ਮਾਂਗੇਵਾਲ ਵਿਖੇ ਸਾਲਾਨਾ ਜਾਗਰਣ ਕਰਵਾਇਆ
ਢਿਲਵਾਂ, 17 ਅਕਤੂਬਰ (ਗੋਬਿੰਦ ਸੁਖੀਜਾ)-ਮੰਦਰ ਪ੍ਰਬੰਧਕ ਕਮੇਟੀ ਪਿੰਡ ਮਾਂਗੇਵਾਲ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਵੈਸ਼ਨੂੰ ਦੇਵੀ ਮੰਦਿਰ ਮਾਂਗੇਵਾਲ ਵਿਖੇ ਸਾਲਾਨਾ ਜਾਗਰਣ ਸ਼ਰਧਾ ਪੂਰਵਕ ਕਰਵਾਇਆ ਗਿਆ | ਮੁੱਖ ਸੇਵਾਦਾਰ ਸਵਿੰਦਰ ਪਾਲ ਸੁਖੀਜਾ, ਵਿਸ਼ਾਲ ਸੁਖੀਜਾ, ਜੈਪਾਲ ਸੁਖੀਜਾ, ਸੁਨੀਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮਾਤਾ ਜੀ ਦੀ ਪੂਜਾ ਅਰਜਨਾ ਕੀਤੀ ਗਈ, ਉਪਰੰਤ ਜੱਜ ਸ਼ਰਮਾ ਮਿਊਜ਼ੀਕਲ ਗਰੁੱਪ (ਅੰਮਿ੍ਤਸਰ ਵਾਲਿਆਂ) ਨੇ ਮਹਾਂਮਾਈ ਜੀ ਦੀਆਂ ਭੇਟਾਂ ਗਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮਾਤਾ ਜੀ ਦੀਆਂ ਸੁੰਦਰ ਝਾਕੀਆਂ ਕੱਢੀਆਂ ਗਈਆਂ | ਇਸ ਮੌਕੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਅਜੀਤ ਡੈਸਕ
18-10-2026