ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਸਵੱਛ ਭਾਰਤ ਅਤੇ ਸਵਸਥ ਭਾਰਤ ਦਾ ਕੈਂਪ ਲੱਗਾ
ਭੁਲੱਥ, 5 ਅਕਤੂਬਰ (ਮਨਜੀਤ ਸਿੰਘ ਰਤਨ)-ਏ. ਡੀ.
ਭੁਲੱਥ, 5 ਅਕਤੂਬਰ (ਮਨਜੀਤ ਸਿੰਘ ਰਤਨ)-ਏ.ਡੀ.ਸੀ. ਦਫਤਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਦਫਤਰ ਵਲੋਂ ਤਰਨਿੰਦਰਜੀਤ ਸਿੰਘ ਤੇ ਆਂਚਲ ਵਲੋਂ ਸਵੱਛ ਭਾਰਤ ਅਤੇ ਸਵਸਥ ਭਾਰਤ ਦੇ ਥੀਮ ਅਧੀਨ ਸ਼ਿਸ਼ੂ ਮਾਡਲ ਕੈਂਪ ਵਿਖੇ ਵੇਸਟ ਮਟੀਰੀਅਲ (ਰਹਿੰਦ ਖੂੰਦ ਵਸਤਾਂ) ਨੂੰ ਵਰਤ ਕੇ ਵਰਤੋਂ ਯੋਗ ਸਾਮਾਨ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਵੇਸਟ ਮਟੀਰੀਅਲ ਦੀ ਵਰਤੋਂ ਨੂੰ ਦਰਸਾ ਰਹੇ ਚਿੱਤਰ ਮੁਕਾਬਲੇ ਵੀ ਕਰਵਾਏ ਗਏ | ਵੇਸਟ ਮਟੀਰੀਅਲ ਦੇ ਵਰਤੋਂ ਵਾਲੇ ਮਾਡਲ ਮੇਕਿੰਗ ਵਿੱਚ ਪਹਿਲੇ ਸਥਾਨ ਤੇ ਸੱਚਲੀਨ ਕੌਰ 10+1 ਮੈਡੀਕਲ, ਦੂਸਰੇ ਸਥਾਨ ਤੇ ਜਾਨਵੀ ਅਤੇ ਪ੍ਰੀਤ ਬੱਗਾ ਜਮਾਤ ਅੱਠਵੀਂ, ਤੀਜੇ ਸਥਾਨ ਤੇ ਇਸ਼ਿਕਾ 1 0+1 ਮੈਡੀਕਲ ਰਹੀ | ਚਿੱਤਰ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਜਿੰਦਰ ਸਿੰਘ ਜਮਾਤ ਅੱਠਵੀਂ, ਦੂਜੇ ਸਥਾਨ ਤੇ ਪ੍ਰੀਆ ਸ਼ਰਮਾ ਜਮਾਤ ਨੌਵੀਂ ਅਤੇ ਤੀਜੇ ਸਥਾਨ ਤੇ ਰਿਦਿਮਾਂ ਬਾਲੀ ਜਮਾਤ ਨੌਵੀਂ ਰਹੀ | ਏ.ਡੀ.ਸੀ. ਦਫਤਰ ਵੱਲੋਂ ਆਏ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਹੀ ਘਰਾਂ ਵਿੱਚਲੇ ਵੇਸਟ ਤੋਂ ਵਰਤੋਂ ਯੋਗ ਸਮਾਨ ਤਿਆਰ ਕਰਕੇ ਧਰਤੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ | ਜੇਤੂ ਵਿਦਿਆਰਥੀ ਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ | ਇਸ ਮੌਕੇ ਤੇ ਪਿ੍ੰਸੀਪਲ ਡਾ ਸੁਨੀਲ ਸ਼ਰਮਾ ਨੇ ਆਈ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਉਹਨਾਂ ਦੀ ਹੌਸਲਾ ਅਫਜਾਈ ਕੀਤੀ |