18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰੀ ਸਿਟੀ ਕੌਂਸਲ ਚੋਣਾਂ : ਸਾਬਕਾ ਮੇਅਰ ਡੱਗ ਮੁਕੈਲਮ ਨੇ ਜਿੱਤੀ ਮੇਅਰ ਦੀ ਚੋਣ

ਵੈਨਕੂਵਰ (ਕੈਨੇਡਾ), 18 ਅਕਤੂਬਰ (ਮਲਕੀਤ ਸਿੰਘ) - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਸਰੀ (Surrey) ਸ਼ਹਿਰ ਦੀਆਂ ਸਿਟੀ ਕੌਂਸਲ ਅਤੇ ਮੇਅਰ ਦੀਆਂ...

Ad Position 21
No active advertisement
ਅਜੀਤ ਡੈਸਕ 18-10-2026

ਵੈਨਕੂਵਰ (ਕੈਨੇਡਾ), 18 ਅਕਤੂਬਰ (ਮਲਕੀਤ ਸਿੰਘ) - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਸਰੀ (Surrey) ਸ਼ਹਿਰ ਦੀਆਂ ਸਿਟੀ ਕੌਂਸਲ ਅਤੇ ਮੇਅਰ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ।
ਇਨ੍ਹਾਂ ਨਤੀਜਿਆਂ ਵਿਚ ਸਾਬਕਾ ਮੇਅਰ ਡੱਗ ਮੁਕੱਲਮ ਨੇ ਸਰੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਇਸ ਮੁਕਾਬਲੇ ਵਿੱਚ ਉਨ੍ਹਾਂ ਨੇ  ਮੌਜੂਦਾ ਮੇਅਰ ਬਰੈਂਡਾ ਲੌਕ ਨੂੰ ਹਰਾਇਆ ਹੈ। ਡੱਗ ਮੁਕੈਲਮ ਤੀਜੀ ਵਾਰ ਸਰੀ ਦੇ ਮੇਅਰ ਬਣੇ ਹਨ (ਇਸ ਤੋਂ ਪਹਿਲਾਂ ਉਹ 2018 ਤੋਂ 2022 ਤੱਕ ਅਤੇ 1998-99 ਵਿਚ ਵੀ ਇਹ ਸੇਵਾ ਨਿਭਾ ਚੁੱਕੇ ਹਨ। ਇਨ੍ਹਾਂ ਚੋਣਾਂ ਲਈ ਵੋਟਿੰਗ 17 ਅਕਤੂਬਰ 2026 ਨੂੰ ਹੋਈ ਸੀ ਅਤੇ ਨਤੀਜੇ 17-18 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਘੋਸ਼ਿਤ ਕੀਤੇ ਗਏ। ਇਸ ਚੋਣ ਦੌਰਾਨ ਸਰੀ ਦੇ ਵੋਟਰਾਂ ਨੇ 1 ਮੇਅਰ ਅਤੇ 8 ਕੌਂਸਲਰਾਂ ਦੀ ਚੋਣ ਕੀਤੀ ਹੈ, ਜਿਸ ਵਿਚ ਕਈ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ (ਜਿਵੇਂ ਕਿ ਕਨਜ਼ਰਵੇਟਿਵ ਪਾਰਟੀ ਆਫ਼ ਸਰੀ ਵੱਲੋਂ ਮਨੂ ਸ਼ਰਮਾ ਅਤੇ ਹੋਨਵੀਰ ਰੰਧਾਵਾ ਆਦਿ) ਮੈਦਾਨ ਵਿਚ ਸਨ।

 

Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਕਤਲ ਮਾਮਲਾ - ਇਨਸਾਫ਼ ਨਾ ਮਿਲਣ ਤੱਕ ਕੇਵਲ ਸਿੰਘ ਢਿੱਲੋਂ ਨੇ ਕਾਲੀ ਪੱਗ ਬੰਨਣੀ ਕੀਤੀ ਸ਼ੁਰੂ ਅਗਲੀ ਖ਼ਬਰ ਆਪਣੀ ਫ਼ਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ, ਕੱਲ੍ਹ ਤੋਂ ਕਿਸੇ ਵੀ ਸਿਨੇਮਾਘਰ ਚ ਨਹੀਂ ਚੱਲੇਗੀ ਫ਼ਿਲਮ - ਨੀਰੂ ਬਾਜਵਾ
Ad Position 24