12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਲਾਈਫ਼ ਕੇਅਰ ਫਾਊਂਡੇਸ਼ਨ ਵਲੋਂ ਚੈਰੀਟੇਬਲ ਲੈਬਾਰਟਰੀ ਦੇ ਉਦਘਾਟਨ ਮੌਕੇ ਮੁਫ਼ਤ ਜਾਂਚ ਕੈਂਪ

ਢਿਲਵਾਂ, 11 ਅਕਤੂਬਰ (ਗੋਬਿੰਦ ਸੁਖੀਜਾ)-ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰਤਾਪ ਸਿੰਘ ਜੀ, ਪੱਤੀ ਰਾਮੂ ਕੀ ਢਿਲਵਾਂ ਵਿਖੇ ‘ਮਿਸ਼ਨ ਸਿਹਤਮੰਦ ਪੰਜਾਬ’ ਲਾਈਫ਼ ਕੇਅਰ ਫਾਊਾਡੇਸ਼ਨ ਵੱਲੋਂ ਚੈਰੀਟੇਬਲ ਲੈਬਾਰਟਰੀ ਦੇ ਕੂਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਲਾਈਫ਼ ਕੇਅਰ ਫਾਊਂਡੇਸ਼ਨ ਦੇ ਯੂਨਿਟ ਮੈਨੇਜਰ ਪਰਮਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰਤਾਪ ਸਿੰਘ ਜੀ, ਪੱਤੀ ਰਾਮੂ ਕੀ ਢਿਲਵਾਂ ਵਿਚ ਚੈਰੀਟੇਬਲ ਲੈਬਾਰਟਰੀ ਦੇ ਕੂਲੈਕਸ਼ਨ ਸੈਂਟਰ ਸ਼ੁੱਭ ਉਦਘਾਟਨ ਗੁਰਦੁਆਰਾ ਸਾਹਿਬ ਦੀ ਕਮੇਟੀ, ਪਿੰਡ ਦੇ ਮੋਹਤਬਰਾਂ ਅਤੇ ਸਤੀਸ਼ ਐਨ. ਜੀ.

Ad Position 21
No active advertisement
ਅਜੀਤ ਡੈਸਕ 12-10-2026
ਢਿਲਵਾਂ, 11 ਅਕਤੂਬਰ (ਗੋਬਿੰਦ ਸੁਖੀਜਾ)-ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰਤਾਪ ਸਿੰਘ ਜੀ, ਪੱਤੀ ਰਾਮੂ ਕੀ ਢਿਲਵਾਂ ਵਿਖੇ ‘ਮਿਸ਼ਨ ਸਿਹਤਮੰਦ ਪੰਜਾਬ’ ਲਾਈਫ਼ ਕੇਅਰ ਫਾਊਾਡੇਸ਼ਨ ਵੱਲੋਂ ਚੈਰੀਟੇਬਲ ਲੈਬਾਰਟਰੀ ਦੇ ਕੂਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਲਾਈਫ਼ ਕੇਅਰ ਫਾਊਂਡੇਸ਼ਨ ਦੇ ਯੂਨਿਟ ਮੈਨੇਜਰ ਪਰਮਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰਤਾਪ ਸਿੰਘ ਜੀ, ਪੱਤੀ ਰਾਮੂ ਕੀ ਢਿਲਵਾਂ ਵਿਚ ਚੈਰੀਟੇਬਲ ਲੈਬਾਰਟਰੀ ਦੇ ਕੂਲੈਕਸ਼ਨ ਸੈਂਟਰ ਸ਼ੁੱਭ ਉਦਘਾਟਨ ਗੁਰਦੁਆਰਾ ਸਾਹਿਬ ਦੀ ਕਮੇਟੀ, ਪਿੰਡ ਦੇ ਮੋਹਤਬਰਾਂ ਅਤੇ ਸਤੀਸ਼ ਐਨ.ਜੀ.ਓਜ਼ ਵਰਕਰ ਵੱਲੋਂ ਕੀਤਾ ਗਿਆ | ਇਸ ਮੌਕੇ ਲਾਈਫ਼ ਕੇਅਰ ਫਾਊਾਡੇਸ਼ਨ ਵੱਲੋਂ ਫ਼ਰੀ ਜਾਂਚ ਕੈਂਪ ਵਿਚ 70 ਲੋੜਵੰਦ ਮਰੀਜ਼ਾਂ ਦੇ ਬਲੱਡ ਯੂਰੀਆ, ਬਲੱਡ ਯੂਰੀਆ ਨਾਈਟ੍ਰੋਜਨ, ਕ੍ਰਿਏਟੀਨਿਨ, ਬਲੱਡ ਯੂਰੀਆ ਕ੍ਰਿਏਟੀਨਿਨ ਰੇਸੋ, ਗੁਰਦਿਆਂ ਦੇ ਟੈੱਸਟ, ਯੂਰਿਕ ਐਸਿਡ, ਬਲੱਡ ਗੁਲੂਕੋਜ਼/ ਸ਼ੂਗਰ ਦਾ ਟੈੱਸਟ ਮੁਫ਼ਤ ਕੀਤੇ ਗਏ | ਲਾਈਫ਼ ਕੇਅਰ ਫਾਊਾਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਚੈਰੀਟੇਬਲ ਲੈਬਾਰਟਰੀਆਂ ਦੇ ਬਲੱਡ ਸੈਂਪਲ ਕੂਲੈਕਸ਼ਨ ਸੈਂਟਰ ਸਾਰਾ ਮਹੀਨਾ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਦੇ ਹਨ ਜਿੱਥੇ ਲੋੜਵੰਦ ਵਿਅਕਤੀ ਬਹੁਤ ਹੀ ਘੱਟ ਰੇਟ ਤੇ ਆਪਣੇ ਖ਼ੂਨ ਦੇ ਟੈੱਸਟ ਕਰਵਾ ਸਕਦੇ ਹਨ | ਇਸ ਮੌਕੇ ਲਾਈਫ਼ ਕੇਅਰ ਫਾਊਾਡੇਸ਼ਨ ਦੀ ਟੀਮ, ਮਨਰਾਜ ਸਿੰਘ ਸਾਬਕਾ ਐਮਸੀ, ਬਲਜਿੰਦਰ ਸਿੰਘ ਮੰਗਾ, ਤਰਲੋਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੋਚ ਨੰਬਰਦਾਰ ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਕੇਵਲ ਬੱਗਾ, ਰਾਜਿੰਦਰ ਕੁਮਾਰ, ਇਲਾਕਾ ਨਿਵਾਸੀ ਤੇ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਦੀ ਮੀਟਿੰਗ ਬੀਰ ਸਿੰਘ ਮਾਹਲਾ ਸੂਬਾ ਪ੍ਰਧਾਨ ਬਣੇ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਬਿਹਤਰੀਨ ਸੇਵਾਵਾਂ ਨਿਭਾਉਣ ਬਦਲੇ ਸਕੱਤਰ ਅਵਤਾਰ ਸਿੰਘ ਸਨਮਾਨਿਤ
Ad Position 24