03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਰੂਲਾ ਕਰਿਆਨਾ ਸਟੋਰ ਤੋਂ ਸਾਮਾਨ ਖ਼ਰੀਦਣ ਆਏ ਸੇਵਾ ਮੁਕਤ ਸਬ ਇੰਸਪੈਕਟਰ ਦੀ ਜੇਬ ’ਚੋਂ ਚੋਰਾਂ 50 ਹਜ਼ਾਰ ਰੁਪਏ ਉਡਾਏ

ਭੁਲੱਥ, 3 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਸਥਿਤ ਨਰੂਲਾ ਕਰਿਆਨਾ ਸਟੋਰ ਤੋਂ ਸਮਾਨ ਖ਼ਰੀਦਣਾ ਆਏ ਇੱਕ ਸੇਵਾ ਮੁਕਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਜੇਬ ’ਚੋਂ ਇੱਕ ਚੋਰ ਵਲੋਂ 50 ਹਜ਼ਾਰ ਰੁਪਏ ਬਡ਼ੀ ਹੁਸ਼ਿਆਰੀ ਨਾਲ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾ ਮੁਕਤ ਸਬ ਇੰਸਪੈਕਟਰ ਜੋਗਿੰਦਰ ਸਿੰਘ ਪਿੰਡ ਜੈਦ ਨੇ ਜਾਣਕਾਰੀ ਦੱਸਿਆ ਕਿ ਅੱਜ ਸਵੇਰੇ 11 ਵਜੇ ਤੋਂ ਬਾਅਦ ਭੁਲੱਥ ਦੀ ਪ੍ਰਸਿੱਧ ਨਰੂਲਾ ਕਰਿਆਨਾ ਸਟੋਰ ਤੋਂ ਕਰਿਆਨੇ ਦਾ ਸਮਾਨ ਖ਼ਰੀਦਣ ਲਈ ਜਦੋਂ ਆਇਆ ਤਾਂ ਸਟੋਰ ਤੇ ਕਾਫ਼ੀ ਰਸ਼ ਹੋਣ ਕਰਕੇ , ਇਕ ਪ੍ਰਵਾਸੀ ਵਿਅਕਤੀ ਵਲੋਂ ਉਸ ਦੀ ਜੇਬ ’ਚੋਂ ਬਡ਼ੀ ਹੁਸ਼ਿਆਰੀ ਦੇ ਨਾਲ 50 ਹਜ਼ਾਰ ਰੁਪਏ ਕੱਢ ਲਏ, ਜਦੋਂ ਉਸ ਨੇ ਜੇਬ ’ਚ ਹੱਥ ਮਾਰਿਆ, ਉਸ ਦੀ ਜੇਬ ਵਿਚ ਸਿਰਫ਼ 10 ਹਜ਼ਾਰ ਰੁਪਏ ਸਨ।

Ad Position 21
No active advertisement
ਅਜੀਤ ਡੈਸਕ 04-11-2026
ਭੁਲੱਥ, 3 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਸਥਿਤ ਨਰੂਲਾ ਕਰਿਆਨਾ ਸਟੋਰ ਤੋਂ ਸਮਾਨ ਖ਼ਰੀਦਣਾ ਆਏ ਇੱਕ ਸੇਵਾ ਮੁਕਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਜੇਬ ’ਚੋਂ ਇੱਕ ਚੋਰ ਵਲੋਂ 50 ਹਜ਼ਾਰ ਰੁਪਏ ਬਡ਼ੀ ਹੁਸ਼ਿਆਰੀ ਨਾਲ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾ ਮੁਕਤ ਸਬ ਇੰਸਪੈਕਟਰ ਜੋਗਿੰਦਰ ਸਿੰਘ ਪਿੰਡ ਜੈਦ ਨੇ ਜਾਣਕਾਰੀ ਦੱਸਿਆ ਕਿ ਅੱਜ ਸਵੇਰੇ 11 ਵਜੇ ਤੋਂ ਬਾਅਦ ਭੁਲੱਥ ਦੀ ਪ੍ਰਸਿੱਧ ਨਰੂਲਾ ਕਰਿਆਨਾ ਸਟੋਰ ਤੋਂ ਕਰਿਆਨੇ ਦਾ ਸਮਾਨ ਖ਼ਰੀਦਣ ਲਈ ਜਦੋਂ ਆਇਆ ਤਾਂ ਸਟੋਰ ਤੇ ਕਾਫ਼ੀ ਰਸ਼ ਹੋਣ ਕਰਕੇ , ਇਕ ਪ੍ਰਵਾਸੀ ਵਿਅਕਤੀ ਵਲੋਂ ਉਸ ਦੀ ਜੇਬ ’ਚੋਂ ਬਡ਼ੀ ਹੁਸ਼ਿਆਰੀ ਦੇ ਨਾਲ 50 ਹਜ਼ਾਰ ਰੁਪਏ ਕੱਢ ਲਏ, ਜਦੋਂ ਉਸ ਨੇ ਜੇਬ ’ਚ ਹੱਥ ਮਾਰਿਆ, ਉਸ ਦੀ ਜੇਬ ਵਿਚ ਸਿਰਫ਼ 10 ਹਜ਼ਾਰ ਰੁਪਏ ਸਨ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੀ ਜੇਬ ’ਚ 60 ਹਜ਼ਾਰ ਰੁਪਏ ਬੈਂਕ ਵਿਚੋਂ ਕਢਵਾ ਕੇ ਪਾਏ ਸਨ , ਤੇ ਨਰੂਲਾ ਕਰਿਆਨਾ ਸਟੋਰ ਤੇ ਸਮਾਨ ਖ਼ਰੀਦਣ ਲਈ ਆਇਆ ਸੀ । ਉਸ ਨੂੰ ਜਦੋਂ ਆਪਣੇ ਪਿੱਛੇ ਖਡ਼ੇ ਇਕ ਪ੍ਰਵਾਸੀ ਵਿਅਕਤੀ ’ਤੇ ਸ਼ੱਕ ਪਿਆ, ਰੌਲਾ ਪਾਉਣ ਤੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਜੇਬ ਵਿਚੋਂ ਪੰਜਾਹ ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਪ੍ਰਵਾਸੀ ਵਿਅਕਤੀ ਵਲੋਂ ਤਰਲੇ ਮਿੰਨਤਾਂ ਕਰਨ ਤੇ ਮੁਆਫ਼ੀ ਮੰਗਣ ਤੋਂ ਬਾਅਦ ਛੱਡ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵਾਪਰ ਰਹੀਆਂ ਹਨ। ਇਸ ਕਰਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਅਗਵਾਈ ’ਚ ਪੰਜਾਬ ਸਿੱਖਿਆ ਦੇ ਖੇਤਰ ’ਚ ਦੇਸ਼ ’ਚੋਂ ਮੋਹਰੀ ਸੂਬਾ ਬਣਿਆ-ਗੁਰਪਾਲ ਸਿੰਘ... ਅਗਲੀ ਖ਼ਬਰ ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ’ਚ ਚੋਰੀ-ਚੋਰ 40-45 ਬੋਰੀਆਂ ਝੋਨਾ ਲੈ ਕੇ ਫ਼ਰਾਰ ਪੁਲਿਸ ਨੂੰ ਪਹਿਲਾਂ...
Ad Position 24