06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰੂੰ ਪਿੰਜਣ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਮਸ਼ੀਨ ਤੇ ਸਾਮਾਨ ਸਡ਼ ਕੇ ਸੁਆਹ ‘ਮਸ਼ੀਨ ’ਚ ਰੂੰ ਪਾਉਣ ਸਮੇਂ ਹੋਇਆ ਧਮਾਕਾ, ਦੁਕਾਨ ਮਾਲਕ ਦੇ ਹੱਥ ਵੀ ਝੁਲਸੇ

ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ ਦੇ ਚਾਚੋਕੀ ਇਲਾਕੇ ’ਚ ਰੂੰ ਪਿੰਜਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਦੁਕਾਨ ’ਚ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ’ਚ ਪਈ ਮਸ਼ੀਨ ਤੇ ਹੋਰ ਸਾਮਾਨ ਸਡ਼ ਕੇ ਸੁਆਹ ਹੋ ਗਿਆ।

Ad Position 21
No active advertisement
ਅਜੀਤ ਡੈਸਕ 06-11-2026
ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ ਦੇ ਚਾਚੋਕੀ ਇਲਾਕੇ ’ਚ ਰੂੰ ਪਿੰਜਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਦੁਕਾਨ ’ਚ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ’ਚ ਪਈ ਮਸ਼ੀਨ ਤੇ ਹੋਰ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਇਸ ਘਟਨਾ ਵਿਚ ਦੁਕਾਨ ਮਾਲਕ ਦੇ ਹੱਥ ਵੀ ਝੁਲਸ ਗਏ। ਜਾਣਕਾਰੀ ਅਨੁਸਾਰ ਮੌਸਮਲ ਨਾਮਕ ਵਿਅਕਤੀ ਚਾਚੋਕੀ ਵਿਖੇ ਰੂੰ ਪਿੰਜਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਅੱਜ ਜਦੋਂ ਉਹ ਗਾਹਕ ਵੱਲੋਂ ਦਿੱਤੀ ਰੂੰ ਮਸ਼ੀਨ ਵਿਚ ਪਾ ਕੇ ਪਿੰਜ ਰਿਹਾ ਸੀ ਤਾਂ ਅਚਾਨਕ ਰੂੰ ’ਚ ਪਟਾਕਾ ਚੱਲਣ ਵਰਗੀ ਆਵਾਜ਼ ਹੋਈ ਅਤੇ ਮਸ਼ੀਨ ਦੇ ਅੰਦਰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੀ ਲਪੇਟ ’ਚ ਆਉਣ ਕਾਰਨ ਮਸ਼ੀਨ ਅਤੇ ਦੁਕਾਨ ਵਿਚ ਪਿਆ ਹੋਰ ਸਾਮਾਨ ਪੂਰੀ ਤਰ੍ਹਾਂ ਸਡ਼ ਗਿਆ। ਇਸ ਦੌਰਾਨ ਮੌਸਮਲ ਦੇ ਹੱਥ ਵੀ ਝੁਲਸ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਹਾਦਸੇ ਕਾਰਨ ਪੀਡ਼ਤ ਦਾ ਰੋਜ਼ੀ-ਰੋਟੀ ਦਾ ਸਾਧਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਰਾਜਪਾਲ ’ਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ-ਅਧਿਆਪਕ ਆਗੂ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾਡ਼ੇ ਸਬੰਧੀ ਸਮਾਗਮ 9 ਨੂੰ
Ad Position 24