18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਲੇਰਖਾਨਪੁਰ ਵਿਖੇ ਹਰਦੀਪ ਕੌਰ ਚੰਦੀ ਵਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

ਕਪੂਰਥਲਾ, 17 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਕਰਮਵੀਰ ਸਿੰਘ ਚੰਦੀ ਦੀ ਧਰਮ-ਪਤਨੀ ਹਰਦੀਪ ਕੌਰ ਚੰਦੀ ਵਲੋਂ ਆਮ ਆਦਮੀ ਕਲੀਨਿਕ ਬਲੇਰ ਖ਼ਾਨਪੁਰ ਦਾ ਉਦਘਾਟਨ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਚੰਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਹਰ ਨਾਗਰੀਕ ਨੂੰ ਆਪਣੇ ਇਲਾਕੇ ਵਿਚ ਹੀ ਡਾਕਟਰੀ ਸਲਾਹ, ਲੋੜੀਂਦੀਆਂ ਦਵਾਈਆਂ ਅਤੇ ਜ਼ਰੂਰੀ ਲੈਬ ਟੈੱਸਟਾਂ ਦੀ ਸਹੂਲਤ ਉਪਲਬਧ ਕਰਵਾ ਕੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ | ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨਾਲ ਲੋਕਾਂ ਨੂੰ ਦੋਹਰਾ ਲਾਭ ਮਿਲੇਗਾ | ਪਹਿਲਾ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਤਜਰਬੇਕਾਰ ਡਾਕਟਰਾਂ ਤੋਂ ਮੁਫ਼ਤ ਇਲਾਜ, ਦਵਾਈਆਂ ਅਤੇ ਲੋੜੀਂਦੇ ਟੈੱਸਟਾਂ ਦੀ ਸਹੂਲਤ ਮਿਲੇਗੀ | ਦੂਜਾ, ਹਸਪਤਾਲਾਂ ਤੱਕ ਵਾਰ-ਵਾਰ ਜਾਣ ਅਤੇ ਨਿੱਜੀ ਇਲਾਜ ‘ਤੇ ਹੋਣ ਵਾਲੇ ਸਮੇਂ ਅਤੇ ਖ਼ਰਚ ਦੀ ਬੱਚਤ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ‘ਚ ਚਾਰ ਨਵੇਂ ਆਮ ਆਦਮੀ ਕਲੀਨਿਕ ਦੇ ਖੁੱਲਣ ਨਾਲ ਜ਼ਿਲੇ੍ਹ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੁਣ 29 ਤੋਂ ਵੱਧ ਕੇ 33 ਹੋ ਜਾਵੇਗੀ | ਇਸ ਮੌਕੇ ਏ.

Ad Position 21
No active advertisement
ਬਲੇਖਾਨਪੁਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਹਰਦੀਪ ਕੌਰ ਚੰਦੀ ਤੇ ਹੋਰ | ਤਸਵੀਰ : ਤਿਲਕਰਾਜ 18-10-2026
ਕਪੂਰਥਲਾ, 17 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਕਰਮਵੀਰ ਸਿੰਘ ਚੰਦੀ ਦੀ ਧਰਮ-ਪਤਨੀ ਹਰਦੀਪ ਕੌਰ ਚੰਦੀ ਵਲੋਂ ਆਮ ਆਦਮੀ ਕਲੀਨਿਕ ਬਲੇਰ ਖ਼ਾਨਪੁਰ ਦਾ ਉਦਘਾਟਨ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਚੰਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਹਰ ਨਾਗਰੀਕ ਨੂੰ ਆਪਣੇ ਇਲਾਕੇ ਵਿਚ ਹੀ ਡਾਕਟਰੀ ਸਲਾਹ, ਲੋੜੀਂਦੀਆਂ ਦਵਾਈਆਂ ਅਤੇ ਜ਼ਰੂਰੀ ਲੈਬ ਟੈੱਸਟਾਂ ਦੀ ਸਹੂਲਤ ਉਪਲਬਧ ਕਰਵਾ ਕੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ | ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨਾਲ ਲੋਕਾਂ ਨੂੰ ਦੋਹਰਾ ਲਾਭ ਮਿਲੇਗਾ | ਪਹਿਲਾ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਤਜਰਬੇਕਾਰ ਡਾਕਟਰਾਂ ਤੋਂ ਮੁਫ਼ਤ ਇਲਾਜ, ਦਵਾਈਆਂ ਅਤੇ ਲੋੜੀਂਦੇ ਟੈੱਸਟਾਂ ਦੀ ਸਹੂਲਤ ਮਿਲੇਗੀ | ਦੂਜਾ, ਹਸਪਤਾਲਾਂ ਤੱਕ ਵਾਰ-ਵਾਰ ਜਾਣ ਅਤੇ ਨਿੱਜੀ ਇਲਾਜ ‘ਤੇ ਹੋਣ ਵਾਲੇ ਸਮੇਂ ਅਤੇ ਖ਼ਰਚ ਦੀ ਬੱਚਤ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ‘ਚ ਚਾਰ ਨਵੇਂ ਆਮ ਆਦਮੀ ਕਲੀਨਿਕ ਦੇ ਖੁੱਲਣ ਨਾਲ ਜ਼ਿਲੇ੍ਹ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੁਣ 29 ਤੋਂ ਵੱਧ ਕੇ 33 ਹੋ ਜਾਵੇਗੀ | ਇਸ ਮੌਕੇ ਏ.ਸੀ.ਐਸ ਡਾ. ਅੰਨੂ ਸ਼ਰਮਾ, ਡੀਆਈਓ ਡਾ. ਰਣਦੀਪ ਸਿੰਘ, ਐਸ.ਐਮ.ਓ ਡਾ. ਸਰਬਜੀਤ ਸਿੰਘ, ਡਾ. ਰਾਜੀਵ ਭਗਤ, ਸਰਪੰਚ ਸੁਖਵਿੰਦਰ ਸਿੰਘ, ਬਲਵੰਤ ਸਿੰਘ, ਸਤਨਾਮ ਸਿੰਘ, ਰਕੇਸ਼ ਕੁਮਾਰ, ਲਵਪ੍ਰੀਤ ਸਿੰਘ, ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਐਮ.ਐਂਡ.ਈ.ਓ ਰਾਮ ਸਿੰਘ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਦੀਆਂ ਮੰਗਾਂ ਪੂਰੀਆਂ ਕਰਨ ਵਾਲੀ ਪਾਰਟੀ ਦਾ ਸਮਰਥਨ ਕਰੇਗਾ ਕੌਮੀ ਘੱਟ ਗਿਣਤੀ ਰਾਖਵਾਂਕਰਨ ਮੋਰਚਾ ਅਗਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ-ਕਿਸਾਨ ਆਗੂ
Ad Position 24