18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਿਵਲ ਹਸਪਤਾਲ ਭੁਲੱਥ ’ਚ ਮਰੀਜ਼ ਦੇ ਗੋਡੇ ਦਾ ਸਫ਼ਲ ਰਿਪਲੇਸਮੈਂਟ

ਭੁਲੱਥ, 17 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ : ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫਲ ਆਪੇ੍ਰਸ਼ਨ ਕਰਕੇ ਗੋਡਾ ਬਦਲਿਆ ਗਿਆ | ਡਾਕਟਰ ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਸੰਦੀਪ ਸਿੰਘ ਪਿੰਡ ਭਗਵਾਨਪੁਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਉਸਟੀਓਆਰਥਰਾਈਟਿਸ ਗਠੀਏ ਤੋਂ ਪੀੜਿਤ ਸਨ ਤੇ ਸਿਰਫ਼ ਵਾਕਰ ਦੀ ਸਹਾਇਤਾ ਨਾਲ ਚੱਲ ਫਿਰ ਸਕਦੇ ਸਨ | ਮਰੀਜ਼ ਦੇ ਦੋਵੇਂ ਗੋਡਿਆਂ ਦਾ ਸਫਲ ਰਿਪਲੇਸਮੈਂਟ ਕੀਤਾ ਗਿਆ ਹੈ ਤੇ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਦਰਦ ਰਹਿਤ ਤੁਰ ਫਿਰ ਸਕਦਾ ਹੈ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ , ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਐਸ ਐਮ ਓ ਡਾਕਟਰ ਹਰਜਿੰਦਰ ਸਿੰਘ, ਫਾਰਮੇਸੀ ਅਫ਼ਸਰ ਕਿਰਨ , ਐਮ ਪੀ ਐਚ ਗੁਰਜੀਤ ਸਿੰਘ ਤੇ ਰਾਹੁਲ ਮੌਜੂਦ ਸਨ |

Ad Position 21
No active advertisement
ਅਜੀਤ ਡੈਸਕ 18-10-2026

Ad Position 22
No active advertisement
ਪਿਛਲੀ ਖ਼ਬਰ ਖੁਰਮਪੁਰ ਵਿਖੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ’ਚ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਮਾਂਗੇਵਾਲ ਵਿਖੇ ਸਾਲਾਨਾ ਜਾਗਰਣ ਕਰਵਾਇਆ
Ad Position 24