ਗਣੇਸ਼ ਮਹਾਂਉਤਸਵ ਮਾਮਲੇ ’ਚ ਨਵਾਂ ਮੋੜ, ਨੌਜਵਾਨ ਨੇ ਪੁਲਿਸ ’ਤੇ ਲਾਏ ਦੋਸ਼ਾਂ ਤੋਂ ਕੀਤਾ ਕਿਨਾਰਾ
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ)-ਲਾਅ ਗੇਟ ਸਥਿਤ ਗ੍ਰੀਨ ਵੈਲੀ ਵਿਖੇ ਗਣੇਸ਼ ਮਹਾਂਉਤਸਵ ਦੌਰਾਨ ਸਾਹਮਣੇ ਆਏ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ | ਕੁੱਝ ਦਿਨ ਪਹਿਲਾਂ ਪੁਲਿਸ ਅਧਿਕਾਰੀਆਂ ‘ਤੇ ਪੈਸਿਆਂ ਦੀ ਮੰਗ ਕਰਨ ਸਬੰਧੀ ਦੋਸ਼ ਲਗਾਉਣ ਵਾਲੇ ਨੌਜਵਾਨ ਰਿਸ਼ੀ ਵਰਮਾ ਨੇ ਹੁਣ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਪਹਿਲਾਂ ਦਿੱਤੇ ਬਿਆਨਾਂ ਨੂੰ ਲੈ ਕੇ ਸਥਿਤੀ ਸਪਸ਼ਟ ਕੀਤੀ ਹੈ | ਰਿਸ਼ੀ ਵਰਮਾ ਨੇ ਕਿਹਾ ਕਿ ਗਣੇਸ਼ ਮਹਾਂਉਤਸਵ ਦੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਉਸ ‘ਤੇ ਹੋਣ ਕਾਰਨ ਉਹ ਉਸ ਸਮੇਂ ਕਾਫ਼ੀ ਘਬਰਾਹਟ ‘ਚ ਸੀ ਤੇ ਜਲਦਬਾਜ਼ੀ ‘ਚ ਉਸ ਵਲੋਂ ਕੁੱਝ ਗੱਲਾਂ ਕਹਿ ਦਿੱਤੀਆਂ ਗਈਆਂ ਸਨ | ਉਸ ਨੇ ਸਪਸ਼ਟ ਕੀਤਾ ਕਿ ਪੁਲਿਸ ਅਧਿਕਾਰੀਆਂ ਜਾਂ ਕਿਸੇ ਪੁਲਿਸ ਮੁਲਾਜ਼ਮ ਨਾਲ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੋਇਆ ਤੇ ਪਹਿਲਾਂ ਇਸ ਸਬੰਧੀ ਉਸ ਵਲੋਂ ਕਹੀਆਂ ਗਈਆਂ ਗੱਲਾਂ ‘ਚ ਕੋਈ ਸੱਚਾਈ ਨਹੀਂ ਸੀ | ਨੌਜਵਾਨ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਵਲੋਂ ਪਹਿਲਾਂ ਦਿੱਤੀ ਗਈ ਸ਼ਿਕਾਇਤ ਦੇ ਸਬੰਧ ‘ਚ ਉਹ ਖ਼ੁਦ ਡੀ. ਐਸ.
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ)-ਲਾਅ ਗੇਟ ਸਥਿਤ ਗ੍ਰੀਨ ਵੈਲੀ ਵਿਖੇ ਗਣੇਸ਼ ਮਹਾਂਉਤਸਵ ਦੌਰਾਨ ਸਾਹਮਣੇ ਆਏ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ | ਕੁੱਝ ਦਿਨ ਪਹਿਲਾਂ ਪੁਲਿਸ ਅਧਿਕਾਰੀਆਂ ‘ਤੇ ਪੈਸਿਆਂ ਦੀ ਮੰਗ ਕਰਨ ਸਬੰਧੀ ਦੋਸ਼ ਲਗਾਉਣ ਵਾਲੇ ਨੌਜਵਾਨ ਰਿਸ਼ੀ ਵਰਮਾ ਨੇ ਹੁਣ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਪਹਿਲਾਂ ਦਿੱਤੇ ਬਿਆਨਾਂ ਨੂੰ ਲੈ ਕੇ ਸਥਿਤੀ ਸਪਸ਼ਟ ਕੀਤੀ ਹੈ | ਰਿਸ਼ੀ ਵਰਮਾ ਨੇ ਕਿਹਾ ਕਿ ਗਣੇਸ਼ ਮਹਾਂਉਤਸਵ ਦੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਉਸ ‘ਤੇ ਹੋਣ ਕਾਰਨ ਉਹ ਉਸ ਸਮੇਂ ਕਾਫ਼ੀ ਘਬਰਾਹਟ ‘ਚ ਸੀ ਤੇ ਜਲਦਬਾਜ਼ੀ ‘ਚ ਉਸ ਵਲੋਂ ਕੁੱਝ ਗੱਲਾਂ ਕਹਿ ਦਿੱਤੀਆਂ ਗਈਆਂ ਸਨ | ਉਸ ਨੇ ਸਪਸ਼ਟ ਕੀਤਾ ਕਿ ਪੁਲਿਸ ਅਧਿਕਾਰੀਆਂ ਜਾਂ ਕਿਸੇ ਪੁਲਿਸ ਮੁਲਾਜ਼ਮ ਨਾਲ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੋਇਆ ਤੇ ਪਹਿਲਾਂ ਇਸ ਸਬੰਧੀ ਉਸ ਵਲੋਂ ਕਹੀਆਂ ਗਈਆਂ ਗੱਲਾਂ ‘ਚ ਕੋਈ ਸੱਚਾਈ ਨਹੀਂ ਸੀ | ਨੌਜਵਾਨ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਵਲੋਂ ਪਹਿਲਾਂ ਦਿੱਤੀ ਗਈ ਸ਼ਿਕਾਇਤ ਦੇ ਸਬੰਧ ‘ਚ ਉਹ ਖ਼ੁਦ ਡੀ.ਐਸ.ਪੀ. ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾ ਚੁੱਕਾ ਹੈ | ਉਸ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਪੁਲਿਸ ਕਾਰਵਾਈ ਨਹੀਂ ਚਾਹੁੰਦਾ ਤੇ ਆਪਣੀ ਸ਼ਿਕਾਇਤ ਵਾਪਸ ਲੈਣ ਦੀ ਗੱਲ ਵੀ ਕਹੀ ਹੈ | ਰਿਸ਼ੀ ਵਰਮਾ ਮੁਤਾਬਿਕ ਉਹ ਫਗਵਾੜਾ ‘ਚ ਪੜ੍ਹਾਈ ਕਰਨ ਲਈ ਆਇਆ ਹੋਇਆ ਹੈ ਤੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿਚ ਨਹੀਂ ਪੈਣਾ ਚਾਹੁੰਦਾ | ਇਸ ਮੌਕੇ ਤਜਿੰਦਰ ਕੁਮਾਰ ਸਾਬੀ ਨੇ ਵੀ ਮਾਮਲੇ ਸਬੰਧੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਰਿਸ਼ੀ ਵਰਮਾ ਵਲੋਂ ਪਹਿਲਾਂ ਦਿੱਤੀ ਗਈ ਦਰਖ਼ਾਸਤ ਤੇ ਬਿਆਨ ਘਬਰਾਹਟ ਤੇ ਜਲਦਬਾਜ਼ੀ ‘ਚ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਨੇ ਡੀ.ਐਸ.ਪੀ. ਦਫ਼ਤਰ ‘ਚ ਆਪਣੇ ਬਿਆਨ ਦਰਜ ਕਰਵਾ ਕੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਨਹੀਂ ਚਾਹੁੰਦਾ |