ਗਾਂਜੇ ਸਮੇਤ ਨੌਜਵਾਨ ਕਾਬੂ
ਭੁਲੱਥ, 3 ਨਵੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਪੁਲਿਸ ਨੇ ਇੱਕ ਨੌਜਵਾਨ 9 ਗ੍ਰਾਮ ਗਾਂਜੇ ਸਮੇਤ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤੇ ਮਾਡ਼ੇ ਅਨਸਰਾਂ ਦੀ ਭਾਲ ’ਚ ਜਦੋਂ ਐਸ.
ਭੁਲੱਥ, 3 ਨਵੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਪੁਲਿਸ ਨੇ ਇੱਕ ਨੌਜਵਾਨ 9 ਗ੍ਰਾਮ ਗਾਂਜੇ ਸਮੇਤ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤੇ ਮਾਡ਼ੇ ਅਨਸਰਾਂ ਦੀ ਭਾਲ ’ਚ ਜਦੋਂ ਐਸ.ਆਈ . ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੱਕੀ ਦਾਣਾ ਮੰਡੀ ਭੁਲੱਥ ਤੋਂ ਹੁੰਦੇ ਹੋਏ ਪਿੰਡ ਮੇਤਲਾ ਰਾਜਪੁਰ ਵਾਲੇ ਰੋਡ ’ਤੇ ਜਾ ਰਹੇ ਸਨ , ਸਾਹਮਣੇ ਤੋਂ ਆਉਂਦਾ ਇੱਕ ਮੋਨਾ ਵਿਅਕਤੀ ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਗਿਆ, ਤੇ ਹੱਥ ’ਚ ਫਡ਼ਿਆ ਇੱਕ ਮੋਮੀ ਲਿਫ਼ਾਫ਼ਾ ਸਡ਼ਕ ਦੀ ਸਾਈਡ ’ਤੇ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ । ਜਿਸ ਨੂੰ ਸ਼ੱਕ ਦੇ ਆਧਾਰ ’ਤੇ ਪੁਲਿਸ ਕਰਮਚਾਰੀਆਂ ਵਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਦੇਵਨ ਯਾਦਵ ਪੁੱਤਰ ਹਰੀ ਜਦ ਵਾਸੀ ਰਗਨਾਥਪੁਰ ਥਾਣਾ ਬਡ਼ਗਾਮਾ ਜ਼ਿਲ੍ਹਾ ਅਰਾਰੀਆ ਸਟੇਟ ਬਿਹਾਰ ਹਾਲ ਵਾਸੀ ਨੇਡ਼ੇ ਦਾਣਾ ਮੰਡੀ ਝੁੱਗੀਆਂ ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ, ਜਦੋਂ ਉਸ ਵਲੋਂ ਸੁੱਟੇ ਗਏ ਮੋਮੀ ਲਿਫ਼ਾਫ਼ੇ ਨੂੰ ਲੱਭ ਕੇ ਤਲਾਸ਼ੀ ਲਈ ਗਈ, ਉਸ ’ਚੋਂ 9 ਗ੍ਰਾਮ ਗਾਂਜਾ ਬਰਾਮਦ ਹੋਇਆ। ਉਕਤ ਨੌਜਵਾਨ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।