21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦਲੇਰ ਮਹਿੰਦੀ ਦੇ ਹੱਕ ਵਿਚ ਨਿੱਤਰੇ ਅਨੁਪਮ ਖੇਰ, ਸ਼ਾਨ, ਗੁਰਦਾਸ ਮਾਨ, ਅਲੀਸ਼ਾ ਤੇ ਹੋਰ

ਨਵੀਂ ਦਿੱਲੀ, 21 ਅਕਤੂਬਰ (ਪੀ. ਟੀ. ਆਈ.)-ਉੱਤਰਾਖੰਡ ਵਿਚ ਇਕ ਸੰਗੀਤਕ ਪ੍ਰੋਗਰਾਮ ਦੌਰਾਨ ਮੰਚ ‘ਤੇ ਸੂਬੇ ਦੇ ਮੰਤਰੀ ਸੁਬੋਧ ਉਨਿਆਲ ਵਲੋਂ ਸੀਨੀਅਰ ਗਾਇਕ ਦਲੇਰ ਮਹਿੰਦੀ (59) ’ਤੇ ਸ਼ਰਾਬ ਪੀਤੇ ਹੋਣ ਦੇ ਲਗਾਏ ਦੋਸ਼ਾਂ ਤੋਂ ਬਾਅਦ ...

Ad Position 21
No active advertisement
ਅਜੀਤ ਡੈਸਕ 22-10-2026

ਨਵੀਂ ਦਿੱਲੀ, 21 ਅਕਤੂਬਰ (ਪੀ. ਟੀ. ਆਈ.)-ਉੱਤਰਾਖੰਡ ਵਿਚ ਇਕ ਸੰਗੀਤਕ ਪ੍ਰੋਗਰਾਮ ਦੌਰਾਨ ਮੰਚ ‘ਤੇ ਸੂਬੇ ਦੇ ਮੰਤਰੀ ਸੁਬੋਧ ਉਨਿਆਲ ਵਲੋਂ ਸੀਨੀਅਰ ਗਾਇਕ ਦਲੇਰ ਮਹਿੰਦੀ (59) ’ਤੇ ਸ਼ਰਾਬ ਪੀਤੇ ਹੋਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਕਲਾ ਜਗਤ ਦੇ ਕਈ ਲੋਕ ਗਾਇਕ ਦੇ ਸਮਰਥਨ ਵਿਚ ਅੱਗੇ ਆਏ ਹਨ। ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਗਾਇਕ ਸ਼ਾਨ, ਪਲਾਸ਼ ਸੇਨ, ਗੁਰਦਾਸ ਮਾਨ, ਅਲੀਸ਼ਾ ਚਿਨਾਈ, ਸਟੈਂਡ-ਅੱਪ ਕਾਮੇਡੀਅਨ ਵੀਰ ਦਾਸ ਸਮੇਤ ਕਈ ਹਸਤੀਆਂ ਨੇ ਕਿਹਾ ਕਿ ਦਲੇਰ ਮਹਿੰਦੀ, ਜਿਨ੍ਹਾਂ ਦਾ ਗਾਇਕੀ ਦੇ ਖੇਤਰ ਵਿਚ ਤਿੰਨ ਦਹਾਕਿਆਂ ਦਾ ਤਜਰਬਾ ਹੈ, ਬਿਮਾਰ ਚੱਲ ਰਹੇ ਹਨ।

ਉਨ੍ਹਾਂ ਮੁਤਾਬਕ, ਉਹ ਸ਼ਰਾਬ ਨਹੀਂ ਪੀਂਦੇ ਅਤੇ ਉਨ੍ਹਾਂ ਨਾਲ ਵਧੇਰੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਸੀ।ਦੂਜੇ ਪਾਸੇ, ਗਾਇਕਾ ਸੋਨਾ ਮੋਹਪਾਤਰਾ ਨੇ ਕਿਹਾ ਕਿ ਇਕ ਸੀਨੀਅਰ ਕਲਾਕਾਰ ਨੂੰ ਮਾਣ-ਸਤਿਕਾਰ, ਹਮਦਰਦੀ ਅਤੇ ਉਨ੍ਹਾਂ ਦੇ ਜੀਵਨ ਭਰ ਦੇ ਯੋਗਦਾਨ ਲਈ ਧੰਨਵਾਦ ਮਿਲਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਰਸ਼ਕ ਵੀ ਇਕ ਇਮਾਨਦਾਰ ਪੇਸ਼ਕਾਰੀ ਦੇ ਹੱਕਦਾਰ ਹਨ, ਜਾਂ ਘੱਟੋ-ਘੱਟ, ਜਦੋਂ ਅਜਿਹਾ ਸੰਭਵ ਨਾ ਹੋਵੇ ਤਾਂ ਇਸ ਬਾਰੇ ਇਮਾਨਦਾਰੀ ਨਾਲ ਸਵੀਕਾਰ ਕਰ ਲੈਣਾ ਚਾਹੀਦਾ ਹੈ। ਅਨੁਪਮ ਖੇਰ ਨੇ ਕਿਹਾ ਕਿ ਮੈਂ ਦਲੇਰ ਨੂੰ 25 ਤੋਂ 30 ਸਾਲਾਂ ਤੋਂ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਉਹ ਸ਼ਰਾਬ ਨਹੀਂ ਪੀਂਦੇ ਅਤੇ ਉਹ ਉਨ੍ਹਾਂ ਸਭ ਤੋਂ ਵਧੀਆ ਇਨਸਾਨਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਮੈਂ ਮਿਲਿਆ ਹਾਂ।

 

Ad Position 22
No active advertisement
ਪਿਛਲੀ ਖ਼ਬਰ ਹੰਸਲੋ ਦੇ ਪੰਜਾਬੀ ਮੂਲ ਦੇ ਕਾਰੋਬਾਰੀ ਨਿਰਪਾਲ ਰਿਆਤ ਤੋਂ ਮਹਾਰਾਜਾ ਚਾਰਲਸ ਨੇ ਓ.ਬੀ.ਈ. ਸਨਮਾਨ ਵਾਪਸ ਲਿਆ ਅਗਲੀ ਖ਼ਬਰ ਪੁਲਿਸ ਨੇ ਦੋ ਨਾਬਾਲਿਕ ਬੱਚਿਆਂ ਨੂੰ ਸਿਵਿਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਚ ਕਰਵਾਇਆ ਦਾਖ਼ਲ
Ad Position 24