ਨਾਗੋਆ, 22 ਅਕਤੂਬਰ- ਭਾਰਤ ਨੇ ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਪੈਰਾ ਏਸ਼ਿਅਨ ਖੇਡਾਂ ਵਿਚ ਆਪਣਾ 15ਵਾਂ ਸੋਨ ਤਗਮਾ ਜਿੱਤਿਆ ਹੈ। ਖੇਡਾਂ ਦੇ ਚੌਥੇ ਦਿਨ ਯਾਨੀ ਅੱਜ ਵੀਰਵਾਰ ਨੂੰ ਸੁਵਰਨਾ ਰਾਜ ਨੇ ਮਹਿਲਾ ਡਿਸਕਸ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ। ਸਵਾਤੀ ਨੇ ਤੀਰਅੰਦਾਜ਼ੀ ਦੇ W1 ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ।
ਇਸ ਸੋਨੇ ਦੇ ਤਗਮੇ ਨਾਲ ਭਾਰਤ ਤਗਮਾ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਕੁੱਲ ਤਗਮਿਆਂ ਦੀ ਗਿਣਤੀ 64 ਹੋ ਗਈ ਹੈ, ਜਿਸ ਵਿਚ 22 ਚਾਂਦੀ ਅਤੇ 27 ਕਾਂਸੀ ਦੇ ਤਗਮੇ ਸ਼ਾਮਿਲ ਹਨ।