ਬਾਬਾ ਪੀਰ ਟਾਹਲੀ ਸਾਹਿਬ ਦਾ 59ਵਾਂ ਸਾਲਾਨਾ 2 ਦਿਨਾ ਖੁਸ਼ਰੰਗ ਮੇਲਾ 31 ਤੋਂ
ਨਡਾਲਾ, 5 ਅਕਤੂਬਰ (ਰਘਬਿੰਦਰ ਸਿੰਘ)-ਸਵ. ਪੀ.
ਨਡਾਲਾ, 5 ਅਕਤੂਬਰ (ਰਘਬਿੰਦਰ ਸਿੰਘ)-ਸਵ. ਪੀ.ਐਲ. ਸ਼ਰਮਾ ਦੇ ਪਰਿਵਾਰ ਅਤੇ ਸਾਥੀਆਂ ਤੇ ਇਲਾਕੇ ਦੀ ਸੰਗਤ ਵੱਲੋਂ ਨਡਾਲਾ ਤੇ ਭੁਲੱਥ ਵਿਚਕਾਰ ਜਵਾਹਰ ਨਗਰ ਦੇ ਨੇੜੇ ਸਥਿਤ ਬਾਬਾ ਪੀਰ ਟਾਹਲੀ ਸਾਹਿਬ ਦੀ ਦਰਗਾਹ ‘ਤੇ 59ਵਾਂ ਸਾਲਾਨਾ ਦੋ ਦਿਨਾਂ ਖੁਸ਼ਰੰਗ ਮੇਲਾ ਇਸ ਵਾਰ 31 ਅਕਤੂਬਰ ਤੋਂ ਸ਼ੁਰੂ ਹੋਵੇਗਾ | ਇਸ ਸੰਬੰਧੀ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ 31 ਅਕਤੂਬਰ ਨੂੰ ਸਵੇਰੇ 9 ਵਜੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਉਪਰੰਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ | ਜਿਸ ਵਿੱਚ ਰਾਜਨ ਆਈ ਹਸਪਤਾਲ ਜਲੰਧਰ ਦੀ ਮਾਹਿਰ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਦੇ ਨਾਲ-ਨਾਲ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਮੇਲੇ ਦੇ ਦੂਜੇ ਅਤੇ ਆਖਰੀ ਦਿਨ 1 ਨਵੰਬਰ, ਐਤਵਾਰ ਨੂੰ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਵੇਗਾ | ਇਸ ਦੌਰਾਨ ਸੂਫ਼ੀ ਗਾਇਕ ਸ਼ਮਪ੍ਰੀਤ ਅਤੇ ਮਸ਼ਹੂਰ ਕਲਾਕਾਰ ਜੀ ਖਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ |ਮੇਲਾ ਪ੍ਰਬੰਧਕ ਟੀਮ ਦੇ ਰੰਜੀਵ ਸ਼ਰਮਾ ਕੈਨੇਡਾ, ਸੰਨੀ ਸ਼ਰਮਾ ਤਲਵਾੜਾ, ਗੌਰਵ ਸ਼ਰਮਾ ਤਲਵਾੜਾ, ਨਰੇਸ਼ ਸ਼ਰਮਾ, ਮਾਸਟਰ ਸੁਖਦੇਵ ਸਿੰਘ ਘੁੰਮਣ, ਡਾ. ਆਸਾ ਸਿੰਘ ਘੁੰਮਣ, ਸ਼ੀਸ਼ਾਨ ਸਿੰਘ ਘੁੰਮਣ ਅਤੇ ਸੁਖਜਿੰਦਰ ਸਿੰਘ ਖਾਲਸਾ ਸਮੇਤ ਹੋਰਨਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ |