ਅਜੇ ਜਾਂਚ ਅਧੀਨ ਹੀ ਹੈ ਕਿ ਹੁਣ ਪਿੰਡ ਖੇੜੀ ਦੇ ਜੰਗਲ ਵਿਚੋਂ ਖੈਰ ਦੇ 14 ਕੀਮਤੀ ਦਰੱਖ਼ਤ ਵੱਢ ਕੇ ਲੱਕੜ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੰਗਲ ਦੀ ਰਾਖੀ ਲਈ ਤਾਇਨਾਤ ਅਮਲੇ ਨੂੰ ਵਾਰਦਾਤ ਦੀ ਭਿਣਕ ਤੱਕ ਨਹੀਂ ਲੱਗੀ ਅਤੇ ਅਣ-ਪਛਾਤੇ ਵਿਅਕਤੀ ਦਰੱਖ਼ਤ ਵੱਢ ਕੇ ਲੱਕੜ ਵਾਹਨ ਵਿਚ ਲੱਦ ਕੇ ਫ਼ਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੇੜੀ ਦੇ ਜੰਗਲੀ ਖੇਤਰ ਵਿਚ ਵੱਖ-ਵੱਖ ਸਮੇਂ ਦੌਰਾਨ ਖੈਰ ਦੇ 14 ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕੀਤੀ ਗਈ। ਇਨ੍ਹਾਂ ਵਿਚੋਂ 9 ਦਰੱਖ਼ਤ 17 ਅਤੇ 18 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵੱਢੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਦਕਿ 5 ਦਰੱਖ਼ਤ ਇਸ ਤੋਂ ਪਹਿਲਾਂ ਕੱਟੇ ਗਏ ਸਨ। ਵਾਰਦਾਤ ਵਾਲੀ ਥਾਂ ਤੋਂ ਦਰੱਖ਼ਤਾਂ ਦੇ ਮੁੱਢ ਹੀ ਬਰਾਮਦ ਹੋਏ ਹਨ। ਕੱਟੇ ਗਏ ਦਰੱਖ਼ਤਾਂ ਦਾ ਘੇਰਾ ਕਰੀਬ 90 ਸੈਂਟੀਮੀਟਰ ਦੱਸਿਆ ਜਾ ਰਿਹਾ ਹੈ।

ਇਸ ਸੰਬੰਧੀ ਬੀਟ ਇੰਚਾਰਜ ਜੰਗਲਾਤ ਗਾਰਡ ਰਘਬੀਰ ਸਿੰਘ ਅਤੇ ਬਲਾਕ ਅਫ਼ਸਰ ਅਮਰ ਸਿੰਘ ਵਲੋਂ ਤਿਆਰ ਕੀਤੀ ਰਿਪੋਰਟ ਵਿਚ ਲੱਕੜ ਚੋਰੀ ਕਰਨ ਲਈ ਕਿਸੇ ਵਾਹਨ ਦੀ ਵਰਤੋਂ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਜੰਗਲਾਤ ਰੇਂਜ ਅਫ਼ਸਰ ਜੈ ਸਿੰਘ ਵਲੋਂ 21 ਅਕਤੂਬਰ ਨੂੰ ਇਸ ਮਾਮਲੇ ਦੀ ਰਿਪੋਰਟ ਜੰਗਲਾਤ ਮੰਡਲ ਮੁਹਾਲੀ ਦੇ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਨਾਲ-ਨਾਲ ਡੇਰਾਬੱਸੀ ਪੁਲਿਸ ਨੂੰ ਵੀ ਕਾਰਵਾਈ ਲਈ ਲਿਖਿਆ ਗਿਆ ਹੈ।

ਸਦਾਸੁੱਖ ਪਾਰਕ ਦੀ ਕਟਾਈ ਨੇ ਪਹਿਲਾਂ ਹੀ ਵਿਭਾਗ ਨੂੰ ਪਾਇਆ ਹੋਇਆ ਹੈ ਕਟਹਿਰੇ ’ਚ ਜ਼ਿਕਰਯੋਗ ਹੈ ਕਿ ਬੀਤੀ 24 ਸਤੰਬਰ ਨੂੰ ਡੇਰਾਬੱਸੀ ਦੇ ਸਰਸਵਤੀ ਵਿਹਾਰ ਸਥਿਤ ਸਦਾਸੁੱਖ ਪਾਰਕ ਵਿਚ ਕਿੱਕਰ ਅਤੇ ਅੰਬ ਦੇ ਪੰਜ ਦਰੱਖ਼ਤ ਬਿਨਾਂ ਮਨਜ਼ੂਰੀ ਵੱਢਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਜੰਗਲਾਤ ਵਿਭਾਗ ਦੇ ਹੀ ਇਕ ਬਲਾਕ ਅਫ਼ਸਰ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਆਈ ਸੀ। ਕਥਿਤ ਤੌਰ ’ਤੇ ਵੱਢੇ ਗਏ ਦਰੱਖ਼ਤਾਂ ਦੀ ਲੱਕੜ ਦਾ 20 ਹਜ਼ਾਰ ਰੁਪਏ ਵਿਚ ਸੌਦਾ ਵੀ ਤੈਅ ਹੋ ਗਿਆ ਸੀ, ਪਰ ਲੱਕੜ ਲਿਜਾਣ ਤੋਂ ਪਹਿਲਾਂ ਹੀ ਵਿਭਾਗ ਦੇ ਇਕ ਗਾਰਡ ਨੇ ਟਰੈਕਟਰ-ਟਰਾਲੀ ਸਮੇਤ ਲੱਕੜ ਕਾਬੂ ਕਰ ਲਈ ਸੀ। ਇਸ ਘਟਨਾ ਦੀ ਜਾਂਚ ਅਜੇ ਮੁਕੰਮਲ ਨਹੀਂ ਹੋਈ ਅਤੇ ਸੰਬੰਧਿਤ ਬਲਾਕ ਅਫ਼ਸਰ ਦਾ ਤਬਾਦਲਾ ਮੁਹਾਲੀ ਮੁੱਖ ਦਫ਼ਤਰ ਕਰ ਦਿੱਤਾ ਗਿਆ ਹੈ।

ਜੰਗਲਾਤ ਖੇਤਰ ਵਿਚ ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਦਰੱਖ਼ਤਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਕਰਕੇ ਇੰਨੇ ਦਰੱਖ਼ਤਾਂ ਦੀ ਕਟਾਈ ਅਤੇ ਲੱਕੜ ਦੀ ਢੋਆ-ਢੁਆਈ ਦੌਰਾਨ ਨਿਗਰਾਨੀ ਅਮਲੇ ਨੂੰ ਜਾਣਕਾਰੀ ਨਾ ਮਿਲਣਾ ਜਾਂਚ ਦਾ ਅਹਿਮ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੀ ਇਨ੍ਹਾਂ ਵਾਰਦਾਤਾਂ ਪਿੱਛੇ ਕਿਸੇ ਅੰਦਰੂਨੀ ਮਿਲੀਭੁਗਤ ਦੀ ਸੰਭਾਵਨਾ ਵੀ ਹੈ। ਹਾਲਾਂਕਿ ਇਸ ਸੰਬੰਧੀ ਅਜੇ ਕੋਈ ਪੁਸ਼ਟੀ ਨਹੀਂ ਹੋਈ। ਜੰਗਲਾਤ ਰੇਂਜ ਅਫ਼ਸਰ ਜੈ ਸਿੰਘ ਨੇ ਦੱਸਿਆ ਕਿ ਖੇੜੀ ਦੇ ਜੰਗਲ ਵਿਚੋਂ ਖੈਰ ਦੇ 14 ਦਰੱਖ਼ਤ ਵੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਦਾਸੁੱਖ ਪਾਰਕ ਵਿਚ ਦਰੱਖ਼ਤਾਂ ਦੀ ਕਟਾਈ ਸੰਬੰਧੀ ਮਾਮਲੇ ਦੀ ਜਾਂਚ ਵੀ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ 45 ਦਿਨ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਡੇਰਾਬੱਸੀ ਥਾਣੇ ’ਚੋਂ ਮਿਲਿਆ ਅਗਲੀ ਖ਼ਬਰ ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੀ-20 ਅੱਜ
Ad Position 24