ਮਾਛੀਵਾੜਾ ਸਾਹਿਬ (ਲੁਧਿਆਣਾ), 18 ਅਕਤੂਬਰ (ਮਨੋਜ ਕੁਮਾਰ) - ਸਾਹਿਤ ਜਗਤ ਦਾ ਚਮਕਦਾ ਸਿਤਾਰਾ ਤੇ ਲਗਭਗ 24 ਕਿਤਾਬਾਂ ਦੇ ਲੇਖਾਕਾਰ ਸੇਵਾ ਮੁਕਤ ਅਧਿਆਪਕ ਰਘਵੀਰ ਭਰਤ ਅਚਾਨਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਬੀਤੀ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਜਦੋ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਰਘਵੀਰ ਭਰਤ ਦੀ ਅਗਲੀ ਨਵੀ ਕਿਤਾਬ ਅੱਜ ਪੰਜਾਬੀ ਭਵਨ ਵਿਚ ਰਿਲੀਜ਼ ਹੋਣੀ ਸੀ ਤੇ ਇਕ ਖ਼ਾਸ ਪਹਿਲੂ ਇਹ ਕਿ ਆਪਣੀ 89 ਸਾਲਾ ਵਿਚ ਉਨ੍ਹਾਂ ਜ਼ਿੰਦਗੀ ਦਾ ਹਰ ਪਲ ਸਿਹਤ ਸੰਭਾਲ 'ਤੇ ਜ਼ੋਰ ਦਿੱਤਾ ਤੇ ਦੁਨੀਆ ਤੋ ਰੁਖ਼ਸਤ ਹੋਣ ਮੌਕੇ ਵੀ ਉਹ ਇਕ ਦਮ ਤੰਦੁਰਸਤ ਸਨ।
ਤਾਜ਼ਾ ਖ਼ਬਰਾਂ
Free
ਨਹੀ ਰਹੇ ਸਾਹਿਤਕਾਰ ਰਘਵੀਰ ਭਰਤ, ਅੱਜ ਹੋਣੀ ਸੀ ਕਿਤਾਬ ਰਿਲੀਜ਼
ਮਾਛੀਵਾੜਾ ਸਾਹਿਬ (ਲੁਧਿਆਣਾ), 18 ਅਕਤੂਬਰ (ਮਨੋਜ ਕੁਮਾਰ) - ਸਾਹਿਤ ਜਗਤ ਦਾ ਚਮਕਦਾ ਸਿਤਾਰਾ ਤੇ ਲਗਭਗ 24 ਕਿਤਾਬਾਂ ਦੇ ਲੇਖਾਕਾਰ ਸੇਵਾ...
ਅਜੀਤ ਡੈਸਕ
18-10-2026