ਰਾਊਂਡਗਲਾਸ ਫਾਊਂਡੇਸ਼ਨ ਵਲੋਂ ਫੁੱਟਬਾਲ ਤੇ ਵਾਲੀਬਾਲ ਟੁਰਨਾਮੈਂਟ ਕਰਵਾਇਆ
ਕਾਲਾ ਸੰਘਿਆਂ, 3 ਨਵੰਬਰ (ਸੰਘਾ)-ਸਥਾਨਕ ਕਸਬੇ ਵਿਖੇ ਸਥਿਤ ਖੇਡ ਸਟੇਡੀਅਮ ਵਿਖੇ ਕਾਲਾ ਸੰਘਿਆਂ ਤੇ ਆਲਮਗੀਰ ਦੀਆਂ ਪੰਚਾਇਤਾਂ ਤੇ ਸੰਤ ਬਾਬਾ ਕਾਹਨ ਦਾਸ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ਼ ਰਾਊਂਡਗਲਾਸ ਫਾਊਂਡੇਸ਼ਨ ਵਲੋਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਦੇ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਫੁੱਟਬਾਲ ਉਮਰ ਵਰਗ ਲਡ਼ਕੇ 14 ਸਾਲ ਦੀਆਂ ਕੁੱਲ 17 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਫਾਈਨਲ ਮੈਚ ਭੋਗਪੁਰ ਤੇ ਕੰਢੀਆਨਾ ਦੀਆਂ ਟੀਮ ਵਿਚਕਾਰ ਹੋਇਆ ਜਿਸ ਵਿਚ ਕੰਢੀਆਨਾ ਦੀ ਟੀਮ ਜੇਤੂ ਰਹੀ।
ਕਾਲਾ ਸੰਘਿਆਂ, 3 ਨਵੰਬਰ (ਸੰਘਾ)-ਸਥਾਨਕ ਕਸਬੇ ਵਿਖੇ ਸਥਿਤ ਖੇਡ ਸਟੇਡੀਅਮ ਵਿਖੇ ਕਾਲਾ ਸੰਘਿਆਂ ਤੇ ਆਲਮਗੀਰ ਦੀਆਂ ਪੰਚਾਇਤਾਂ ਤੇ ਸੰਤ ਬਾਬਾ ਕਾਹਨ ਦਾਸ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ਼ ਰਾਊਂਡਗਲਾਸ ਫਾਊਂਡੇਸ਼ਨ ਵਲੋਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਦੇ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਫੁੱਟਬਾਲ ਉਮਰ ਵਰਗ ਲਡ਼ਕੇ 14 ਸਾਲ ਦੀਆਂ ਕੁੱਲ 17 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਫਾਈਨਲ ਮੈਚ ਭੋਗਪੁਰ ਤੇ ਕੰਢੀਆਨਾ ਦੀਆਂ ਟੀਮ ਵਿਚਕਾਰ ਹੋਇਆ ਜਿਸ ਵਿਚ ਕੰਢੀਆਨਾ ਦੀ ਟੀਮ ਜੇਤੂ ਰਹੀ। ਫੁੱਟਬਾਲ ਉਮਰ ਵਰਗ ਲਡ਼ਕੇ 17 ਸਾਲ ਦੀਆਂ ਕੁੱਲ 17 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਮੇਜ਼ਬਾਨ ਕਾਲਾ ਸੰਘਿਆਂ ਦੀ ਟੀਮ ਨੇ ਚੁਹਡ਼ਵਾਲੀ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ। ਵਾਲੀਬਾਲ ਦੀਆਂ ਲਡ਼ਕੀਆਂ ਦੀਆਂ ਉਮਰ ਵਰਗ 14 ਸਾਲ ਦੀਆਂ ਕੁੱਲ 6 ਟੀਮਾਂ ਨੇ ਭਾਗ ਲਿਆ ਜਿਸ ਦੌਰਾਨ ਚੰਨਣਪੁਰ ਨੇ ਚੋਕਾ ਕਲਾਂ ਨੂੰ ਹਰਾ ਕੇ ਜੇਤੂ ਰਹੀ ਤੇ ਉਮਰ ਵਰਗ 17 ਸਾਲ ਵਾਲੀਬਾਲ ਲਡ਼ਕੀਆਂ ਵਿਚ ਸ਼ਾਮਿਲ 8 ਟੀਮਾਂ ਵਿਚੋਂ ਫਾਈਨਲ ਮੁਕਾਬਲਾ ਨੰਗਲ ਸ਼ਾਲਾ ਤੇ ਭਾਮੀਆਂਵਾਲ ਦਰਮਿਆਨ ਹੋਇਆ ਜਿਸ ਵਿਚ ਨੰਗਲ ਸ਼ਾਲਾ ਦੀ ਟੀਮ ਜੇਤੂ ਰਹੀ। ਗੱਲਬਾਤ ਕਰਦਿਆਂ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਫੁੱਟਬਾਲ ਤੇ ਵਾਲੀਬਾਲ ਦੇ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨਾ ਰਾਊਂਡਗਲਾਸ ਫਾਊਂਡੇਸ਼ਨ ਦਾ ਸ਼ਲਾਘਾਯੋਗ ਉਪਰਾਲਾ ਹੈ । ਇਸ ਮੌਕੇ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਤੇ ਹੋਰ ਪਤਵੰਤਿਆਂ ਵਲੋਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਇਨਾਮ ਦੀ ਵੰਡੇ ਗਏ। ਇਸ ਮੌਕੇ ਸ਼ੌਕਤ ਅਲੀ, ਨਿਰਮਲ ਸਿੰਘ ਸੰਘਾ, ਕੁਲਦੀਪ ਸਿੰਘ, ਵਿਸ਼ਾਲ ਜੋਸ਼ੀ ਮਿੱਠੂ, ਸੁਰਿੰਦਰ ਕੁਮਾਰ ਬਾਊ, ਡਾ. ਖ਼ਾਨ, ਸੁਲਿੰਦਰ ਸਿੰਘ ਸ਼ਹਿਰੀਆਂ, ਰਾਣਾ ਸੰਘਾ ਅਤੇ ਕਾਲਾ ਸੰਘਿਆਂ ਫੁੱਟਬਾਲ ਟੀਮ ਦੇ ਟਰੇਨਰ ਗੁਰਕੀਰਤ ਸੰਘਾ, ਵਿਕਰਮਜੀਤ ਸਿੰਘ ਘੋਮੀ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।