ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾਡ਼ੇ ਸਬੰਧੀ ਸਮਾਗਮ 9 ਨੂੰ
ਤਲਵੰਡੀ ਚੌਧਰੀਆਂ, 5 ਨਵੰਬਰ (ਪਰਸਨ ਭੋਲਾ)-ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਵਿਸ਼ਵਕਰਮਾ ਸੁਸਾਇਟੀ ਤਲਵੰਡੀ ਚੌਧਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 9 ਨਵੰਬਰ ਨੂੰ ਨੇਡ਼ੇ ਪੈਟਰੋਲ ਪੰਪ ਤਲਵੰਡੀ ਚੌਧਰੀਆਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਧਾਰਮਿਕ ਸਮਾਗਮ ’ਚ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਸੇਵਾ ਸੁਸਾਇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ 7 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 9 ਨਵੰਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ।
ਤਲਵੰਡੀ ਚੌਧਰੀਆਂ, 5 ਨਵੰਬਰ (ਪਰਸਨ ਭੋਲਾ)-ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਵਿਸ਼ਵਕਰਮਾ ਸੁਸਾਇਟੀ ਤਲਵੰਡੀ ਚੌਧਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 9 ਨਵੰਬਰ ਨੂੰ ਨੇਡ਼ੇ ਪੈਟਰੋਲ ਪੰਪ ਤਲਵੰਡੀ ਚੌਧਰੀਆਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਧਾਰਮਿਕ ਸਮਾਗਮ ’ਚ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਸੇਵਾ ਸੁਸਾਇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ 7 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 9 ਨਵੰਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ। ਅਰਦਾਸ ਉਪਰੰਤ ਭਾਈ ਹਰਚੰਦ ਸਿੰਘ ਭਾਰਜ ਹਜ਼ੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਸ੍ਰੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਕਵੀਸ਼ਰੀ ਜਥਾ ਭਾਈ ਨਰਿੰਦਰ ਸਿੰਘ ਨਿਮਾਣਾ ਤੇ ਢਾਡੀ ਜਥਾ ਬੀਬੀ ਦਲੇਰ ਕੌਰ ਖ਼ਾਲਸਾ ਆਪਣੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋਡ਼ਨਗੇ। ਧਾਰਮਿਕ ਸਮਾਗਮ ’ਚ ਸ਼ਮੂਲੀਅਤ ਕਰਾਉਣ ਲਈ ਵਿਸ਼ਵਕਰਮਾ ਸੁਸਾਇਟੀ ਦੇ ਮੈਂਬਰ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ ਘਰ ਘਰ ਜਾ ਕੇ ਸੰਗਤਾਂ ਨੂੰ ਸੱਦਾ ਪੱਤਰ ਦੇ ਰਹੇ ਹਨ। ਇਸ ਮੌਕੇ ’ਤੇ ਮਨਜੀਤ ਸਿੰਘ ਬੱਬ, ਕੁਲਤਾਰ ਸਿੰਘ ਜੋਸਨ ,ਸੁਰਜੀਤ ਸਿੰਘ ਕਾਲਾ, ਪ੍ਰਦੀਪ ਸ਼ਰਮਾ, ਨਵਦੀਪ ਲਵ, ਅਵਤਾਰ ਸਿੰਘ, ਹਰਿ ਸਿਮਰਨਜੀਤ ਸਿੰਘ ਭਾਰਜ, ਰਜਿੰਦਰ ਸਿੰਘ ਭਾਰਜ, ਸਰਬਜੀਤ ਸਿੰਘ ਭਾਰਜ, ਰਣਜੀਤ ਸਿੰਘ ਭਾਰਜ ਆਦਿ ਹਾਜ਼ਰ ਸਨ। ਇਸ ਮੌਕੇ ’ਤੇ ਕਵੀਸ਼ਰੀ, ਢਾਡੀ ਜਥੇ ਤੇ ਕੀਰਤਨ ਜਥਿਆਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।