06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬਲਜਿੰਦਰ ਜੈਨਪੁਰੀਆ ਨੇ ਪਰਗਟ ਸਿੰਘ ਦੇ ਪ੍ਰਧਾਨ ਬਣਨ ਦਾ ਕੀਤਾ ਸਵਾਗਤ

ਸੁਲਤਾਨਪੁਰ ਲੋਧੀ, 5 ਅਕਤੂਬਰ (ਨਰੇਸ਼ ਹੈਪੀ)-ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ.

Ad Position 21
No active advertisement
ਅਜੀਤ ਡੈਸਕ 06-10-2026
ਸੁਲਤਾਨਪੁਰ ਲੋਧੀ, 5 ਅਕਤੂਬਰ (ਨਰੇਸ਼ ਹੈਪੀ)-ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਸੀਨੀਅਰ ਮੀਤ ਪ੍ਰਧਾਨ, ਮਨੁੱਖੀ ਅਧਿਕਾਰ ਕੌਂਸਲ ਇੰਡੀਆ ਦੇ ਕੌਮੀ ਮੀਤ ਪ੍ਰਧਾਨ (ਐਨ.ਆਰ.ਆਈ. ਸੈੱਲ) ਇੰਡੀਆ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਸੇਵਾਦਾਰ ਬਲਜਿੰਦਰ ਜੈਨਪੁਰੀਆ ਨੇ ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਦਾ ਸਵਾਗਤ ਕਰਦਿਆਂ ਆਖਿਆ ਕਿ ਪਦਮਸ਼੍ਰੀ ਪਰਗਟ ਸਿੰਘ ਦਾ ਕਾਂਗਰਸ ਪਾਰਟੀ ਦੇ ਅੰਦਰ ਆਪਣਾ ਹੀ ਇੱਕ ਵੱਖਰਾ ਵਜੂਦ ਹੈ ਅਤੇ ਉਹ ਪਾਰਟੀ ਅੰਦਰ ਸਭ ਤੋਂ ਵੱਧ ਸਤਿਕਾਰਤ ਸ਼ਖ਼ਸੀਅਤ ਹਨ ਕਿਉਂਕਿ ਉਨ੍ਹਾਂ ਲੰਮਾ ਸਮਾਂ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਖੇਡਦਿਆਂ ਹੋਇਆਂ ਦੇਸ਼ ਦੇ ਲੋਕਾਂ ਤੇ ਖੇਡ ਪ੍ਰੇਮੀਆਂ ਦਾ ਪਿਆਰ ਸਤਿਕਾਰ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਪਾਰਟੀ ਅੰਦਰ ਆਪਣੀ ਵੱਖਰੀ ਪਛਾਣ ਬਣਾਈ ਹੈ ਜੋ ਬੇਬਾਕੀ ਨਾਲ ਆਪਣੀ ਗੱਲ ਪਾਰਟੀ ਵਿਚ ਰੱਖਦੇ ਹਨ | ਬਲਜਿੰਦਰ ਜੈਨਪੁਰੀਆ ਦਾਅਵਾ ਕੀਤਾ ਕਿ ਪੰਜਾਬ ਵਿਚ 2027 ਨੂੰ ਨਵੀਂ ਬਣਨ ਵਾਲ਼ੀ ਸਰਕਾਰ ਕਾਂਗਰਸ ਪਾਰਟੀ ਹੀ ਬਣੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਪਦਮਸ਼੍ਰੀ ਪਰਗਟ ਸਿੰਘ ਪਾਰਟੀ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਲਈ ਜੋ ਵੀ ਪਾਰਟੀ ਵਰਕਰਾਂ ਨੂੰ ਏਜੰਡੇ ਦੇਣਗੇ, ਉਨ੍ਹਾਂ ਨੂੰ ਪਾਰਟੀ ਅੰਦਰ ਗਰਾਉਂਡ ਲੈਵਲ ਉੱਤੇ ਲਾਗੂ ਕਰਨ ਲਈ ਪਾਰਟੀ ਦਾ ਹਰ ਵਰਕਰ ਅਤੇ ਆਗੂ ਸ਼ਿੱਦਤ ਨਾਲ ਆਪਣੀ ਡਿਊਟੀ ਨਿਭਾਵੇਗਾ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਡਿਊਟੀ ਨੂੰ ਅਸੀਂ ਸਾਰੇ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਵਾਂਗੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕੰਪਿਊਟਰ ਵਿਭਾਗ ਵਲੋਂ ਏ.ਆਈ. ਵਰਸਿਸ ਹਿਊਮਨ ਵਿਸ਼ੇ ’ਤੇ ਵਿਸ਼ੇਸ਼ ਮੁਕਾਬਲਾ ਕਰਵਾਇਆ
Ad Position 24